ਪੜਚੋਲ ਕਰੋ
Advertisement
ਵਟਸਅੱਪ 'ਚ ਨਹੀਂ ਇਹ ਸੁਵਿਧਾ ਪਰ ਇੰਝ ਲਾਓ ਦੇਸੀ ਜੁਗਾੜ!
ਨਵੀਂ ਦਿੱਲੀ: ਟਵਿਟਰ, ਫੇਸਬੁੱਕ ਤੇ ਸਨੈਪਚੈਟ ਕੁਝ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਹਨ ਜਿੱਥੇ ਤੁਸੀਂ ਆਸਾਨੀ ਨਾਲ ਆਪਣਾ ਅਕਾਉਂਟ ਨੂੰ ਲੌਗ ਆਊਟ ਕਰ ਸਕਦੇ ਹੋ ਜਾਂ ਫੇਰ ਕੁਝ ਸਮੇਂ ਬਾਅਦ ਇਨ੍ਹਾਂ ਸਭ ਤੋਂ ਬ੍ਰੇਕ ਲੈ ਕੇ ਆਪਣੇ ਆਪ ਨੂੰ ਸਮਾਂ ਦੇ ਸਕਦੇ ਹੋ ਪਰ ਵਟਸਅੱਪ ‘ਤੇ ਅਜਿਹਾ ਕੁਝ ਨਹੀਂ, ਉਸ ‘ਤੇ ਤੁਹਾਨੂੰ ਹਮੇਸ਼ਾ ਨੋਟੀਫੀਕੇਸ਼ਨ ਆਉਂਦੇ ਰਹਿੰਦੇ ਹਨ।
ਫਿਲਹਾਲ ਅਜਿਹਾ ਕੋਈ ਵੀ ਅਜਿਹਾ ਫੀਚਰ ਨਹੀਂ ਜਿਸ ਨਾਲ ਤੁਸੀਂ ਵਟਸਅੱਪ ਨੂੰ ਕੁਝ ਸਮੇਂ ਲਈ ਸਾਈਲੈਂਟ ਕਰ ਸਕੋ। ਅੱਜ ਅਸੀਂ ਤੁਹਾਨੂੰ ਜੋ ਤਰੀਕਾ ਦੱਸਣ ਜਾ ਰਹੇ ਹਾਂ, ਉਸ ਨਾਲ ਤੁਹਾਨੂੰ ਕੁਝ ਅਜਿਹੀ ਮਦਦ ਜ਼ਰੂਰ ਮਿਲੇਗੀ। ਇਸ ਲਈ ਤੁਸੀਂ ਵਟਸਅੱਪ ਫਾਇਰਵੇਲ ਐਪ ਜਿਵੇਂ Mobiwol ਜਾਂ NoRoot Firewall ਨੂੰ ਡਾਊਨਲੋਡ ਕਰ ਸਕਦੇ ਹੋ।
ਇਨ੍ਹਾਂ ਐਪਸ ਨੂੰ ਐਂਡ੍ਰਾਇਡ ‘ਤੇ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਨ੍ਹਾਂ ਐਪਸ ਦੀ ਮਦਦ ਨਾਲ ਤੁਸੀਂ ਐਪ ਦੇ ਇੰਟਰਨੈਟ ਕਨੈਕਸ਼ਨ ਨੂੰ ਰੋਕ ਸਕਦੇ ਹੋ, ਜਿਸ ਨਾਲ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਆਵੇਗਾ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ ਨੂੰ ਰੂਟ ਕਰਨਾ ਹੋਵੇਗਾ ਪਰ ਇਨ੍ਹਾਂ ਐਪਸ ਦੀ ਵਰਤੋਂ ਲਈ ਤੁਹਾਨੂੰ ਫੋਨ ਨੂੰ ਰੂਟ ਕਰਨ ਦੀ ਵੀ ਲੋੜ ਨਹੀਂ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਤਿੰਨ ਸਟੈਪਸ ਨਾਲ ਤੁਸੀਂ ਵਟਸਅੱਪ ਤੋਂ ਗਾਇਬ ਹੋ ਸਕਦੇ ਹੋ, ਉਹ ਵੀ ਫੋਨ ਸਾਈਲੈਂਟ ਕੀਤੇ ਬਿਨਾ।
- ਅਜਿਹਾ ਕੋਈ ਔਪਸ਼ਨ ਨਹੀਂ ਹੁੰਦਾ ਜਿੱਥੇ ਤੁਸੀਂ ਵਟਸਅੱਪ ਦੇ ਟੋਨ ਨੂੰ ਬੰਦ ਕਰ ਸਕੋ। ਇਸ ਲਈ ਤੁਹਾਨੂੰ ਆਪਣਾ ਖੁਦ ਦਾ ਰਿੰਗਟੋਨ ਬਣਾਉਨਾ ਹੋਵੇਗਾ। ਇਸ ਦਾ ਅਸਾਨ ਤਰੀਕਾ ਹੈ 2 ਸੈਕੰਡ ਲਈਂ ਚੁੱਪ ਰਹੋ ਤੇ ਉਸ ਨੂੰ ਰਿਕਾਰਡ ਕਰ ਲਓ ਤੇ ਫੇਰ ਇਸ ਨੂੰ ਸੇਵ ਕਰ ਆਪਣੀ ਵਟਸਅੱਪ ਟੋਨ ਇਸ ਸਾਈਲੈਂਟ ਟੌਨ ਚੂਜ਼ ਕਰ ਲਓ।
- ਨੋਟੀਫਿਕੇਸ਼ਨ ਨੂੰ ਵਟਸਅੱਪ ਆਈਕਨ ਤੇ ਡਾਟੇ ਦੇ ਤੌਰ ‘ਤੇ ਹਟਾਉਣਾ: ਸਭ ਤੋਂ ਪਹਿਲਾਂ ਫੋਨ ਸੈਟਿੰਗਸ ‘ਚ ਜਾਓ। ਇਸ ਤੋਂ ਬਾਅਦ Android settings) >> Apps>> Open list of Apps> Select Whatsapp>> ਤੇ ਫੇਰ ਨੋਟੀਫਿਕੇਸ਼ਨ ‘ਚ ਜਾ ਕੇ ਸਭ ਨੋਟੀਫਿਕੇਸ਼ਨ ਨੂੰ ਡਿਸੇਬਲ ਕਰ ਦਓ। ਵਾਈਬ੍ਰੇਸ਼ਨ ਤੇ ਪੋਪਅੱਪ ਵੀ ਬੰਦ ਕਰ ਦਿਓ। ਇਸ ਨਾਲ ਜਦੋਂ ਤਕ ਤੁਸੀਂ ਐਪ ਓਪਨ ਨਹੀਂ ਕਰੋਗੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਨੂੰ ਕੋਈ ਮੈਸੇਜ ਵੀ ਆਇਆ ਹੈ।
- WhatsApp>>Settings>>Notifications>> ਨੂੰ ਸਲੈਕਟ ਤੁਸੀਂ ਆਪ ਨੋਟੀਫਿਕੇਸ਼ਨ ਲਾਈਟ ਨੂੰ ਵੀ ਬੰਦ ਕਰ ਸਕਦੇ ਹੋ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement