ਪਰਸੋਂ ਤੋਂ ਮੋਬਾਈਲ ਚਲਾਉਣਾ ਮਹਿੰਗਾ, 42 ਫੀਸਦੀ ਤੱਕ ਵਧਣਗੇ ਕਾਲ ਰੇਟ
ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੇ ਐਤਵਾਰ ਨੂੰ ਆਪਣੀਆਂ ਸੇਵਾਵਾਂ ਦੀਆਂ ਨਵੀਆਂ ਦਰਾਂ ਦਾ ਐਲਾਨ ਕੀਤਾ, ਜਿਸ ਦੇ ਤਹਿਤ ਇਸ ਦੇ ਵੱਖ-ਵੱਖ ਕਾਲਾਂ ਤੇ ਡਾਟਾ ਪਲਾਨਜ਼ 3 ਦਸੰਬਰ ਤੋਂ 42 ਫੀਸਦੀ ਤੱਕ ਮਹਿੰਗੇ ਹੋ ਜਾਣਗੇ। ਕੰਪਨੀ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਕੰਪਨੀ ਚਾਰ ਸਾਲਾਂ ਵਿਚ ਪਹਿਲੀ ਵਾਰ ਰੇਟ ਵਧਾ ਰਹੀ ਹੈ। ਇਸ ਤੋਂ ਇਲਾਵਾ, ਕੰਪਨੀ ਹੋਰ ਸੇਵਾ ਪ੍ਰਦਾਤਾ ਦੇ ਨੈੱਟਵਰਕ ‘ਤੇ ਕੀਤੀ ਗਈ ਕਾਲਾਂ ਲਈ ਵੀ ਛੇ ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਵਸੂਲ ਕਰੇਗੀ।
ਨਵੀਂ ਦਿੱਲੀ: ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਨੇ ਐਤਵਾਰ ਨੂੰ ਆਪਣੀਆਂ ਸੇਵਾਵਾਂ ਦੀਆਂ ਨਵੀਆਂ ਦਰਾਂ ਦਾ ਐਲਾਨ ਕੀਤਾ, ਜਿਸ ਦੇ ਤਹਿਤ ਇਸ ਦੇ ਵੱਖ-ਵੱਖ ਕਾਲਾਂ ਤੇ ਡਾਟਾ ਪਲਾਨਜ਼ 3 ਦਸੰਬਰ ਤੋਂ 42 ਫੀਸਦੀ ਤੱਕ ਮਹਿੰਗੇ ਹੋ ਜਾਣਗੇ। ਕੰਪਨੀ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਕੰਪਨੀ ਚਾਰ ਸਾਲਾਂ ਵਿਚ ਪਹਿਲੀ ਵਾਰ ਰੇਟ ਵਧਾ ਰਹੀ ਹੈ। ਇਸ ਤੋਂ ਇਲਾਵਾ, ਕੰਪਨੀ ਹੋਰ ਸੇਵਾ ਪ੍ਰਦਾਤਾ ਦੇ ਨੈੱਟਵਰਕ ‘ਤੇ ਕੀਤੀ ਗਈ ਕਾਲਾਂ ਲਈ ਵੀ ਛੇ ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਵਸੂਲ ਕਰੇਗੀ। ਵੋਡਾਫੋਨ-ਆਈਡੀਆ ਤੋਂ ਬਾਅਦ ਏਅਰਟੈਲ ਨੇ ਵੀ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ 3 ਦਸੰਬਰ ਤੋਂ ਆਪਣੀਆਂ ਸੇਵਾਵਾਂ ਮਹਿੰਗੀਆਂ ਕਰਨ ਜਾ ਰਹੀ ਹੈ।
ਕੰਪਨੀ ਨੇ ਪ੍ਰੀਪੇਡ ਉਪਭੋਗਤਾਵਾਂ ਲਈ ਦੋ ਦਿਨ, 28 ਦਿਨਾਂ, 84 ਦਿਨ ਅਤੇ 365 ਦਿਨਾਂ ਦੀ ਵੈਧਤਾ ਦੇ ਨਵੇਂ ਪਲਾਨਜ਼ ਦਾ ਐਲਾਨ ਕੀਤਾ। ਇਸ ਦੇ ਅਨੁਸਾਰ, ਨਵੇ ਪਲਾਨਜ਼ ਪਹਿਲਾਂ ਨਾਲੋਂ 41.2 ਫੀਸਦੀ ਵਧੇਰੇ ਮਹਿੰਗੇ ਹਨ। ਕੰਪਨੀ ਨੇ ਅਸੀਮਤ ਮੋਬਾਈਲ ਅਤੇ ਡਾਟਾ ਦੀ ਪੇਸ਼ਕਸ਼ ਕਰਨ ਵਾਲੇ ਪਲਾਨਜ਼ ਦੇ ਰੇਟ ਵਧਾਏ ਹਨ ਅਤੇ ਕੁਝ ਨਵੇਂ ਪਲਾਨਜ਼ ਦੀ ਪੇਸ਼ਕਸ਼ ਵੀ ਕੀਤੀ ਹੈ।
ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸੀਮਤ ਸ਼੍ਰੇਣੀ ਦੇ ਸਾਰੇ ਪਲਾਨਜ਼ ਦੀ ਬਜਾਏ ਨਵੇਂ ਪਲਾਨਜ 3 ਦਸੰਬਰ ਤੋਂ ਲਾਗੂ ਕਰ ਦਿੱਤੇ ਜਾਣਗੇ। ਇਸ ਫੈਸਲੇ ਪ੍ਰਤੀ ਮਾਰਕੀਟ ਦੀ ਪ੍ਰਤੀਕ੍ਰਿਆ ਨੂੰ ਵੇਖਣ ਤੋਂ ਬਾਅਦ, ਕੰਪਨੀ ਸੋਧ ਜਾਂ ਨਵੇਂ ਪਲਾਨਜ਼ ਦੀ ਪੇਸ਼ਕਸ਼ ਕਰ ਸਕਦੀ ਹੈ।