ਪੜਚੋਲ ਕਰੋ
Advertisement
(Source: ECI/ABP News/ABP Majha)
Play Store 'ਤੇ ਮੁਫ਼ਤਖ਼ੋਰੀ 'ਚ ਭਾਰਤ ਮੋਹਰੀ
ਚੰਡੀਗੜ੍ਹ: ਗੂਗਲ ਦਾ ਐਂਡਰੌਇਡ ਐਪ ਮਾਰਕਿਟਪਲੇਸ ਪਲੇਅ ਸਟੋਰ ਅੱਜ ਆਪਣਾ 10ਵਾਂ ਜਮਨ ਦਿਨ ਮਨਾ ਰਿਹਾ ਹੈ। ਇਸ ਖ਼ਾਸ ਮੌਕੇ ’ਤੇ ਮੋਬਾਈਲ ਐਨਾਲਿਟਿਕਸ ਫਰਮ App Annie ਨੇ ਖ਼ੁਲਾਸਾ ਕੀਤਾ ਹੈ ਕਿ ਜਨਵਰੀ 2012 ਤੋਂ ਅਗਸਤ 2018, ਯਾਨੀ ਪਿਛਲੇ 7 ਸਾਲਾਂ ਵਿੱਚ ਐਪ ਡਾਊਨਲੋਡ ਕਰਨ ਦੇ ਮਾਮਲੇ ਵਿੱਚ ਭਾਰਤ ਨੰਬਰ ਵਨ ਰਿਹਾ ਹੈ। ਭਾਰਤੀ ਯੂਜ਼ਰਸ ਨੇ ਇਸ ਦੌਰਾਨ ਕੁੱਲ 36.9 ਬਿਲੀਅਨ ਐਪਸ ਡਾਊਨਲੋਡ ਕੀਤੀਆਂ।
ਇਸ ਦੇ ਨਾਲ ਹੀ ਦੁਨੀਆ ਭਰ ਵਿੱਚ ਕੁੱਲ 330 ਬਿਲੀਅਨ ਐਪਸ ਡਾਊਨਲੋਡ ਕੀਤੀਆਂ ਗਈਆਂ, ਜਿੱਥੇ ਭਾਰਤ ਦਾ ਹਿੱਸਾ 11.2 ਫੀਸਦੀ ਹੈ। ਭਾਰਤ ਤੋਂ ਬਾਅਦ ਇਸ ਲਿਸਟ ਵਿੱਚ 35.1 ਬਿਲੀਅਨ ਨਾਲ ਅਮਰੀਕਾ ਦਾ ਨੰਬਰ ਹੈ, ਜਦਕਿ ਤੀਸਰੇ ਸਥਾਨ 'ਤੇ ਬ੍ਰਾਜ਼ੀਲ (25.2 ਬਿਲੀਅਨ ਐਪਸ) ਹੈ।
ਚੌਥੇ ਤੇ ਪੰਜਵੇਂ ਸਥਾਨ ਰੂਸ ਤੇ ਇੰਡੋਨੇਸ਼ੀਆ ਹਨ, ਜਿਨ੍ਹਾਂ ਦਾ ਅੰਕੜਾ 15.9 ਤੇ 14.6 ਬਿਲੀਅਨ ਹੈ। ਸਾਲ 2016 ਤੋਂ ਭਾਰਤ ਇਸ ਸੂਚੀ ਵਿੱਚ ਸਭ ਤੋਂ ਉੱਪਰ ਆਇਆ। ਪਹਿਲਾਂ ਅਮਰੀਕਾ ਤੇ ਬਾਅਦ ਵਿੱਚ ਬ੍ਰਾਜ਼ੀਲ ਇਸ ਸੂਚੀ ਵਿੱਚ ਸਭ ਤੋਂ ਮੋਹਰੀ ਸਨ। ਜੇ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਬਾਰੇ ਗੱਲ ਕੀਤੀ ਜਾਏ ਤਾਂ ਭਾਰਤ ਦਾ ਦੂਜਾ ਰੈਂਕ ਹੈ।
ਮੁਫਤ ਐਪਸ ਦੇ ਸ਼ੌਕੀਨ ਨੇ ਭਾਰਤੀ
ਭਾਰਤੀ ਇਸ ਕੰਮ ਵਿੱਚ ਸਭ ਤੋਂ ਅੱਗੇ ਹਨ, ਮਤਲਬ ਭਾਰਤੀ ਯੂਜ਼ਰਸ ਜ਼ਿਆਦਾਤਰ ਮੁਫ਼ਤ ਐਪ ਦਾ ਇਸਤੇਮਾਲ ਕਰਦੇ ਹਨ। ਪੈਸੇ ਤੋਂ ਖਰੀਦੀਆਂ ਐਪਸ ਬਹੁਤ ਘੱਟ ਵਰਤੀਆਂ ਜਾਂਦੀਆਂ ਹਨ। ਜਾਪਾਨ ਇਸ ਸੂਚੀ ਵਿੱਚ ਨੰਬਰ ਵਨ ਹੈ ਜਿੱਥੇ ਸਿਰਫ ਐਪ ਖਰੀਦਣ 'ਤੇ 25.1 ਬਿਲੀਅਨ ਡਾਲਰ ਖਰਚੇ ਜਾਂਦੇ ਹਨ। ਇਸ ਤੋਂ ਬਾਅਦ, ਅਮਰੀਕਾ, ਦੱਖਣੀ ਕੋਰੀਆ ਤੇ ਜਰਮਨੀ ਆਉਂਦੇ ਹਨ। ਐਪਸ 'ਤੇ ਪੈਸੇ ਖਰਚਣ ਦੇ ਮਾਮਲੇ 'ਚ ਭਾਰਤੀ ਸੂਚੀ ਦੇ ਪਹਿਲੇ 10 ਸਥਾਨਾਂ ਵਿੱਚ ਵੀ ਨਹੀਂ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement