ਪੜਚੋਲ ਕਰੋ
Advertisement
ਚੀਨੀ ਸਮਾਰਟਫੋਨ ਕੰਪਨੀਆਂ ਨੇ ਐਪਲ-ਗੂਗਲ ਨੂੰ ਦਿੱਤੀ ਮਾਤ, ਭਾਰਤ 'ਚੋਂ 50 ਹਜ਼ਾਰ ਕਰੋੜ ਕਮਾਏ
ਮੁੰਬਈ: ਵਿੱਤੀ ਸਾਲ 2017-2018 ‘ਚ ਚੀਨ ਸਮਾਰਫੋਨ ਵੇਚਣ ਵਾਲੀਆਂ ਟੌਪ-4 ਕੰਪਨੀਆਂ ਨੇ ਭਾਰਤ ‘ਚ ਆਪਣੇ ਫੋਨ ਵੇਚ ਕੇ 50 ਹਜ਼ਾਰ ਕਰੋੜ ਦਾ ਕਾਰੋਬਾਰ ਕੀਤਾ ਹੈ। ਸ਼ਿਓਮੀ, ਓਪੋ, ਵੀਵੋ ਤੇ ਹੁਆਵੇ ਕੰਪਨੀਆਂ ਨੇ ਹਾਲ ਹੀ ‘ਚ ਪਿਛਲੇ ਵਿੱਤੀ ਸਾਲ ਦੀ ਕਮਾਈ ਦੀ ਜਾਣਕਾਰੀ ਰਜਿਸਟਰਾਰ ਆਫ ਕੰਪਨੀਜ਼ ਨੂੰ ਦਿੱਤੀ ਹੈ।
2017 ਦੇ ਮੁਕਾਬਲੇ 25,460 ਕਰੋੜ ਜ਼ਿਆਦਾ ਦਾ ਕਾਰੋਬਾਰ
2017 ‘ਚ ਇਨ੍ਹਾਂ ਚਾਰ ਕੰਪਨੀਆਂ ਦੀ ਕੁੱਲ ਕਮਾਈ 26,263.3 ਕਰੋੜ ਸੀ। ਇਸ ਦੇ ਮੁਕਾਬਲੇ ਵਿੱਤੀ ਸਾਲ 2018 ‘ਚ ਇਨ੍ਹਾਂ ਕੰਪਨੀਆਂ ਨੇ 25,460 ਕਰੋੜ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਦਾ ਮਤਲਬ ਕਿ ਇਨ੍ਹਾਂ ਨੇ 51,722 ਦੀ ਕੁੱਲ ਕਮਾਈ ਕੀਤੀ ਹੈ
ਕੰਪਨੀ ਵਿੱਤੀ ਸਾਲ 2018 ਵਿੱਤੀ ਸਾਲ 2017
Xiaomi 22,974.3 ਕਰੋੜ ਰੁਪਏ 8,334.4 ਕਰੋੜ ਰੁਪਏ
Oppo 11,994.3 ਕਰੋੜ ਰੁਪਏ 8,050 ਕਰੋੜ ਰੁਪਏ
Vivo 11,179.3 ਕਰੋੜ ਰੁਪਏ 6,292.9 ਕਰੋੜ ਰੁਪਏ
Huawei 5,601 ਕਰੋੜ ਰੁਪਏ 3,584.2 ਕਰੋੜ ਰੁਪਏ
ਕੁੱਲ 51,722.3 ਕਰੋੜ ਰੁਪਏ 26,262.3 ਕਰੋੜ ਰੁਪਏ
ਐਪਲ ਤੇ ਗੂਗਲ ਚੀਨੀ ਕੰਪਨੀਆਂ ਤੋਂ ਰਹੇ ਪਿੱਛੇ
ਵਿੱਤੀ ਸਾਲ 2018 ‘ਚ ਐਪਲ ਇਲਡੀਆ ਨੇ 12% ਗ੍ਰੋਥ ਦੇ ਨਾਲ 13,098 ਕਰੋੜ ਰੁਪਏ ਦਾ ਰੈਵਨਿਊ ਜਨਰੇਟ ਕੀਤਾ ਹੈ ਜਦੋਂਕਿ ਗੂਗਲ ਇੰਡੀਆ ਨੇ ਵੀ 29% ਗ੍ਰੋਥ ਦੇ ਨਾਲ 9,337 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਹੁਣ ਜਾਣੋ ਕਿਉਂ ਨੇ ਚੀਨੀ ਫੋਨ ਲੋਕਾਂ ਦੀ ਪਸੰਦ
- ਸਸਤਾ: ਚੀਨੀ ਸਮਾਰਟਫੋਨਜ਼ ਦਾ ਸਸਤਾ ਹੋਣਾ ਹੀ ਇਨ੍ਹਾਂ ਦੀ ਪ੍ਰਸਿੱਧੀ ਦਾ ਮੁੱਖ ਕਾਰਨ ਹੈ।
- ਬੇਹਤਰ ਫੀਚਰਜ਼: ਚੀਨ ਦੇ ਸਮਾਰਫੋਨਜ਼ ਘੱਟ ਕੀਮਤਾਂ ‘ਚ ਵਧੀਆ ਫੀਚਰਜ਼ ਦਿੰਦੇ ਹਨ। ਅੱਜਕਲ੍ਹ ਪੋਪਲਰ ਫੀਚਰ ਫੇਸਲੌਕ ਦਾ ਹੈ ਜੋ ਕਿਸੇ ਚੀਨੀ ਕੰਪਨੀ ਦੇ ਫੋਨ ‘ਚ 5-7 ਹਜ਼ਾਰ ‘ਚ ਮਿਲ ਜਾਂਦਾ ਹੈ।
- ਬ੍ਰੈਂਡ ਈਮੇਜ਼: ਅੱਜਕਲ੍ਹ ਦੇ ਚੀਨੀ ਫੋਨਾਂ ਨੇ ਆਪਣੀ ਬ੍ਰੈਂਡ ਈਮੇਜ਼ ਬਣਾ ਲਈ ਹੈ। ਇਸ ਕਰਕੇ ਹਰ ਕੋਈ ਇਨ੍ਹਾਂ ਨੂੰ ਪਸੰਦ ਕਰਦਾ ਹੈ। ਹੁਣ ਇਨ੍ਹਾਂ ਨੂੰ ਵੀ ਲੋਕ ਬ੍ਰੈਂਡ ਦੀ ਤਰ੍ਹਾਂ ਦੇਖਦੇ ਹਨ।
- ਟੈਕਨੋਲਜੀ: ਚੀਨੀ ਕੰਪਨੀਆਂ ਆਪਣੇ ਸਮਾਰਟਫੋਨਾਂ ‘ਚ ਜਿਸ ਟੈਕਨੋਲਜੀ ਦਾ ਇਸਤੇਮਾਲ ਕਰਦੀਆਂ ਹਨ ਉਨ੍ਹਾਂ ਦਾ ਇਸਤੇਮਾਲ ਵੱਡੀ-ਵੱਡੀ ਕੰਪਨੀਆਂ ਵੀ ਨਹੀਂ ਕਰਦੀਆਂ। ਗੂਗਲ-ਐਪਲ ਜੇਕਰ ਇਨ੍ਹਾਂ ਟੈਕਨੋਲੋਜੀ ਦਾ ਇਸਤੇਮਾਲ ਕਰਦੀਆਂ ਵੀ ਹਨ ਤਾਂ ਇਨ੍ਹਾਂ ਦੇ ਫੋਨਾਂ ਦੀ ਕੀਮਤਾਂ ਵੱਧ ਹੁੰਦੀਆਂ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement