ਪੜਚੋਲ ਕਰੋ
iOS 14: ਇਨ੍ਹਾਂ ਆਈਫੋਨ ਨੂੰ ਮਿਲੇਗਾ ਅਪਡੇਟ, ਜਾਣੋ ਕਿਵੇਂ ਲੇਟੇਸਟ ਵਰਜ਼ਨ ਨੂੰ ਕਰ ਸਕਦੇ ਹੋ ਇੰਸਟਾਲ
ਆਓ ਜਾਣਦੇ ਹਾਂ ਕਿ ਕਿਹੜਾ ਫੋਨ ਇਹ ਅਪਡੇਟ ਹਾਸਲ ਕਰਨ ਦੇ ਯੋਗ ਹੈ ਤੇ ਤੁਸੀਂ ਫੋਨ ਨੂੰ ਕਿਵੇਂ ਅਪਗ੍ਰੇਡ ਕਰ ਸਕਦੇ ਹੋ।
ਨਵੀਂ ਦਿੱਲੀ: ਪਿਛਲੇ ਸਾਲਾਂ ਤੋਂ ਵੱਖ, ਐਪਲ ਨੇ ਇਸ ਸਾਲ ਆਈਫੋਨ ਦਾ ਐਲਾਨ ਕਰਨ ਤੋਂ ਪਹਿਲਾਂ ਨਵੇਂ ਆਈਓਐਸ ਵਰਜ਼ਨ ਨੂੰ ਰਿਲੀਜ਼ ਕੀਤਾ ਹੈ। ਐਪਲ ਨੇ ਅਧਿਕਾਰਤ ਤੌਰ 'ਤੇ ਸਭ ਦੇ ਲਈ ਨਵੇਂ ਆਈਓਐਸ 14 ਸਾਫਟਵੇਅਰ ਦਾ ਨਵਾਂ ਵਰਜ਼ਨ ਜਾਰੀ ਕੀਤਾ ਹੈ, ਜਿਸ ਵਿਚ ਭਾਰਤੀ ਉਪਭੋਗਤਾ ਵੀ ਸ਼ਾਮਲ ਹਨ।
ਜੂਨ ਵਿੱਚ WWDC ਦੇ ਦੌਰਾਨ ਆਈਓਐਸ ਵਰਜ਼ਨ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਹੀ ਕੰਪਨੀ ਨੇ ਬੀਟਾ ਵਰਜ਼ਨ ਨੂੰ ਲਾਂਚ ਕੀਤਾ। ਨਵਾਂ iOS 14 ਹੁਣ ਸਾਰੇ ਅਨੁਕੂਲ iPhone ਲਈ ਉਪਲਬਧ ਹੈ, ਕੁਝ ਪੁਰਾਣੇ ਫੋਨ ਜਿਵੇਂ ਕਿ iPhone 6s, iPhone 7 ਆਦਿ ਵੀ ਸ਼ਾਮਲ ਹਨ। ਕੀ ਤੁਹਾਡੇ ਆਈਫੋਨ ਨੂੰ ਆਈਓਐਸ 14 ਅਜੇ ਨਹੀਂ ਮਿਲਿਆ? ਆਓ ਜਾਣਦੇ ਹਾਂ ਕਿ ਕਿਹੜਾ ਫੋਨ ਇਹ ਦੇ ਕੰਪੈਟਿਬਲ ਹੈ ਤੇ ਤੁਸੀਂ ਇਸ ਨੂੰ ਕਿਵੇਂ ਅਪਗ੍ਰੇਡ ਕਰ ਸਕਦੇ ਹੋ।
ਇਨ੍ਹਾਂ ਫ਼ੋਨਸ ਨੂੰ ਮਿਲੇਗਾ ਆਈਫੋਨ ਦਾ iOS 14
- iPhone 11
- iPhone 11 Pro Max
- iPhone 11 Pro
- iPhone XS
- iPhone XS Max
- iPhone XR
- iPhone X
- iPhone 8
- iPhone 8 Plus
- iPhone 7
- iPhone 7 Plus
- iPhone 6s
- iPhone 6s Plus
- ਇਸਦੇ ਲਈ ਸਭ ਤੋਂ ਪਹਿਲਾਂ ਡਾਟਾ ਦਾ ਬੈਕਅਪ ਲਓ ਅਤੇ ਆਪਣੇ ਆਈਫੋਨ ਨੂੰ ਚਾਰਜ ਕਰੋ।
- ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਸਾਰੇ ਮਹੱਤਵਪੂਰਣ ਕੰਮ ਪੂਰੇ ਕਰ ਲਏ ਹਨ ਅਤੇ ਇੰਸਟਾਲੇਸ਼ਨ ਦੀ ਪ੍ਰਕਿਰਿਆ ਦੌਰਾਨ ਆਈਫੋਨ ਦੀ ਵਰਤੋਂ ਨਾ ਕਰੋ। ਇਹ ਡਾਊਨਲੋਡ ਦੀ ਸਪੀਡ ਨੂੰ ਤੇਜ਼ ਕਰੇਗਾ।
- ਆਈਓਐਸ 14 ਇੱਕ ਵੱਡਾ ਅਪਡੇਟ ਹੈ। ਇਸ ਲਈ ਆਪਣੇ ਆਈਫੋਨ ਨੂੰ WiFi ਕਨੈਕਸ਼ਨ ਨਾਲ ਜੋੜਨਾ ਨਾ ਭੁੱਲੋ।
- ਇਨ੍ਹਾਂ ਕਦਮਾਂ ਦੇ ਬਾਅਦ ਸੈਟਿੰਗਜ਼ ਮੀਨੂੰ 'ਤੇ ਜਾਓ।
- ਇਸ 'ਚ ਜਨਰਲ ਆਪਸ਼ਨ 'ਚ ਜਾਣਾ ਹੈ।
- ਹੁਣ ਆਪਣੇ ਆਈਫੋਨ ਵਿਚ ਆਈਓਐਸ 14 ਨੂੰ ਇੰਸਟਾਲ ਕਰਨ ਲਈ ਸਾਫਟਵੇਅਰ ਅਪਡੇਟ ਵਿਕਲਪ 'ਤੇ ਜਾਣਾ ਪਏਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਬਾਲੀਵੁੱਡ
ਪੰਜਾਬ
ਪੰਜਾਬ
Advertisement