ਪੜਚੋਲ ਕਰੋ

ਮੁੱਕੀਆਂ iPhone 12 ਦੀਆਂ ਉਡੀਕਾਂ, 15 ਸਤੰਬਰ ਨੂੰ ਵਰਚੁਅਲ ਇਵੈਂਟ

ਐਪਲ ਕੰਪਨੀ 15 ਸਤੰਬਰ ਨੂੰ ਆਈਫੋਨ 12 ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਸੀਰੀਜ਼ ਵਿੱਚ ਕੰਪਨੀ ਦੋ ਸਸਤੇ ਮਾਡਲ ਵੀ ਲਿਆ ਸਕਦੀ ਹੈ। ਦੱਸ ਦਈਏ ਕਿ ਇਹ ਸੀਰੀਜ਼ 5 ਜੀ ਟੈਕਨਾਲੋਜੀ ਨਾਲ ਲੈਸ ਹੋਵੇਗੀ।

ਨਵੀਂ ਦਿੱਲੀ: ਆਈਫੋਨ ਯੂਜ਼ਰਸ ਨੂੰ ਜਿਸ ਘੜੀ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ, ਉਸ ਤਾਰੀਖ ਦਾ ਐਲਾਨ ਹੋ ਗਿਆ ਹੈ। ਜੀ ਹਾਂ, ਮੋਬਾਈਲ ਫੋਨ ਦਾ ਦੁਨੀਆ 'ਚ ਸਭ ਤੋਂ ਵੱਡਾ ਇਵੈਂਟ ਆਈਫੋਨ ਦੀ ਨਵੀਂ ਸੀਰੀਜ਼ ਦਾ ਲਾਂਚ ਹੋਣਾ ਮੰਨਿਆ ਜਾਂਦਾ ਹੈ। ਇਸ ਦਾ ਐਲਾਨ ਐਪਲ ਕੰਪਨੀ ਨੇ ਕਰ ਦਿੱਤਾ ਹੈ। ਦੱਸ ਦਈਏ ਕਿ ਐਪਲ 15 ਸਤੰਬਰ ਨੂੰ ਵਰਚੁਅਲ ਇਵੈਂਟ ਕਰ ਰਹੀ ਹੈ, ਜਿਸ 'iPhone12 ਨੂੰ ਲਾਂਚ ਕੀਤਾ ਜਾਏਗਾ। ਵਰਚੁਅਲ ਹੋਏਗਾ ਇਵੈਂਟ ਇਸ ਇਵੈਂਟ 'ਚ ਕੰਪਨੀ ਆਈਫੋਨ 12 ਦੇ ਚਾਰ ਮਾਡਲਾਂ ਨੂੰ ਲਾਂਚ ਕਰੇਗੀ। ਇਸ ਤੋਂ ਇਲਾਵਾ ਐਪਲ ਵਾਚ ਤੇ ਆਈਓਐਸ 14 ਦਾ ਫਾਈਨਲ ਬਿਲਡ ਵੀ ਰਿਲੀਜ਼ ਕੀਤਾ ਜਾ ਸਕਦਾ ਹੈ। ਜਦਕਿ iPhone12 ਦੀ ਸੇਲ ਅਕਤੂਬਰ ਤੋਂ ਸ਼ੁਰੂ ਹੋਏਗੀ। ਐਪਲ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਫੋਨ ਦੀ ਵਿਕਰੀ ਵਿੱਚ ਕੁਝ ਦੇਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕੋਰੋਨਾਵਾਇਰਸ ਮਹਾਮਾਰੀ ਕਾਰਨ ਕੰਪਨੀ ਇਸ ਵਾਰ ਵਰਚੁਅਲ ਇਵੈਂਟ ਕਰੇਗੀ। 4 ਮਾਡਲ ਲਾਂਚ ਕੀਤੇ ਜਾਣਗੇ ਐਪਲ ਨੇ ਸਾਲ 2017 ਵਿੱਚ iPhone XR ਨਾਲ ਲਾਈਨਅਪ ਵਿੱਚ ਤੀਜਾ ਆਈਫੋਨ ਸ਼ਾਮਲ ਕੀਤਾ ਸੀ। ਪਿਛਲੇ ਸਾਲ ਆਈਫੋਨ 11 ਨਾਲ ਵੀ ਅਜਿਹਾ ਹੀ ਹੋਇਆ। ਇਸ ਸਾਲ ਐਪਲ ਨੇ ਚਾਰ ਆਈਫੋਨ ਮਾਡਲ ਲਾਂਚ ਕਰਨ ਦੀ ਤਿਆਰੀ ਕੀਤੀ ਹੈ। ਬੇਸ ਮਾਡਲ '5.4 ਇੰਚ ਦੀ ਡਿਸਪਲੇਅ ਹੋਵੇਗੀ। ਇਸ ਤੋਂ ਇਲਾਵਾ 6.1-ਇੰਚ ਦੇ ਆਈਫੋਨ 12 ਵਿੱਚ ਲੋਅ-ਐਂਡ ਸਪੈਕਸ ਤੇ ਇੱਕ ਹੋਰ 6.1-ਇੰਚ ਦਾ ਮਾਡਲ ਹੋਵੇਗਾ ਪਰ ਹਾਈ-ਐਂਡ ਸਪੈਕਸ ਦੇ ਨਾਲ। ਪਹਿਲਾ 5 ਜੀ ਆਈਫੋਨ ਹੋਏਗਾ ਮਾਰਕੀਟ ਵਿੱਚ ਕਈ ਫੋਨ 5ਜੀ ਟੈਕਨਾਲੋਜੀ ਨਾਲ ਲਾਂਚ ਕੀਤੇ ਗਏ ਹਨ। ਐਪਲ ਦੀ ਆਈਫੋਨ 12 ਸੀਰੀਜ਼ ਪਹਿਲੀ 5ਜੀ ਸੀਰੀਜ਼ ਹੋਵੇਗੀ। ਐਪਲ ਵਿਸ਼ਲੇਸ਼ਕ ਮਿੰਗ-ਚੀ ਕੁਓ ਦਾ ਕਹਿਣਾ ਹੈ ਕਿ ਸਾਰੇ ਚਾਰ ਆਈਫੋਨਜ਼ '5ਜੀ ਹੋਏਗਾ, ਪਰ ਸਿਰਫ ਹਾਈ-ਐਂਡ ਸਪੈਕਸ ਮਾਡਲ ਸਭ ਤੋਂ ਤੇਜ਼ 5ਜੀ ਸਪੀਡ ਨਾਲ ਲੈਸ ਹੋਣਗੇ। ਡਿਜ਼ਾਇਨ iPhone XS ਸੀਰੀਜ਼ ਤੇ iPhone 11 ਸੀਰੀਜ਼ ਦੇ ਡਿਜ਼ਾਈਨ ਵਿੱਚ ਮਹੱਤਵਪੂਰਨ ਤਬਦੀਲੀਆਂ ਕੈਮਰਾ ਮੋਡੀਊਲ ਵਿੱਚ ਆਈਆਂ ਹਨ। ਐਪਲ ਸੰਭਾਵੀ ਤੌਰ 'ਤੇ ਉਹੀ ਕੈਮਰਾ ਡਿਜ਼ਾਈਨ ਬਰਕਰਾਰ ਰੱਖੇਗਾ ਪਰ ਸਮੁੱਚਾ ਰੂਪ ਕੁਝ ਵੱਖਰਾ ਹੋ ਸਕਦਾ ਹੈ। ਬਹੁਤ ਸਾਰੇ ਰੈਂਡਰਾਂ ਨੇ ਆਈਫੋਨ 4 ਤੇ ਆਈਫੋਨ 5 ਜਿਹੇ ਡਿਜ਼ਾਈਨ ਦਾ ਖੁਲਾਸਾ ਕੀਤਾ ਹੈ। ਇਸ ਸਾਲ ਦੇ ਆਈਫੋਨ ਵਿੱਚ ਕਰਵ ਵਾਲੇ ਕਿਨਾਰੇ ਦੀ ਬਜਾਏ ਸਮਤਲ ਕਿਨਾਰੇ ਹੋ ਸਕਦੇ ਹਨ। ਐਪਲ ਨੇ iPad Pro ਵਿੱਚ ਇਹ ਕੀਤਾ ਹੈ। ਕਥਿਤ ਤੌਰ 'ਤੇ ਨਵੇਂ ਆਈਫੋਨ ਵਿੱਚ ਸਟੇਨਲੈਸ ਸਟੀਲ ਦੇ ਕਿਨਾਰੇ ਵੀ ਹੋਣਗੇ। ਕੈਮਰਾ ਪਿਛਲੇ ਸਾਲ ਦੀ ਤਰ੍ਹਾਂ ਲੌਅ-ਐਂਡ iPhone 12 ਮਾਡਲ ਵਿੱਚ ਡਿਊਲ ਰਿਅਰ ਕੈਮਰੇ ਹੋਣਗੇ, ਜਦੋਂਕਿ ਹਾਈ ਐਂਡ 'ਚ ਟ੍ਰਿਪਲ ਰੀਅਰ ਸੈਂਸਰ ਹੋਣਗੇ। ਸ਼ਾਇਦ ਸਾਹਮਣੇ ਕੈਮਰਾ ਸਾਰੇ ਆਈਫੋਨਜ਼ ਲਈ ਇੱਕੋ ਜਿਹਾ ਹੋਵੇਗਾ। ਸਭ ਤੋਂ ਮਹਿੰਗੇ ਆਈਫੋਨ 12 ਵਿੱਚ ਇੱਕ LIDAR ਸੈਂਸਰ ਵੀ ਹੋਵੇਗਾ ਜੋ ਲੇਜ਼ਰ ਨਾਲ ਆਬਜੈਕਟਸ ਦਾ ਪਤਾ ਲਾਉਣ ਲਈ ਵਰਤਿਆ ਜਾਂਦਾ ਹੈ। ਨਹੀਂ ਹੋਏਗੀ ਅਸੈਸਰੀਜ਼ ਇਸ ਸਾਲ ਦੇ iPhone 12 ਲਾਂਚ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੋ ਸਕਦੀ ਹੈ ਕਿ ਬਾਕਸ ਵਿੱਚ ਕੋਈ ਅਸੈਸਰੀਜ਼ ਨਹੀਂ ਹੋਏਗੀ। ਕੰਪਨੀ ਕਥਿਤ ਤੌਰ 'ਤੇ ਨਵੇਂ ਆਈਫੋਨ ਨੂੰ ਬਗੈਰ ਚਾਰਜਰਸ ਤੇ ਈਅਰਫੋਨ ਬਾਜ਼ਾਰ 'ਚ ਭੇਜੇਗੀ। ਆਈਫੋਨ 12 ਨਾਲ USB-C ਕੇਬਲ ਆਉਣ ਦੀ ਉਮੀਦ ਹੈ। ਇਹ ਮੰਨਿਆ ਜਾਂਦਾ ਹੈ ਕਿ ਕੰਪਨੀ ਏਅਰਪੌਡ ਦੀ ਵਿਕਰੀ ਵਧਾਉਣ ਲਈ ਇਹ ਕਰ ਸਕਦੀ ਹੈ। ਇਨ੍ਹਾਂ ਨੂੰ ਕੀਤਾ ਜਾ ਸਕਦਾ ਅਪਗ੍ਰੇਡ ਆਈਫੋਨ 12 ਸੀਰੀਜ਼ ਸੰਭਾਵਤ ਤੌਰ 'ਤੇ A14 ਬਾਇਓਨਿਕ ਦੁਆਰਾ ਸੰਚਾਲਿਤ A13 ਬਾਇਓਨਿਕ 'ਤੇ ਅਪਗ੍ਰੇਡ ਪ੍ਰੋਸੈਸਰ ਹੋਵੇਗਾ। ਸਟੋਰੇਜ ਵੇਰੀਐਂਟ ਲੋਅ ਐਂਡ ਮਾਡਲਾਂ ਲਈ 64ਜੀਬੀ ਤੇ ਹਾਈ-ਐਂਡ ਲਈ 128 ਜੀਬੀ ਤੋਂ ਸ਼ੁਰੂ ਹੋ ਸਕਦੀ ਹੈ। ਆਈਫੋਨ 12 ਮਾਡਲ ਰੈਮ ਸਮਰੱਥਾ ਲਈ ਬੇਸ 4 ਜੀਬੀ ਰੈਮ ਦੇ ਨਾਲ ਆ ਸਕਦੀ ਹੈ। ਹਾਈ-ਐਂਡ ਮਾਡਲ 6 ਜੀਬੀ ਰੈਮ ਦੇ ਨਾਲ ਆ ਸਕਦੇ ਹਨ। ਇਸ ਫੋਨ ਦੀ ਬੈਟਰੀ ਪਿਛਲੇ ਫੋਨ ਨਾਲੋਂ ਜ਼ਿਆਦਾ ਪਾਵਰਫੁੱਲ ਹੋਵੇਗੀ। Samsung Galaxy Note20 ਨਾਲ ਹੋਏਗਾ ਮੁਕਾਬਲਾ iPhone 12 ਦੀ ਟੱਕਰ ਸੈਮਸੰਗ ਗਲੈਕਸੀ ਨੋਟ 20 ਨਾਲ ਹੋਏਗੀ। ਗਲੈਕਸੀ ਨੋਟ 20 ਵਿੱਚ 6.7 ਇੰਚ ਦੀ ਫੁੱਲ ਐਚਡੀ ਪਲੱਸ ਸੁਪਰ ਐਮੋਲੇਡ ਡਿਸਪਲੇਅ ਹੈ, ਜੋ ਕਿ 60Hz ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਪਾਵਰ ਲਈ ਇਸ ਫੋਨ ਵਿੱਚ 4300mAh ਦੀ ਬੈਟਰੀ ਫਾਸਟ ਚਾਰਜਿੰਗ ਨਾਲ ਲੈਸ ਹੈ। ਸੈਮਸੰਗ ਗਲੈਕਸੀ ਨੋਟ 20 ਦੀ ਕੀਮਤ 77,999 ਰੁਪਏ ਹੈ, ਜਦਕਿ Galaxy Note 20 Ultra 5G ਦੀ ਕੀਮਤ 104,999 ਰੁਪਏ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Advertisement
ABP Premium

ਵੀਡੀਓਜ਼

ਦੀਵਾਲੀ ਤੇ ਕੀ ਖਾਸ ਕਰਦੇ ਯੋਗਰਾਜ ਸਿੰਘਪਰਿਵਾਰ ਤੋਂ ਬਿਨਾ ਰੋਸ਼ਨ ਦੀ ਦੀਵਾਲੀ , ਹੋਏ ਭਾਵੁਕਬਚਪਨ 'ਚ ਰਾਣਾ ਰਣਬੀਰ ਦੀ ਦੀਵਾਲੀ ਸੀ ਅਨੋਖੀPadddy | Farmers |ਮੰਡੀਆਂ 'ਚ ਰੁਲੀ ਕਿਸਾਨਾਂ ਦੀ ਦੀਵਾਲੀ! | Diwali |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?
Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?
Embed widget