Jio Phone 5G ਜਲਦ ਹੀ ਹੋ ਸਕਦਾ ਹੈ ਲਾਂਚ, ਇਹ ਹੋਵੇਗੀ ਕੀਮਤ
Jio Phone 5G ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ 'ਚ ਪ੍ਰਾਇਮਰੀ ਲੈਂਸ 13 ਮੈਗਾਪਿਕਸਲ ਦਾ ਹੋ ਸਕਦਾ ਹੈ, ਇਸ ਦਾ ਦੂਜਾ ਲੈਂਸ 2 ਮੈਗਾਪਿਕਸਲ ਦਾ ਮੈਕਰੋ ਹੋ ਸਕਦਾ ਹੈ।
Jio Phone 5G: ਅੱਜਕੱਲ੍ਹ ਦੇਸ਼ ਦਾ ਹਰ ਵਿਅਕਤੀ ਤੇਜ਼ ਕਨੈਕਟੀਵਿਟੀ ਦੇ ਨਾਲ 5G ਸਹੂਲਤ ਪ੍ਰਾਪਤ ਕਰਨ ਦੀ ਉਡੀਕ ਕਰ ਰਿਹਾ ਹੈ। ਇਸ ਦੇ ਲਈ ਦੇਸ਼ ਦੀਆਂ ਸਾਰੀਆਂ ਵੱਡੀਆਂ ਟੈਲੀਕਾਮ ਕੰਪਨੀਆਂ 5ਜੀ ਲਾਂਚ ਕਰਨ ਦੀ ਤਿਆਰੀ ਕਰ ਰਹੀਆਂ ਹਨ। ਜਿਓ, VI ਜਾਂ ਏਅਰਟੈੱਲ ਹੋਵੇ, ਤਿੰਨਾਂ ਨੇ ਆਪਣੀ 5ਜੀ ਸੇਵਾ ਦਾ ਟ੍ਰਾਇਲ ਪੂਰਾ ਕਰ ਲਿਆ ਹੈ। ਤਿੰਨੋਂ ਟੈਲੀਕਾਮ ਕੰਪਨੀਆਂ ਹੁਣ ਜਲਦੀ ਤੋਂ ਜਲਦੀ 5ਜੀ ਲਾਂਚ ਕਰਨਾ ਚਾਹੁੰਦੀਆਂ ਹਨ। 5G ਨਾਲ ਜੁੜੀ ਤਾਜ਼ਾ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ Jio ਜਲਦ ਹੀ ਆਪਣਾ Jio Phone 5G ਲਾਂਚ ਕਰ ਸਕਦਾ ਹੈ। ਦੂਜੇ ਪਾਸੇ, ਜੀਓ ਨੇ ਸੰਕੇਤ ਦਿੱਤਾ ਹੈ ਕਿ ਉਹ ਜਲਦ ਹੀ ਆਪਣੀ 5ਜੀ ਸੇਵਾ ਲਾਂਚ ਕਰ ਸਕਦੀ ਹੈ।
Jio Phone 5G ਦੀ ਕੀਮਤ- Jio Phone 5G ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕੀਤਾ ਜਾਵੇਗਾ। Jio Phone 5G ਦੀ ਕੀਮਤ ਲਗਭਗ 12,000 ਰੁਪਏ ਹੈ। ਹਾਲਾਂਕਿ ਇੱਕ ਹੋਰ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ Jio Phone 5G ਦੀ ਕੀਮਤ ਸਿਰਫ 2,500 ਰੁਪਏ ਹੋਵੇਗੀ। ਜੇਕਰ ਰਿਪੋਰਟ ਦਾ ਦਾਅਵਾ ਸੱਚ ਨਿਕਲਦਾ ਹੈ ਤਾਂ ਇਹ ਦੇਸ਼ ਦਾ ਸਭ ਤੋਂ ਸਸਤਾ 5ਜੀ ਫੋਨ ਬਣ ਸਕਦਾ ਹੈ। ਹੁਣ ਜਦੋਂ ਖਬਰਾਂ ਆ ਰਹੀਆਂ ਹਨ ਕਿ ਕੀਮਤ ਇੰਨੀ ਘੱਟ ਹੋ ਰਹੀ ਹੈ ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ Jio Phone 5G ਫੀਚਰ ਫੋਨ ਹੋ ਸਕਦਾ ਹੈ। ਇਸ ਦੇ ਨਾਲ ਹੀ ਕੁਝ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਨ ਮਹਿੰਗਾ ਹੋ ਸਕਦਾ ਹੈ, ਜਿਸ 'ਚ 2,500 ਰੁਪਏ ਦੀ ਡਾਊਨ ਪੇਮੈਂਟ ਅਤੇ ਬਾਕੀ ਦਾ ਭੁਗਤਾਨ EMI 'ਚ ਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
Jio Phone 5G ਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ
- Jio Phone 5G ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ 'ਚ ਪ੍ਰਾਇਮਰੀ ਲੈਂਸ 13 ਮੈਗਾਪਿਕਸਲ ਦਾ ਹੋ ਸਕਦਾ ਹੈ, ਇਸ ਦਾ ਦੂਜਾ ਲੈਂਸ 2 ਮੈਗਾਪਿਕਸਲ ਦਾ ਮੈਕਰੋ ਹੋ ਸਕਦਾ ਹੈ। ਇਸੇ ਤਰ੍ਹਾਂ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ।
- ਪ੍ਰਗਤੀ OS ਨੂੰ Jio Phone 5G ਵਿੱਚ ਦਿੱਤਾ ਜਾ ਸਕਦਾ ਹੈ ਜੋ Jio Phone Next ਵਿੱਚ ਪਹਿਲਾਂ ਤੋਂ ਮੌਜੂਦ ਹੈ।
- Jio Phone 5G ਵਿੱਚ ਇੱਕ 6.5-ਇੰਚ HD + IPS LCD ਡਿਸਪਲੇਅ ਮਿਲ ਸਕਦੀ ਹੈ, ਜਿਸਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੋ ਸਕਦਾ ਹੈ।
- Jio Phone 5G, Snapdragon 480 5G ਪ੍ਰੋਸੈਸਰ ਅਤੇ 4 GB ਰੈਮ ਦੇ ਨਾਲ 32 GB ਸਟੋਰੇਜ ਵੀ ਉਪਲਬਧ ਹੋ ਸਕਦੀ ਹੈ।