ਜੀਓ ਦੇ ਸਿਰਫ 3000 ਵਾਲੇ ਫੋਨ 'ਚ ਹੁਣ ਇਹ ਵੱਡੀ ਸੁਵਿਧਾ
ਨਵੀਂ ਦਿੱਲੀ: ਗੂਗਲ ਦਾ ਯੂਟਿਊਬ ਐਪ ਹੁਣ ਜੀਓ ਫੋਨ 'ਤੇ ਵੀ ਉਪਲਬਧ ਹੈ। ਰਿਲਾਇੰਸ ਜੀਓ ਨੇ ਜੁਲਾਈ 'ਚ ਹੋਈ ਆਪਣੀ ਸਾਲਾਨਾ ਜਨਰਲ ਮੀਟਿੰਗ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਫੋਨ 'ਚ 15 ਅਗਸਤ ਤੋਂ ਵਟਸਐਪ, ਫੇਸਬੁਕ, ਯੂਟਿਊਬ ਤੇ ਗੂਗਲ ਮੈਪਸ ਦੀ ਸੁਵਿਧਾ ਦਿੱਤੀ ਜਾਵੇਗੀ। ਵਟਸਐਪ ਇਸ ਮਹੀਨੇ ਜੀਓ ਫੋਨ 'ਚ ਆਇਆ ਹੈ ਤੇ ਫੋਨ 'ਚ ਪਹਿਲਾਂ ਤੋਂ ਹੀ ਫੇਸਬੁਕ ਤੇ ਗੂਗਲ ਮੈਪਸ ਦੀ ਸੁਵਿਧਾ ਦਿੱਤੀ ਗਈ ਹੈ।
ਯੂਟਿਊਬ ਨੂੰ ਜੀਓ ਫੋਨ 'ਤੇ ਜੀਓ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਯੂਜ਼ਰਸ ਨੂੰ ਇਸ ਲਈ ਯੂਟਿਊਬ ਐਪ ਨੂੰ ਸਰਚ ਕਰਕੇ ਇੰਸਟਾਲ ਕਰਨਾ ਪਵੇਗਾ। ਐਪ ਉਨ੍ਹਾਂ ਫੋਨਸ 'ਤੇ ਕੰਮ ਕਰੇਗਾ ਜੋ ਲੇਟੈਸਟ ਕਾਈਓਐਸ ਵਰਜ਼ਨ 'ਤੇ ਚੱਲਣਗੇ। ਲੇਟੈਸਟ ਅਪਡੇਟ ਨੂੰ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਯੂਜ਼ਰਸ ਨੂੰ ਸੈਟਿੰਗਸ ਮੈਨਿਊ ਖੋਲ੍ਹਣਾ ਪਵੇਗਾ ਤੇ ਉਸ ਤੋਂ ਬਾਅਦ ਡਿਵਾਇਸ 'ਤੇ ਕਲਿੱਕ ਕਰਕੇ ਸੌਫਟਵੇਅਰ ਅਪਡੇਟ ਕਰਨਾ ਹੋਵੇਗਾ।
ਇੱਕ ਰਿਪੋਰਟ ਮੁਤਾਬਕ ਯੂਟਿਊਬ ਐਪ ਜਿਵੇਂ ਐਂਡਰਾਇਡ ਤੇ ਆਈਓਐਸ 'ਤੇ ਚੱਲਦਾ ਹੈ ਤੇ ਠੀਕ ਉਸੇ ਤਰ੍ਹਾਂ ਜੀਓ ਫੋਨ 'ਤੇ ਵੀ ਕੰਮ ਕਰੇਗਾ। ਫੋਨ 'ਚ ਡਾਰਕ ਮੋਡ, ਇਨਕਾਗਨਿਟੋ ਮੋਡ ਤੇ ਵੀਡੀਓ ਨੂੰ ਆਨਲਾਈਨ-ਆਫਲਾਈਨ ਡਾਊਨਲੋਡ ਕਰਨ ਦੀ ਆਪਸ਼ਨ ਮੌਜੂਦ ਨਹੀਂ। ਜੀਓ ਫੋਨ ਯੂਜ਼ਰਸ ਯੂਟਿਊਬ ਵੀਡੀਓ ਨੂੰ ਦੇਖ ਸਕਦੇ ਹਨ ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਵੀ ਕਰ ਸਕਦੇ ਹਨ।
ਓਰਿਜ਼ਨਲ ਜੀਓ ਫੋਨ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਦੂਜੀ ਜੈਨਰੇਸ਼ਨ ਜੀਓ ਫੋਨ ਜਾਂ ਜੀਓ ਫੋਨ2 ਨੇ ਕੰਪਨੀ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਦਸਤਕ ਦਿੱਤੀ। ਰਿਲਾਇੰਸ ਜੀਓ ਦਾ ਮੰਨਣਾ ਹੈ ਕਿ ਫਿਲਹਾਲ 25 ਮਿਲੀਅਨ ਯੂਜ਼ਰਸ ਭਾਰਤ 'ਚ ਜੀਓ ਫੋਨ ਦੀ ਵਰਤੋਂ ਕਰ ਸਕਦੇ ਹਨ। ਜੀਓ ਫੋਨ ਦਾ ਅਗਲਾ ਟਾਰਗੇਟ 100 ਮਿਲੀਅਨ ਹੈ। ਫੋਨ ਦੀ ਕੀਮਤ 2,999 ਰੁਪਏ ਰੱਖੀ ਗਈ ਹੈ।