ਪੜਚੋਲ ਕਰੋ
Advertisement
ਜੀਓ ਫੋਨ ਵਰਤਣ ਵਾਲਿਆਂ ਲਈ ਧਮਾਕਾ ਆਫਰ
ਰਿਲਾਇੰਸ ਜੀਓ ਨੇ 49 ਰੁਪਏ ਦੇ ਰੈਂਟਲ ਪਲਾਨ ਦਾ ਐਲਾਨ ਕੀਤਾ ਹੈ। ਇਸ ਸਭ ਤੋਂ ਹੇਠਲੇ ਪਲਾਨ ਵਿੱਚ ਜੀਓਫੋਨ ਸਬਸਕਰਾਈਬਰਜ਼ ਨੂੰ 28 ਦਿਨਾਂ ਲਈ ਅਨਲਿਮਟਿਡ ਵੁਆਇਸ ਤੇ ਡੇਟਾ ਦੀ ਸਹੂਲਤ ਮਿਲੇਗੀ। ਪਲਾਨ ਭਲਕੇ 26 ਜਨਵਰੀ ਤੋਂ ਲਾਗੂ ਹੋਵੇਗਾ।
ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਜੀਓ ਫੋਨ ਵਰਤੋਂਕਾਰਾਂ ਨੂੰ ਹੁਣ 49 ਰੁਪਏ ਵਿੱਚ 28 ਦਿਨਾਂ ਲਈ ਫ੍ਰੀ ਕਾਲਿੰਗ ਦੇ ਨਾਲ ਰੋਜ਼ਾਨਾ ਅਨਲਿਮਟਿਡ ਡੇਟਾ (ਇਕ ਜੀਬੀ ਹਾਈ ਸਪੀਡ ਨਾਲ) ਮਿਲੇਗਾ। ਇਸ ਦੇ ਨਾਲ ਹੀ ਕਿਫ਼ਾਇਤੀ ਡੇਟਾ ਐਡ-ਔਨਜ਼ ਪੈਕ 11, 21, 51 ਤੇ 101 ਰੁਪਏ ਵਿੱਚ ਦਿੱਤੇ ਜਾਣਗੇ।
ਇਸ ਤੋਂ ਇਲਾਵਾ ‘ਰਿਪਬਲਿਕ ਡੇਅ ਆਫ਼ਰ’ ਵਜੋਂ 98 ਰੁਪਏ ਵਿੱਚ ਮਿਲਦੇ ਪੈਕ ਦੀ ਮਿਆਦ ਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਪੈਕ ਵਿੱਚ 14 ਦਿਨ ਮਿਲਦੇ ਸਨ ਪਰ ਹੁਣ 28 ਦਿਨ ਮਿਲਣਗੇ।
ਰਿਲਾਇੰਸ ਜੀਓ ਨੇ ਹਾਲ ਹੀ ਵਿੱਚ ਰੋਜ਼ਾਨਾ ਇਕ ਜੀਬੀ ਤੇ ਡੇਢ ਜੀਬੀ ਡੇਟਾ ਪੈਕ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ 500 ਐਮਬੀ ਵਾਧੂ ਡੇਟਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਜੋ ਭਲਕੇ 26 ਜਨਵਰੀ ਤੋਂ ਲਾਗੂ ਹੋਵੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਮਨੋਰੰਜਨ
Advertisement