ਜੀਓ ਵਰਤਣ ਵਾਲਿਆਂ ਨੂੰ ਵੱਡਾ ਝਟਕਾ, ਹੁਣ ਦੂਜੇ ਨੈਟਵਰਕ 'ਤੇ ਕਾਲ ਕਰਨਾ ਪਏਗਾ ਮਹਿੰਗਾ
ਨਵੀਂ ਦਿੱਲੀ: ਜੀਓ ਦੇ ਗਾਹਕਾਂ ਲਈ ਅੱਜ ਵੱਡੀ ਖਬਰ ਸਾਹਮਣੇ ਆਈ ਹੈ, ਹੁਣ ਤੁਹਾਨੂੰ ਜੀਓ ਨੈੱਟਵਰਕ ਤੋਂ ਹੋਰ ਨੈੱਟਵਰਕ ਨੂੰ ਕਾਲ ਕਰਨ ਲਈ ਪ੍ਰਤੀ ਮਿੰਟ 6 ਪੈਸੇ ਦਾ ਭੁਗਤਾਨ ਕਰਨਾ ਪਏਗਾ। ਹਾਲਾਂਕਿ, ਕੰਪਨੀ ਗਾਹਕਾਂ ਦੇ ਇਸ ਨੁਕਸਾਨ ਦੀ ਪੂਰਤੀ ਡਾਟਾ ਦੇ ਜ਼ਰੀਏ ਕਰੇਗੀ।

ਕੰਪਨੀ ਨੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੂਜੇ ਨੈਟਵਰਕਸ 'ਤੇ ਕਾਲ ਕਰਨ ਲਈ, ਉਪਭੋਗਤਾਵਾਂ ਨੂੰ ਪ੍ਰਤੀ ਮਿੰਟ 6 ਪੈਸੇ ਦਾ ਭੁਗਤਾਨ ਕਰਨਾ ਪਏਗਾ, ਕੰਪਨੀ ਇਸ ਦੀ ਬਜਾਏ ਉਪਭੋਗਤਾਵਾਂ ਨੂੰ ਉਨੀ ਹੀ ਮਾਤਰਾ ਵਿੱਚ ਡਾਟਾ ਪ੍ਰਦਾਨ ਕਰੇਗੀ। ਜੀਓ ਨੇ ਇਹ ਐਲਾਨ ਟੈਲੀਕਾਮ ਰੈਗੂਲੇਟਰ ਟਰਾਈ ਦੇ ਫੈਸਲੇ ਤੋਂ ਬਾਅਦ ਲਿਆ ਹੈ।
ਦੱਸ ਦੇਈਏ ਸਾਲ 2017 ਵਿਚ ਟ੍ਰਾਈ ਨੇ ਇੰਟਰਕਨੈਕਟ ਯੂਜੇਜ ਚਾਰਜ (ਆਈਯੂਸੀ) ਵਿੱਚ 6 ਪੈਸੇ ਪ੍ਰਤੀ ਮਿੰਟ ਦੀ ਕਟੌਤੀ ਕੀਤੀ ਸੀ। ਟਰਾਈ ਨੇ ਕਿਹਾ ਸੀ ਕਿ ਇਸ ਨੂੰ 2020 ਤੱਕ ਖਤਮ ਕਰ ਦਿੱਤਾ ਜਾਵੇਗਾ। ਟ੍ਰਾਈ ਹੁਣ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰ ਰਹੀ ਹੈ।
ਹੁਣ ਟ੍ਰਾਈ ਨੇ ਕੰਸਲਟੇਸ਼ਨ ਪੇਪਰ ਮੰਗਵਾਇਆ ਹੈ ਕਿ ਕੀ ਇਸ ਟਾਈਮਲਾਈਨ ਨੂੰ ਵਧਾਉਣ ਦੀ ਜ਼ਰੂਰਤ ਹੈ। ਜੀਓ ਦੇ ਨੈਟਵਰਕ 'ਤੇ ਵੌਇਸ ਕਾਲਾਂ ਮੁਫਤ ਹਨ, ਇਸ ਲਈ ਇਸ ਨੂੰ ਕੋਈ ਪੈਸਾ ਨਹੀਂ ਭਰਨਾ ਪਏਗਾ, ਪਰ ਉਸੇ ਸਮੇਂ ਏਅਰਟੈਲ ਤੇ ਵੋਡਾਫੋਨ-ਆਈਡੀਆ ਵਰਗੇ ਅਪਰੇਟਰਾਂ ਨੂੰ ਇਸ ਦੇ ਦੁਆਰਾ 13,500 ਕਰੋੜ ਰੁਪਏ ਦੇਣੇ ਪਏ ਹਨ।