Micromax In 1 ਤੋਂ ਉੱਠਿਆ ਪਰਦਾ, ਜਾਣੋ ਕੀਮਤ ਤੇ ਸਾਰੀਆਂ ਖ਼ਾਸੀਅਤਾਂ
ਇਸ ਫ਼ੋਨ ਵਿੱਚ 6.67 ਇੰਚ ਫ਼ੁਲ ਐੱਚਡੀ+ ਹੋਲ–ਪੰਚ ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ 2.0 ਗੀਗਾ ਹਰਟਜ਼ ਔਕਟਾ ਕੋਰ ਮੀਡੀਆਟੈੱਕ ਹੀਲੀਓ G80 ਪ੍ਰੋਸੈਸਰ ਤੇ ਗ੍ਰਾਫ਼ਿਕਸ ਲਈ ਮਾਲੀ G52 GPU ਮਿਲਦਾ ਹੈ।
Micromax ਨੇ ਸ਼ੁੱਕਰਵਾਰ ਨੂੰ ਆਪਣੀ In ਸੀਰੀਜ਼ ਦਾ ਤੀਜਾ ਹੈਂਡਸੈੱਟ ਦੇਸ਼ ਵਿੱਚ ਲਾਂਚ ਕਰ ਦਿੱਤਾ। Micromax In 1 ਕੰਪਨੀ ਦਾ ਨਵਾਂ ਬਜਟ ਸਮਾਰਟਫ਼ੋਨ ਹੈ। ਇਹ ਫ਼ੋਨ 6GB ਰੈਮ, ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 5000 mAh ਬੈਟਰੀ ਨਾਲ ਆਉਂਦਾ ਹੈ। ਆਓ ਜਾਣੀਏ ਇਸ ਦੀਆਂ ਕੁਝ ਖ਼ਾਸੀਅਤਾਂ:
Micromax In 1 ਦੀ ਕੀਮਤ ਅਤੇ ਉਪਲਬਧਤਾ
ਇਸ ਫ਼ੋਨ 4ਜੀਬੀ ਰੈਮ ਤੇ 64 ਜੀਬੀ ਇਨ-ਬਿਲਟ ਸਟੋਰੇਜ ਦੀ ਕੀਮਤ 9,999 ਰੁਪਏ ਹੈ, ਜਦ ਕਿ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 11,499ਰੁਪਏ ਹੈ। ਫ਼ੋਨ ਦੀ ਪਹਿਲੀ ਸੇਲ 26ਮਾਰਚ, 2021 ਤੋਂ ਸ਼ੁਰੂ ਹੋਵੇਗੀ।
Micromax In 1 ਦੀਆਂ ਸਪੈਸੀਫ਼ਿਕੇਸ਼ਨਜ਼
ਇਸ ਫ਼ੋਨ ਵਿੱਚ 6.67 ਇੰਚ ਫ਼ੁਲ ਐੱਚਡੀ+ ਹੋਲ–ਪੰਚ ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ 2.0 ਗੀਗਾ ਹਰਟਜ਼ ਔਕਟਾ ਕੋਰ ਮੀਡੀਆਟੈੱਕ ਹੀਲੀਓ G80 ਪ੍ਰੋਸੈਸਰ ਤੇ ਗ੍ਰਾਫ਼ਿਕਸ ਲਈ ਮਾਲੀ G52 GPU ਮਿਲਦਾ ਹੈ। ਇਸ ਫ਼ੋਨ ਦੀ ਸਟੋਰੇਜ ਨੂੰ ਮਾਈਕ੍ਰੋ ਐੱਸਡੀ ਕਾਰਡ ਰਾਹੀਂ 256ਜੀਬੀ ਤੱਕ ਵਧਾਇਆ ਜਾ ਸਕਦਾ ਹੈ।
ਇਸ ਵਿੱਚ 48 ਮੈਗਾਪਿਕਸਲ ਪ੍ਰਾਇਮਰੀ, 2 ਮੈਗਾਪਿਕਸਲ ਡੈਪਥ ਅਤੇ 2 ਮੈਗਾਪਿਕਸਲ ਮੈਕ੍ਰੋ ਸੈਂਸਰ ਵਾਲਾ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ। ਹੈਂਡਸੈੱਟ ਵਿੱਚ 8 ਮੈਗਾਪਿਕਸਲ ਫ਼੍ਰੰਟ ਕੈਮਰਾ ਮੌਜੂਦ ਹੈ। ਰੀਅਰ ਕੈਮਰਾ ਐਡਵਾਂਸਡ ਨਾਈਟ ਮੋਡ ਨਾਲ ਆਉਂਦਾ ਹੈ।
ਮਾਈਕ੍ਰੋਮੈਕਸ ਇਨ 1 ਪਿਓਰ ਐਂਡਰਾੱਇਡ 10 ਦਾ ਅਨੁਭਵ ਦਿੰਦਾ ਹੈ। ਕੰਪਨੀ ਨੇ ਮਈ 2021 ਤੱਕ ਫ਼ੋਨ ਵਿੱਚ ਐਂਡ੍ਰਾੱਇਡ 11 ਰੋਲਆਊਟ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ 2 ਸਾਲਾਂ ਤੱਕ ਗਰੰਟਿਡ ਅਪਡੇਟ ਵੀ ਮਿਲੇਗੀ।
ਇਸ ਦੀ ਬੈਟਰੀ ਫ਼ੁਲ ਚਾਰਜ ਹੋਣ ’ਤੇ 180 ਘੰਟਿਆਂ ਤੱਕ ਮਿਊਜ਼ਿਕ ਸਟ੍ਰੀਮਿੰਗ, 24 ਘੰਟਿਆਂ ਤੱਕ ਵੈੱਬ ਬ੍ਰਾਊਜ਼ਿੰਗ ਤੇ 18 ਘੰਟਿਆਂ ਤੱਕ ਵਿਡੀਓ ਸਟ੍ਰੀਮਿੰਗ ਟਾਈਮ ਮਿਲੇਗਾ।
ਇਹ ਵੀ ਪੜ੍ਹੋ: Corona Restrictions: ਪੰਜਾਬ ਵਿੱਚ ਅੱਜ ਤੋਂ ਸਖਤ ਨਿਯਮ ਲਾਗੂ, ਵਿਆਹਾਂ ਤੇ ਸਸਕਾਰ ਲਈ ਇਕੱਠ ਦੀ ਸੀਮਾ ਤੈਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904