ਪੜਚੋਲ ਕਰੋ
Advertisement
ਇੰਟਰਨੈੱਟ ਨੇ ਜਕੜੇ ਬੱਚੇ, ਸਰਵੇ 'ਚ ਵੱਡੇ ਖੁਲਾਸੇ
ਪੇਈਚਿੰਗ: ਬੱਚੇ ਲਗਾਤਾਰ ਇੰਟਰਨੈੱਟ ਦੀ ਪਕੜ ਵਿੱਚ ਜਕੜੇ ਜਾ ਰਹੇ ਹਨ। ਇਹ ਵਰਤਾਰਾ ਪੂਰੀ ਦੁਨੀਆ ਭਰ ਵਿੱਚ ਹੈ, ਪਰ ਹੈਰਾਨ ਕਰਨ ਦੇਣ ਵਾਲੀ ਤਸਵੀਰ ਚੀਨ ਵਿੱਚ ਸਾਹਮਣੇ ਆਈ ਹੈ। ਚੀਨ ਵਿੱਚ ਬਹੁਤੇ ਬੱਚੇ 6 ਤੋਂ ਲੈ ਕੇ 10 ਸਾਲ ਦੀ ਉਮਰ ਵਿਚਾਲੇ ਇੰਟਰਨੈੱਟ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਤਾਜ਼ਾ ਸਰਵੇ ਅਨੁਸਾਰ ਅਜਿਹੇ ਬੱਚਿਆਂ ਦੀ ਗਿਣਤੀ 60 ਫੀਸਦੀ ਦੇ ਕਰੀਬ ਹੈ।
ਸੈਂਟਰਲ ਕਮੇਟੀ ਆਫ ਦ ਕਮਿਊਨਿਸਟ ਯੂਥ ਲੀਗ ਚੀਨ ਤੇ ਚਾਈਨੀਜ਼ ਅਕੈਡਮੀ ਆਫ ਸੋਸ਼ਲ ਸਾਇੰਸਜ਼ ਐਂਡ ਟੈਨਸੈਂਟ ਦੇ ਵੱਲੋਂ ਕੀਤੇ ਪ੍ਰਗਟਾਵੇ ਅਨੁਸਾਰ ਇੰਟਰਨੈੱਟ ਵਰਤਣ ਵਾਲੇ ਬੱਚਿਆਂ ਵਿੱਚੋਂ ਅੱਧੇ ਕਰੀਬ ਦੋ ਘੰਟੇ ਇੰਟਰਨੈੱਟ ਦੀ ਵਰਤੋਂ ਰਕਦੇ ਹਨ ਤੇ 24 ਫੀਸਦੀ 2 ਤੋਂ 4 ਘੰਟੇ ਆਨਲਾਈਨ ਰਹਿੰਦੇ ਹਨ।
ਬੱਚੇ ਆਪਣਾ ਵਧੇਰੇ ਸਮਾਂ ਛੋਟੀਆਂ ਫਿਲਮਾਂ ਤੇ ਸੰਗੀਤ ਉੱਤੇ ਲਾਉਂਦੇ ਹਨ। 29 ਫੀਸਦੀ ਬੱਚੇ ਅਜਿਹੇ ਵੀ ਹਨ ਜੋ ਆਪਣਾ ਸਾਰਾ ਸਮਾਂ ਇੰਟਰਨੈੱਟ ਉੱਤੇ ਹੀ ਲਾ ਦਿੰਦੇ ਹਨ। 20 ਫੀਸਦੀ ਬੱਚੇ ਅਜਿਹੇ ਵੀ ਹਨ, ਜੋ ਇੰਟਰਨੈੱਟ ਦੀ ਵਰਤੋਂ ਆਪਣੀ ਪੜ੍ਹਾਈ ਤੇ ਸਿਲੇਬਸ ਨਾਲ ਸਬੰਧਤ ਸਹਾਇਤਾ ਲੈਣ ਲਈ ਕਰਦੇ ਹਨ। 22 ਫੀਸਦੀ ਬੱਚੇ ਅਜਿਹੇ ਵੀ ਹਨ, ਜੋ ਇੰਟਰਨੈੱਟ ਦੀ ਵਰਤੋਂ ਖ਼ਬਰਾਂ ਤੇ ਹੋਰ ਅਹਿਮ ਮੁੱਦਿਆਂ ਦੀ ਜਾਣਕਾਰੀ ਹਾਸਲ ਕਰਨ ਲਈ ਕਰਦੇ ਹਨ।
ਸਰਕਾਰੀ ਖ਼ਬਰ ਏਜੰਸੀ ਸਿਨਹੂਆ ਵੱਲੋਂ ਪ੍ਰਕਾਸ਼ਤ ਸਰਵੇ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਬੱਚਿਆਂ ਦੇ ਅਸ਼ਲੀਲ ਫਿਲਮਾਂ, ਇੰਟਰਨੈੱਟ ਫਰਾਡ ਤੇ ਸਾਈਬਰ ਅਪਰਾਧਾਂ ਦੇ ਵੱਲ ਰੁਚਿਤ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement