ਨਵੀਂ ਦਿੱਲੀ: ਚੀਨੀ ਕੰਪਨੀ ਓਪੋ ਨੇ 5 ਅਕਤੂਬਰ 2020 ਨੂੰ ਆਪਣਾ ਨਵਾਂ ਸਮਾਰਟਫੋਨ A73 ਲਾਂਚ ਕੀਤਾ ਹੈ। ਓਪੋ ਦੇ ਇਸ ਫੋਨ ਦੀ ਕੀਮਤ ਲਗਪਗ 16 ਹਜ਼ਾਰ ਰੁਪਏ ਹੋਵੇਗੀ। ਇਸ ਫੋਨ ਦੀ ਐਚਡੀ ਸਕਰੀਨ ਹੈ ਜਿਸ ਦਾ ਆਕਾਰ 6.44 ਇੰਚ ਹੈ। ਫੋਨ ਦੀ ਰੈਜ਼ੋਲਿਊਸ਼ਨ 1020X2400 ਪਿਕਸਲ ਹੈ ਤੇ ਆਸਪੈਕਟ ਰੇਸ਼ੋ 20: 9 ਹੈ। ਫੋਨ 'ਚ ਔਕਟੈਕੋਰ ਕੁਆਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਹੈ। ਏ 73 ਫੋਨ ਵਿੱਚ 4 ਜੀਬੀ ਰੈਮ ਤੇ 4000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਫੀਚਰ ਨੂੰ ਸਪੋਰਟ ਕਰਦੀ ਹੈ। ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ 4 ਰੀਅਰ ਕੈਮਰਾ ਤੇ 1 ਸੈਲਫੀ ਕੈਮਰਾ ਹੈ। ਮੁੱਖ ਰੀਅਰ ਕੈਮਰਾ 16 ਮੈਗਾਪਿਕਸਲ ਦਾ ਹੈ ਤੇ ਦੂਜਾ 8 ਮੈਗਾਪਿਕਸਲ ਦਾ, ਤੀਜਾ ਕੈਮਰਾ 2 ਮੈਗਾਪਿਕਸਲ ਦਾ ਹੈ ਤੇ ਚੌਥਾ ਕੈਮਰਾ ਵੀ 2 ਮੈਗਾਪਿਕਸਲ ਦਾ ਹੈ। ਫੋਨ 'ਚ ਸੈਲਫੀ ਕੈਮਰਾ 16 ਮੈਗਾਪਿਕਸਲ ਦਾ ਹੈ। [mb]1602073667[/mb] ਫੋਨ ਦਾ ਆਪਰੇਟਿੰਗ ਸਿਸਟਮ ਐਂਡਰਾਇਡ 10 ਹੈ ਤੇ ਕਨੈਕਟੀਵਿਟੀ ਲਈ ਵਾਈ-ਫਾਈ ਤੋਂ ਇਲਾਵਾ, ਜੀਪੀਐਸ, ਟਾਈਪ ਸੀ ਯੂਐਸਬੀ, 3 ਜੀ ਤੇ 4 ਜੀ ਨੈੱਟਵਰਕ ਸਪੋਰਟ ਹੈ। ਇਸ ਫੋਨ ਵਿੱਚ ਨੈਨੋ ਸਿਮ ਜਾਂ ਨੈਨੋ ਸਿਮ ਕਾਰਡ ਸਪੋਰਟ ਹੈ। ਇਹ ਫੋਨ ਕਾਲੇ ਰੰਗ ਵਿੱਚ ਲਾਂਚ ਕੀਤਾ ਗਿਆ ਹੈ ਤੇ ਨੇਵੀ ਬਲੂ, ਕਲਾਸਿਕ ਸਿਲਵਰ ਵਿੱਚ ਉਪਲੱਬਧ ਹੋਵੇਗਾ। ਫੋਨ ਦੇ ਮਾਪ 159.82X72.80X7.45mm ਹਨ ਤੇ ਭਾਰ ਲਗਪਗ 163 ਗ੍ਰਾਮ ਹੈ। ਫੋਨ 'ਚ ਫੇਸ ਅਨਲੌਕ ਫੀਚਰ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904