iPhone 13 Pro Max ਦੀ ਲਾਂਚ ਤੋਂ ਪਹਿਲਾਂ ਸਾਹਮਣੇ ਆਈ ਕੀਮਤ, ਜਾਣੋ ਕੀਮਤ ਤੋਂ ਲੈ ਕੇ ਫ਼ੀਚਰਜ਼ ਤੱਕ ਸਭ ਕੁਝ
ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ, ਕੰਪਨੀ ਆਈਫੋਨ 13 ਪ੍ਰੋ ਮੈਕਸ (iPhone 13 Pro Max) ਨੂੰ 1,099 ਡਾਲਰ ਭਾਵ ਲਗਭਗ 80,679 ਰੁਪਏ ਦੀ ਕੀਮਤ ਦੇ ਨਾਲ ਲਾਂਚ ਕਰੇਗੀ।
ਐਪਲ ਆਈਫੋਨ 13 (Apple iPhone 13) ਸੀਰੀਜ਼ ਦੇ ਲਾਂਚ ਹੋਣ 'ਚ ਹੁਣ ਇਕ ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਕੰਪਨੀ ਨੇ ਕਿਹਾ ਕਿ ਇਹ ਸੀਰੀਜ਼ 14 ਸਤੰਬਰ ਨੂੰ ਲਾਂਚ ਕੀਤੀ ਜਾਵੇਗੀ। ਆਪਣੀ ਨਵੀਂ ਆਈਫੋਨ 13 (iPhone) ਸੀਰੀਜ਼ ਤਹਿਤ, ਕੰਪਨੀ ਆਈਫੋਨ 13, ਆਈਫੋਨ 13 ਪ੍ਰੋ, ਆਈਫੋਨ 13 ਪ੍ਰੋ ਮੈਕਸ ਅਤੇ ਫੋਨ 13 ਮਿੰਨੀ (iPhone 13, iPhone 13 Pro, iPhone 13 Pro Max ਤੇ Phone 13 Mini) ਨੂੰ ਬਾਜ਼ਾਰ ਵਿੱਚ ਲਾਂਚ ਕਰੇਗੀ।
ਇਸ ਦੇ ਨਾਲ ਹੀ, ਲਾਂਚ ਤੋਂ ਪਹਿਲਾਂ, ਇਸ ਸੀਰੀਜ਼ ਦੇ ਆਈਫੋਨ 13 ਪ੍ਰੋ ਮੈਕਸ (iPhone 13 Pro Max) ਦੇ ਟੌਪ ਵੇਰੀਐਂਟ ਦੇ ਕੁਝ ਵੇਰਵੇ ਹਾਲ ਹੀ ਵਿੱਚ ਲੀਕ ਹੋਏ ਸਨ। ਇਸ ਵਿੱਚ ਇਸ ਸਮਾਰਟਫੋਨ ਦੀ ਕੀਮਤ ਤੇ ਸਪੈਸੀਫ਼ਿਕੇਸ਼ਨਜ਼ ਦਾ ਖੁਲਾਸਾ ਕੀਤਾ ਗਿਆ ਹੈ। ਆਓ ਜਾਣੀਏ, ਇਨ੍ਹਾਂ ਬਾਰੇ ਹੋਰ ਵੇਰਵੇ:
ਇੰਨੀ ਹੋ ਸਕਦੀ ਕੀਮਤ
ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ, ਕੰਪਨੀ ਆਈਫੋਨ 13 ਪ੍ਰੋ ਮੈਕਸ (iPhone 13 Pro Max) ਨੂੰ 1,099 ਡਾਲਰ ਭਾਵ ਲਗਭਗ 80,679 ਰੁਪਏ ਦੀ ਕੀਮਤ ਦੇ ਨਾਲ ਲਾਂਚ ਕਰੇਗੀ। ਫੋਨ ਦੀ ਪਹਿਲੀ ਸੇਲ 24 ਸਤੰਬਰ ਤੋਂ ਸ਼ੁਰੂ ਹੋਵੇਗੀ। ਤੁਸੀਂ ਇਸ ਸਮਾਰਟਫੋਨ ਨੂੰ ਵ੍ਹਾਈਟ, ਬਲੈਕ ਤੇ ਪ੍ਰੋਡਕਟ (ਰੈੱਡ) ਕਲਰ ਆਪਸ਼ਨਜ਼ ਨਾਲ ਖਰੀਦ ਸਕਦੇ ਹੋ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਗੁਲਾਬੀ ਰੰਗ 'ਚ ਵੀ ਉਪਲੱਬਧ ਹੋਵੇਗਾ।
ਸੰਭਵ ਸਪੈਸੀਫ਼ਿਕੇਸ਼ਨਜ਼
ਆਈਫੋਨ 13 ਪ੍ਰੋ ਮੈਕਸ (iPhone 13 Pro Max) 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ, ਜਿਸ ਦਾ ਰੀਫ਼੍ਰੈਸ਼ ਰੇਟ 120Hz ਤੱਕ ਹੋ ਸਕਦਾ ਹੈ। ਇਸ ਦੇ ਡਿਸਪਲੇਅ ਵਿੱਚ ਪਹਿਲਾਂ ਛੋਟੇ ਨੋਟਸ ਦਿੱਤੇ ਜਾਣਗੇ, ਭਾਵੇਂ ਫੇਸ ਆਈਡੀ 2.0 ਵੀ ਬਾਅਦ ਵਿੱਚ ਇਸ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਇਸ ਵਿੱਚ ਤੁਹਾਨੂੰ ਤਿੰਨ ਵੇਰੀਐਂਟ ਮਿਲਣਗੇ, ਜਿਸ ਵਿੱਚ 128GB, 512GB ਤੇ 1TB ਤੱਕ ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਕੰਪਨੀ ਇਸ ਸੀਰੀਜ਼ 'ਚ ਆਪਣਾ ਖਾਸ ਲੇਟੈਸਟ ਪ੍ਰੋਸੈਸਰ ਏ 15 ਬਾਇਓਨਿਕ ਲੈ ਕੇ ਆ ਰਹੀ ਹੈ।
ਕੈਮਰਾ ਤੇ ਬੈਟਰੀ
ਫੋਟੋਗ੍ਰਾਫੀ ਲਈ ਆਈਫੋਨ 13 ਪ੍ਰੋ ਮੈਕਸ (iPhone 13 Pro Max) ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਵੀਡੀਓ ਲਈ, ਇਸ ਵਿੱਚ ProRes ਫੀਚਰ ਦਿੱਤਾ ਜਾ ਸਕਦਾ ਹੈ। ਨਾਲ ਹੀ, ਫੋਨ ਵਿੱਚ f/1.8 ਅਲਟ੍ਰਾ-ਵਾਈਡ ਐਂਗਲ ਲੈਨਜ਼ ਦਿੱਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਮਾਡਲ ਨੂੰ ਐਸਟ੍ਰੋਫੋਟੋਗ੍ਰਾਫੀ ਮੋਡ ਵੀ ਦੇ ਸਕਦੀ ਹੈ।
ਜੇਕਰ ਬੈਟਰੀ ਦੀ ਗੱਲ ਕਰੀਏ ਤਾਂ ਆਈਫੋਨ 13 (iPhone 13) ਦੇ ਟੌਪ ਮਾਡਲ ਵਿੱਚ 4352mAh ਦੀ ਬੈਟਰੀ ਮਿਲ ਸਕਦੀ ਹੈ, ਜੋ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।