Realme ਦੇ ਇਸ ਸਸਤੇ ਫੋਨ ਦੀ ਪਹਿਲੀ ਸੈਲ ਹੋਈ ਸ਼ੁਰੂ, ਜਾਣੋ ਕੀਮਤ ਅਤੇ ਫੀਚਰਸ
Realme X7 5G ਦੀ ਪਹਿਲੀ ਸੈਲ ਸ਼ੁੱਕਰਵਾਰ 12 ਫਰਵਰੀ ਤੋਂ ਫੱਲਿਪਕਾਰਟ 'ਤੇ ਸ਼ੁਰੂ ਹੋ ਗਈ ਹੈ ਇਸ ਦੀ ਸੈਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਹਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਰਿਅਲਮੀ ਦਾ ਹੁਣ ਤਕ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ।
ਨਵੀਂ ਦਿੱਲੀ: ਹਾਲ ਹੀ 'ਚ ਸਮਾਰਫੋਨ ਕੰਪਨੀ Realme ਨੇ ਆਪਣੀ ਲੇਟੇਸਟ X ਸੀਰੀਜ਼ ਦੇ ਦੋ ਸਮਾਰਟਫੋਨ Realme X7 5G ਅਤੇ Realme X7 Pro 5G ਨੂੰ ਭਾਰਤ 'ਚ ਲਾਂਚ ਕੀਤਾ ਸੀ। ਜਿਸ ਤੋਂ ਬਾਅਦ ਹੁਣ ਇਨ੍ਹਾਂ ਦੋਵੇ ਫੋਨਾਂ ਦੀ ਵਿਕਰੀ 12 ਫਰਵਰੀ ਤੋਂ ਈ-ਕਾਮਰਸ ਵੈੱਬ ਸਾਈਟ ਫਲਿੱਪਕਾਰਟ 'ਤੇ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇਹ ਇਸ ਫੋਨ ਦੀ ਪਹਿਲੀ ਸੈਲ ਹੈ, ਜੋ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਗਈ ਹੈ।
ਇਹ ਹੈ ਕੀਮਤ:
Realme X7 5Gਦੇ 6 ਜੀਬੀ+128 ਜੀਬੀ ਵੇਰੀਐਂਟ ਦੀ ਕੀਮਤ 19999 ਰੁਪਏ ਹੈ। ਇਸ ਦੇ ਨਾਲ ਹੀ ਇਸਦੇ 8 ਜੀਬੀ+128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 21,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਨੇਬੂਲਾ ਅਤੇ ਸਪੇਸ ਸਿਲਵਰ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ। ਦੂਜੇ ਪਾਸੇ Realme X7 Pro 5G ਦੇ 8GB + 128GB ਸਟੋਰੇਜ ਦੇ ਮਾਡਲ ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਇਹ Fantasy ਅਤੇ Mystic black ਰੰਗ ਦੇ ਵਿਕਲਪਾਂ ਵਿੱਚ ਉਪਲਬਧ ਹੈ।
Realme X7 5G ਦੇ ਸਪੇਸਿਫਿਕੇਸ਼ਨ
Realme X7 5G 'ਚ ਸੁਪਰ AMOLED ਫੁੱਲ-ਐਚਡੀ ਡਿਸਪਲੇਅ ਦਿੱਤੀ ਗਈ ਹੈ। ਫੋਨ ਵਿਚ MediaTek Dimensity 800U ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ਨੂੰ 64MP ਪ੍ਰਾਇਮਰੀ ਕੈਮਰਾ ਮਿਲੇਗਾ, ਜੋ ਟ੍ਰਿਪਲ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਪਾਵਰ ਲਈ, ਫੋਨ 'ਚ 4,300mAh ਦੀ ਬੈਟਰੀ ਹੈ ਜੋ 50W ਸੁਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਜਾਣੋ ਫੋਨ ਦਾ ਕੈਮਰਾ
Realme X7 5G 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਸੈਂਸਰ 64MP ਹੈ। ਇਸ ਦੇ ਨਾਲ ਹੀ ਇੱਕ ਹੋਰ 8 ਐਮਪੀ ਅਲਟਰਾ ਵਾਈ-ਐਂਗਲ ਲੈਂਜ਼ ਅਤੇ 2 ਐਮਪੀ ਮੈਕਰੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16MP ਦਾ ਫਰੰਟ ਕੈਮਰਾ ਹੈ। ਇਸ ਦੇ ਨਾਲ ਹੀ ਸੁਰੱਖਿਆ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904