ਨਵੀਂ ਦਿੱਲੀ: Samsung ਨੇ ਭਾਰਤ 'ਚ ਪਹਿਲਾ 7000mAh ਬੈਟਰੀ ਵਾਲਾ ਸਮਾਰਟਫੋਨ ਲਾਂਚ ਕੀਤਾ ਹੈ। ਸੈਮਸੰਗ ਨੇ ਇਸ ਨੂੰ Meanest Ever Monster ਕਿਹਾ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 24,999 ਰੁਪਏ ਹੈ। ਇਹ ਫੋਨ ਕੁਆਲਕਾਮ ਦੇ ਸਨੈਪਡ੍ਰੈਗਨ 730G ਪ੍ਰੋਸੈਸਰ 'ਤੇ 8GB ਰੈਮ ਨਾਲ ਕੰਮ ਕਰੇਗਾ। ਤੁਸੀਂ ਇਸ ਫੋਨ ਨੂੰ 18 ਸਤੰਬਰ ਤੋਂ ਐਮਜ਼ੋਨ ਤੋਂ ਖਰੀਦ ਸਕਦੇ ਹੋ। ਕੀਮਤ: Samsung Galaxy M51 ਫੋਨ ਦੇ 6GB ਰੈਮ + 128 GB ਸਟੋਰੇਜ ਵੇਰੀਐਂਟ ਦੀ ਕੀਮਤ 24,999 ਰੁਪਏ ਹੈ, ਜਦੋਂਕਿ 8 GB ਰੈਮ + 128 GB ਸਟੋਰੇਜ ਵੇਰੀਐਂਟ ਦੀ ਕੀਮਤ 26,999 ਰੁਪਏ ਤੈਅ ਕੀਤੀ ਗਈ ਹੈ। ਇਸ ਫੋਨ ਦੀ ਸੈਲ 18 ਸਤੰਬਰ ਤੋਂ ਐਮਜ਼ੋਨ ਇੰਡੀਆ ਤੇ ਸੈਮਸੰਗ ਸ਼ਾਪ 'ਤੇ ਸ਼ੁਰੂ ਕੀਤੀ ਜਾਏਗੀ। ਨਜ਼ਰ ਮਾਰੋ ਫੋਨ ਦੇ ਫੀਚਰਸ ‘ਤੇ: ਸੈਮਸੰਗ ਗਲੈਕਸੀ M51 ਦਾ ਸਭ ਤੋਂ ਵੱਡਾ ਫੀਚਰ ਇਸ ਦੀ 7,000mAh ਦੀ ਮਜ਼ਬੂਤ ਬੈਟਰੀ ਹੈ, ਜੋ ਇਸ ਨੂੰ ਸੈਮਸੰਗ ਦੀ ਐਮ ਸੀਰੀਜ਼ ਦਾ ਸਭ ਤੋਂ ਖਾਸ ਫੋਨ ਬਣਾਉਂਦੀ ਹੈ। ਸਭ ਤੋਂ ਲੈਟੇਸਟ ਗਲੈਕਸੀ M31s 6,000mAh ਦੀ ਬੈਟਰੀ ਦੇ ਨਾਲ ਆਉਂਦੀ ਹੈ। ਦੱਸ ਦਈਏ ਕਿ ਸੈਮਸੰਗ ਗਲੈਕਸੀ ਐਮ 5 1 7,000 mAh ਦੀ ਬੈਟਰੀ 25W ਫਾਸਟ ਚਾਰਜਿੰਗ ਸਪੋਰਟ ਨਾਲ ਆ ਸਕਦੀ ਹੈ। ਸਮਾਰਟਫੋਨ 'ਚ 6.67-ਇੰਚ ਦੀ FHD+AMOLED ਡਿਸਪਲੇਅ ਦਿੱਤੀ ਗਈ ਹੈ। Samsung Galaxy M51 ਕੁਆਲਕਾਮ ਦੇ ਸਨੈਪਡ੍ਰੈਗਨ 730G ਪ੍ਰੋਸੈਸਰ 'ਤੇ 8GB ਰੈਮ ‘ਤੇ ਕੰਮ ਕਰੇਗਾ। ਸੈਮਸੰਗ ਦੇ ਇਸ ਫੋਨ ਨੂੰ ਐਡਰੇਨੋ 618GPU ਦਿੱਤਾ ਗਿਆ ਹੈ। ਐਂਡਰਾਇਡ 10 'ਤੇ ਆਧਾਰਤ OneUI 'ਤੇ ਕੰਮ ਕਰਨ ਵਾਲੇ ਇਸ ਫੋਨ 'ਚ 7000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਲਗਪਗ 115 ਮਿੰਟਾਂ ਵਿੱਚ 0 ਤੋਂ 100 ਪ੍ਰਤੀਸ਼ਤ ਤੱਕ ਚਾਰਜ ਹੋ ਜਾਂਦਾ ਹੈ। [mb]1597902715[/mb] ਜੇਕਰ ਇਸ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ‘ਚ 64 ਮੈਗਾਪਿਕਸਲ ਦਾ ਕਵਾਡ ਰਿਅਰ ਕੈਮਰਾ ਸੈਟਅੱਪ ਦਿੱਤਾ ਜਾ ਸਕਦਾ ਹੈ। ਸੈਮਸੰਗ ਆਪਣੇ ਅਪਕਮਿੰਗ ਸਮਾਰਟਫੋਨ ‘ਚ ISOCELL ਸੈਂਸਰ ਦੀ ਵਰਤੋਂ ਕਰ ਸਕਦਾ ਹੈ। ਇਸ ‘ਚ 64 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰਾ ਦੇ ਨਾਲ ਪੰਜ ਮੈਗਾਪਿਕਸਲ ਦਾ ਡੈਪਥ ਸੈਂਸਰ, 12 ਮੈਗਾਪਿਕਸਲ ਦਾ ਅਲਟ੍ਰਾ ਵਾਇਡ ਐਂਗਲ ਸੈਂਸਰ ਤੇ ਇੱਕ ਪੰਜ ਮੈਗਾਪਿਕਸਲ ਦਾ ਸੈਕਰੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਇਸ ਫੋਨ ਵਿੱਚ SONY IMX616 ਸੈਂਸਰ ਦੇ ਨਾਲ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904