(Source: ECI/ABP News/ABP Majha)
ਖੁਸ਼ਖਬਰੀ! ਹੁਣ DTH ਛੇ ਮਹੀਨੇ ਰੀਚਾਰਜ਼ ਕਰਾਉਣ ਦੀ ਨਹੀਂ ਲੋੜ
ਨਵੀੰ ਦਿੱਲੀ: ਡਾਇਰੈਕਟ ਟੂ ਹੋਮ ਸਰਵਿਸ ਸੇਵਾਦਾਤਾ ਟਾਟਾ ਸਕਾਈ ਨੇ ਆਪਣੇ ਗਾਹਕਾਂ ਲਈ ਲੰਮੀ ਮਿਆਦ ਵਾਲਾ ਪੈਕ ਪੇਸ਼ ਕੀਤਾ ਹੈ। ਇਸ ਵਿੱਚ ਯੂਜ਼ਰ ਨੂੰ ਉਸ ਦੀ ਭਾਸ਼ਾ ਤੇ ਖੇਤਰ ਦੇ ਹਿਸਾਬ ਨਾਲ ਚੈਨਲ ਮਿਲਦੇ ਹਨ ਅਤੇ ਨਾਲ ਹੀ ਕਾਫੀ ਬੱਚਤ ਵੀ ਹੁੰਦੀ ਹੈ।

ਟਾਟਾ ਸਕਾਈ ਦਾ ਇਹ ਪੈਕ ਉਨ੍ਹਾਂ ਗਾਹਕਾਂ ਲਈ ਰਾਹਤ ਦੀ ਖਬਰ ਲੈ ਕੇ ਆਇਆ ਹੈ ਜੋ ਵਾਰ ਵਾਰ ਆਪਣੇ ਕੁਨੈਕਸ਼ਨ ਨੂੰ ਰਿਚਾਰਜ ਨਹੀੰ ਕਰਵਾਉਣਾ ਚਾਹੁੰਦੇ। ਇਸ ਲਾਂਗ ਟਰਮ ਵਾਲੇ ਪੈਕ ਦੀ ਸ਼ੁਰੂਆਤ 2,007 ਰੁਪਏ ਤੋੰ ਹੁੰਦੀ ਹੈ, ਜਿਸ ਦੀ ਮਿਆਦ ਛੇ ਮਹੀਨਿਆੰ ਦੀ ਹੁੰਦੀ ਹੈ। ਇਸੇ ਦਾ ਐਡੀ ਪੈਕ 2,836 ਰੁਪਏ ਦਾ ਮਿਲਦਾ ਹੈ।
ਹਿੰਦੀ ਪੈਕ ਤੋੰ ਇਲਾਵਾ ਮਰਾਠੀ, ਗੁਜਰਾਤੀ ਆਦਿ ਭਾਸ਼ਾਵਾਂ ਦੇ ਪੈਕ ਵੀ ਮਿਲਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਮੇੰ ਦੌਰਾਨ ਭਾਰਤ ਦੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਨਵੇੰ ਡੀਟੀਐਚ ਨਿਯਮ ਲਾਗੂ ਕਰ ਦਿੱਤੇ ਸਨ, ਜਿਸ ਮਗਰੋੰ ਸਾਰੀਆੰ ਕੰਪਨੀਆੰ ਨੂੰ ਆਪਣੇ ਲੰਮੇ ਰੀਚਾਰਜ ਬੰਦ ਕਰਨੇ ਪਏ ਸਨ। ਹੁਣ ਟਾਟਾ ਸਕਾਈ ਨੇ ਮੁੜ ਤੋੰ ਲੰਮੀ ਮਿਆਦ ਦੀ ਸ਼ੁਰੂਆਤ ਕਰ ਕੇ ਲੋਕਾਂ ਨੂੰ ਵਾਰ-ਵਾਰ ਰੀਚਾਰਜ ਕਰਵਾਉਣ ਤੋੰ ਕੁਝ ਰਾਹਤ ਦਿੱਤੀ ਹੈ।