Fake Social Media ID: ਕਿਵੇਂ ਪਛਾਣੋ ਫੇਸਬੁੱਕ ਫੇਕ ਆਈਡੀ,ਜਾਣੋ ਆਸਾਨ ਤਰੀਕੇ
ਫੇਸਬੁੱਕ ਦੋਸਤਾਂ ਨਾਲ ਜੁੜਨ ਦਾ ਚੰਗਾ ਮਾਧਿਅਮ ਹੈ। ਅੱਜ ਹਰ ਕੋਈ ਇਸ ਦਾ ਇਸਤੇਮਾਲ ਕਰ ਰਿਹਾ ਹੈ ਪਰ ਸਭ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਨਹੀਂ ਤਾਂ ਕਿਸੇ ਮੁਸੀਬਤ ਵਿੱਚ ਵੀ ਫਸ ਸਕਦੇ ਹੋ।
ਚੰਡੀਗੜ੍ਹ: ਫੇਸਬੁੱਕ ਦੋਸਤਾਂ ਨਾਲ ਜੁੜਨ ਦਾ ਚੰਗਾ ਮਾਧਿਅਮ ਹੈ। ਅੱਜ ਹਰ ਕੋਈ ਇਸ ਦਾ ਇਸਤੇਮਾਲ ਕਰ ਰਿਹਾ ਹੈ ਪਰ ਸਭ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਨਹੀਂ ਤਾਂ ਕਿਸੇ ਮੁਸੀਬਤ ਵਿੱਚ ਵੀ ਫਸ ਸਕਦੇ ਹੋ। ਕਈ ਵਾਰ ਫੇਕ ਪ੍ਰੋਫਾਈਲ ਲੜਕੀਆਂ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਜਾਂਦਾ ਹੈ। ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਇਨ੍ਹਾਂ ਹੀ ਨਹੀਂ ਮੁੰਡਿਆਂ ਨੂੰ ਵੀ ਨਕਲੀ ਆਈ.ਡੀ. ਨਾਲ ਬਲੈਕਮੇਲ ਕੀਤਾ ਜਾ ਸਕਦਾ ਹੈ। ਇਸ ਲਈ ਕਿਸੇ ਨਵੀਂ ਫਰੈਂਡ ਰਿਕਵੈਸਟ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਹਮੇਸ਼ਾ ਕੁਝ ਚੀਜ਼ਾਂ ਦਾ ਧਿਆਨ ਰੱਖੋ।
ਨਵੀਂ ਫਰੈਂਡ ਰਿਕਵੈਸਟ ਦੀ ਪ੍ਰੋਫਾਈਲ ਵਿੱਚ ਕਿੰਨੇ ਫ਼ੋਟੋ ਹੈ, ਉਹ ਚੈੱਕ ਕਰਨ ਨਾ ਭੁੱਲੋ। ਜੇਕਰ ਅਕਾਊਂਟ ਵਿੱਚ ਸਿਰਫ਼ ਇੱਕ ਹੀ ਤਸਵੀਰ ਹੈ ਤਾਂ ਇਹ ਸਾਫ਼ ਹੈ ਕਿ ਅਕਾਊਂਟ ਫੇਕ ਹੈ। ਫ਼ੋਟੋ ਦੇ ਇਲਾਵਾ ਫੇਸਬੁੱਕ ਸਟੇਟਸ, ਪੋਸਟ ਤੇ ਕਮੈਂਟਸ ਨੂੰ ਵੀ ਚੰਗੀ ਤਰ੍ਹਾਂ ਰਿੜਕੋ। ਜੇਕਰ ਕਈ ਦਿਨਾਂ ਤੋਂ ਕੋਈ ਅਪਡੇਟ ਨਹੀਂ ਹੈ ਤਾਂ ਇਹ ਸਮਝੋ ਕੀ ਇਹ ਅਕਾਊਂਟ ਫੇਕ ਹੈ। ਜੇਕਰ ਤੁਹਾਡਾ ਫਰੈਂਡ ਰਿਕਵੈਸਟ ਭੇਜਣ ਵਾਲਾ ਸ਼ਖ਼ਸ ਅਣਗਿਣਤ ਲੋਕਾਂ ਨੂੰ ਆਪਣੀ ਲਿਸਟ ਵਿੱਚ ਜੁੜ ਰਿਹਾ ਹੈ ਤਾਂ ਸ਼ਾਇਦ ਇਹ ਅਕਾਊਂਟ ਫ਼ਰਜ਼ੀ ਹੈ।
ਤੁਸੀਂ ਉਸ ਸ਼ਖ਼ਸ ਦੀ ਫਰੈਂਡ ਲਿਸਟ ਨੂੰ ਵੀ ਦੇਖੋ। ਜੇਕਰ ਉਹ ਵਿਅਕਤੀ ਦੇ ਫਰੈਂਡ ਲਿਸਟ ਵਿੱਚ ਅਪੋਜਿਟ ਸੈਕਸ ਦੇ ਲੋਕ ਬਹੁਤ ਜ਼ਿਆਦਾ ਹੈ ਤਾਂ ਇਹ ਗੱਲ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ ਕਿ ਇਹ ਫ਼ਰਜ਼ੀ ਅਕਾਊਂਟ ਹੈ। ਫਰੈਂਡ ਲਿਸਟ ਦੇ ਇਲਾਵਾ ਤੁਸੀਂ ਉਸ ਵਿਅਕਤੀ ਦੇ ਬਾਰੇ ਸੈਕਸ਼ਨ (About) ਨੂੰ ਵੀ ਧਿਆਨ ਨਾਲ ਦੇਖੋ। ਇਸ ਸੈਕਸ਼ਨ ਵਿੱਚ ਜੇਕਰ ਸਕੂਲ, ਕਾਲਜ ਕੰਮ ਦੀ ਜਗ੍ਹਾ, ਰਹਿਣ ਦਾ ਸਥਾਨ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਇਸ ਗੱਲ ਨੂੰ ਤੈਅ ਸਮਝੋ ਕਿ ਇਹ ਅਕਾਊਂਟ ਤੁਹਾਨੂੰ ਫਸਾਉਣ ਲਈ ਬਣਾਇਆ ਗਿਆ ਹੈ।
ਤੁਸੀਂ ਫਰੈਂਡ ਰਿਕਵੈਸਟ ਭੇਜਣ ਵਾਲੇ ਵਿਅਕਤੀ ਦੀ ਜਨਮ ਮਿਤੀ ਨੂੰ ਧਿਆਨ ਨਾਲ ਦੇਖੋ। ਜੇਕਰ ਜਨਮ ਮਿਤੀ 1 ਜਨਵਰੀ ਜਾਂ 31 ਦਸੰਬਰ ਹੈ ਤਾਂ ਸ਼ਾਇਦ ਅਕਾਊਂਟ ਫ਼ਰਜ਼ੀ ਹੋ ਸਕਦਾ ਹੈ। ਲੜਕੀਆਂ ਦੇ ਫ਼ਰਜ਼ੀ ਅਕਾਊਂਟ ਵਿੱਚ ਉਨ੍ਹਾਂ ਦਾ ਨੰਬਰ ਦਿੱਤਾ ਹੁੰਦਾ ਹੈ। ਆਮ ਤੌਰ 'ਤੇ ਲੜਕੀਆਂ ਕਦੇ ਵੀ ਆਪਣਾ ਨੰਬਰ ਇਸ ਤਰ੍ਹਾਂ ਨਹੀਂ ਪਾਉਂਦੀਆਂ।
ਨਵੀਂ ਫਰੈਂਡ ਰਿਕਵੈਸਟ ਭੇਜਣ ਵਾਲੇ ਵਿਅਕਤੀ ਦੀ ਰਿਸੈਂਟ ਵਾਲ ਪੋਸਟ ਨੂੰ ਧਿਆਨ ਨਾਲ ਦੇਖੋ। ਜੇਕਰ ਤੁਹਾਨੂੰ ਸ਼ੱਕ ਹੋ ਗਿਆ ਹੈ ਕਿ ਅਕਾਊਂਟ ਫੇਕ ਹੈ ਤਾਂ ਤੁਸੀਂ ਗੂਗਲ ਵਿੱਚ ਉਸ ਦੀ ਫ਼ੋਟੋ ਸਰਚ ਕਰ ਸਕਦੇ ਹੋ। ਕਈ ਵਾਰ ਫੇਕ ਫ਼ੋਟੋ ਗੂਗਲ ਤੋਂ ਲਈ ਜਾਂਦੀ ਹੈ। ਸ਼ਾਇਦ ਤੁਹਾਨੂੰ ਜਿਸ ਦੀ ਫ਼ੋਟੋ ਫੇਸਬੁੱਕ ਉੱਤੇ ਪਾਈ ਗਈ ਹੈ, ਉਸ ਬਾਰੇ ਪਤਾ ਲੱਗ ਜਾਵੇ।
ਇਹ ਵੀ ਪੜ੍ਹੋ: Parle Biscuits Price Hike: ਹੁਣ ਪਾਰਲੇ ਬਿਸਕੁਟ ਨੇ ਦਿੱਤਾ ਮਹਿੰਗਾਈ ਦਾ ਝਟਕਾ, ਜਾਣੋ ਇੰਨੀ ਵਧੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin