Vivo Y51 (2020) ਨੂੰ 48 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਵੀਵੋ ਦੇ ਇਸ ਸਮਾਰਟਫੋਨ 'ਚ ਐਮੋਲੇਡ ਡਿਸਪਲੇਅ, 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 10 'ਤੇ ਅਧਾਰਤ Funtouch OS 10 'ਤੇ ਕੰਮ ਕਰਦਾ ਹੈ। ਇਸ ਵਿੱਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਫੋਨ ਦਾ ਕੈਮਰਾ ਪਾਮ ਕੈਪਚਰ, ਵਾਇਸ ਕੰਟਰੋਲ, ਸਲੋਅ ਮੋਸ਼ਨ ਰਿਕਾਰਡਿੰਗ, ਸੁਪਰ ਮੈਕ੍ਰੋ, ਸੁਪਰ ਨਾਈਟ ਮੋਡ ਤੇ ਏਆਈ ਫੇਸ ਬਿਊਟੀ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇਸ ਫੋਨ ਦੀ ਬੈਟਰੀ 18 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Vivo Y51 (2020) ਦੀ ਕੀਮਤ ਪੀਕੇਆਰ 36,999 (ਲਗਪਗ 16,300 ਰੁਪਏ) ਹੈ। ਇਹ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਇਹ ਫੋਨ ਮਿਸਟਿਕ ਬਲੈਕ, ਜੈਜ਼ ਬਲੂ ਤੇ ਡਰੀਮ ਵ੍ਹਾਈਟ ਰੰਗ ਦੇ ਵਿਕਲਪਾਂ ਵਿੱਚ ਉਪਲਬਧ ਹੈ। ਕੰਪਨੀ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਕਿ ਇਹ ਫੋਨ ਭਾਰਤ ਵਿੱਚ ਕਦੋਂ ਲਾਂਚ ਹੋਵੇਗਾ। [mb]1600327301[/mb] ਵੀਵੋ ਵਾਈ 5 (2020) 'ਚ 6.38 ਇੰਚ ਦੀ ਫੁੱਲ-ਐਚਡੀ+ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1,080x2,340 ਪਿਕਸਲ ਹੈ। ਫੋਨ ਦੇ ਸਾਹਮਣੇ ਕੈਮਰੇ ਲਈ ਵਾਟਰਡ੍ਰੌਪ ਨੌਚ ਦਿੱਤਾ ਗਿਆ ਹੈ। ਇਹ ਸਮਾਰਟਫੋਨ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ। ਇਸ ਵਿਚ ਆਲਵੇਜ਼ ਡਿਸਪਲੇਅ ਮੋਡ ਹੈ। ਸਮਾਰਟਫੋਨ 'ਚ ਸਨੈਪਡ੍ਰੈਗਨ 665 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਵੀਵੋ ਦੇ ਇਸ ਫੋਨ 'ਚ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਸਹਾਇਤਾ ਨਾਲ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਕਵਾਡ ਰੀਅਰ ਕੈਮਰਾ ਸੈੱਟਅਪ ਵੀਵੋ ਵਾਈ 5 (2020) 'ਚ ਦਿੱਤਾ ਗਿਆ ਹੈ। ਇਸ ਵਿੱਚ ਐਫ/1.8 ਲੈਂਜ਼ ਵਾਲਾ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਸ ਸੈੱਟਅਪ ਵਿੱਚ ਅਲਟਰਾ ਵਾਈਡ ਲੈਂਜ਼ ਵਾਲਾ ਇੱਕ 8 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ, ਇੱਕ 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਤੇ ਇੱਕ 2 ਮੈਗਾਪਿਕਸਲ ਦਾ ਪੋਰਟਰੇਟ ਸ਼ੂਟਰ ਸ਼ਾਮਲ ਕੀਤਾ ਗਿਆ ਹੈ। ਕੈਮਰਾ ਐਪ ਪਾਮ ਕੈਪਚਰ, ਵਾਇਸ ਕੰਟਰੋਲ, ਸਲੋਅ ਮੋਸ਼ਨ ਰਿਕਾਰਡਿੰਗ, ਸੁਪਰ ਮੈਕਰੋ, ਸੁਪਰ ਨਾਈਟ ਮੋਡ ਤੇ ਏਆਈ ਫੇਸ ਬਿਊਟੀ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਵੀਵੋ ਵਾਈ 5 (2020) 'ਚ 4,500 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਵੀਵੋ ਦਾ ਇਹ ਫੋਨ, ਇਹ ਐਂਡਰਾਇਡ 10 'ਤੇ ਅਧਾਰਤ ਫਨਟੌਚ ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਕਨੈਕਟੀਵਿਟੀ ਵਿਚ ਡਿਊਲ-ਬੈਂਡ ਵਾਈ-ਫਾਈ ਤੇ ਬਲੂਟੁੱਥ 5 ਦਿੱਤੇ ਗਏ ਹਨ। ਫ਼ੋਨ ਵਿੱਚ ਚਾਰਜਿੰਗ ਲਈ ਇੱਕ USB ਟਾਈਪ-ਸੀ ਪੋਰਟ ਹੈ।