WhatsApp New Feature: ਵਾਟਸਐਪ 'ਚ ਆ ਰਹੇ ਹਨ ਕਈ ਸ਼ਾਨਦਾਰ ਫੀਚਰ, ਮਿਲਣਗੇ ਇਹ ਫਾਇਦੇ
Whatsapp Latest Feature Update: ਵਾਟਸਐਪ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਵਾਟਸਐਪ ਨੂੰ ਤਿੰਨ ਨਵੇਂ ਫੀਚਰਸ ਦੀ ਟੈਸਟਿੰਗ ਕਰਦੇ ਦੇਖਿਆ ਗਿਆ ਹੈ। ਜਿਸ 'ਚ Undo ਬਟਨ, ਐਡਿਟ ਟੈਕਸਟ ਮੈਸੇਜ ਆਪਸ਼ਨ ਅਤੇ ਡਬਲ ਵੈਰੀਫਿਕੇਸ਼ਨ ਫੀਚਰ ਸ਼ਾਮਲ ਹਨ। ਇਨ੍ਹਾਂ ਸਾਰੇ ਫੀਚਰਸ 'ਤੇ ਫਿਲਹਾਲ ਕੰਮ ਕੀਤਾ ਜਾ ਰਿਹਾ ਹੈ। ਵਾਟਸਐਪ ਨਾਲ ਜੁੜੇ ਸਾਰੇ ਘਟਨਾਕ੍ਰਮਾਂ ਉਤੇ ਨਜ਼ਰ ਰੱਖਣ ਵਾਲੇ Wabetainfo ਨੇ ਦੱਸਿਆ ਕਿ WhatsApp ਜਲਦੀ ਹੀ ਉਪਭੋਗਤਾਵਾਂ ਨੂੰ ਸੰਦੇਸ਼ ਭੇਜਣ ਤੋਂ ਬਾਅਦ ਉਨ੍ਹਾਂ ਨੂੰ ਐਡਿਟ ਕਰਨ ਦਾ ਵਿਕਲਪ ਦੇ ਸਕਦਾ ਹੈ। ਇਸ ਤੋਂ ਇਲਾਵਾ Undo ਬਟਨ ਅਤੇ ਡਬਲ ਵੈਰੀਫਿਕੇਸ਼ਨ ਫੀਚਰ ਵੀ ਮਿਲ ਸਕਦਾ ਹੈ।

ਐਡਿਟ ਟੈਕਸਟ ਮੈਸਿਜ ਦਾ ਵਿਕਲਪ
ਵਾਟਸਐਪ ਐਡਿਟ ਬਟਨ 'ਤੇ ਕੰਮ ਕਰ ਰਿਹਾ ਹੈ। ਇਹ ਬਟਨ ਯੂਜ਼ਰਸ ਨੂੰ ਮੈਸੇਜ ਭੇਜਣ ਤੋਂ ਬਾਅਦ ਐਡਿਟ ਕਰਨ ਦੀ ਸਹੂਲਤ ਦੇਵੇਗਾ। ਵਾਟਸਐਪ ਦੇ ਮੌਜੂਦਾ ਵਰਜ਼ਨ ਵਿੱਚ ਸਿਰਫ ਯੂਜਰਸ ਕੋਲ ਭੇਜੇ ਗਏ ਸੰਦੇਸ਼ਾਂ ਨੂੰ Delete ਦਾ ਵਿਕਲਪ ਹੈ। ਜਾਣਕਾਰੀ ਮੁਤਾਬਕ ਵਾਟਸਐਪ ਨੇ ਪੰਜ ਸਾਲ ਪਹਿਲਾਂ ਇਸ ਫੀਚਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਹੁਣ Wabetainfo ਨੇ ਐਡਿਟ ਫੀਚਰ ਦਾ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਹੈ ਜਿਸ ਨੂੰ ਹਾਲੇ ਡਿਵੈਲਪ ਕੀਤਾ ਜਾ ਰਿਹਾ ਹੈ।
Undo ਬਟਨ
ਵਾਟਸਐਪ Undo ਬਟਨ 'ਤੇ ਵੀ ਕੰਮ ਕਰ ਰਿਹਾ ਹੈ। ਅਨਡੂ ਬਟਨ ਦੀ ਇਹ ਫੀਚਰ ਉਦੋਂ ਕੰਮ ਆਵੇਗੀ ਜਦੋਂ ਤੁਸੀਂ "ਡੀਲੀਟ ਫਾਰ ਮੀ" ਵਿਕਲਪ ਨੂੰ ਦਬਾ ਕੇ ਉਸ ਚੈਟ ਨੂੰ ਮੁੜ ਪ੍ਰਾਪਤ ਕਰਨਾ ਚਾਹੁੰਦੇ ਹੋ। ਕਈ ਵਾਰ ਅਸੀਂ ਗਲਤੀ ਨਾਲ "ਡਲੀਟ ਫੌਰ ਐਵਰੀਵਨ" ਬਟਨ ਨੂੰ ਦਬਾਉਣ ਦੀ ਥਾਂ "ਡਲਿਟ ਫੌਰ ਮੀ" ਬਟਨ ਦਬਾਉਂਦੇ ਹਾਂ। ਅਜਿਹੀ ਸਥਿਤੀ ਵਿੱਚ, ਅਨਡੂ ਬਟਨ ਸਾਡੀਆਂ ਗਲਤੀਆਂ ਨੂੰ ਸੁਧਾਰਨ ਵਿੱਚ ਸਾਡੀ ਮਦਦ ਕਰੇਗਾ। ਇਹ ਵੀ ਧਿਆਨਯੋਗ ਹੈ ਕਿ ਅਸੀਂ ਇਸਨੂੰ ਸਿਰਫ਼ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਵਰਤਣ ਦੇ ਯੋਗ ਹੋਵਾਂਗੇ।
ਡਬਲ ਵੈਰੀਫਿਕੇਸ਼ਨ ਫੀਚਰ
WhatsApp ਸੁਰੱਖਿਆ ਨਾਲ ਸਬੰਧਤ ਫੀਚਰ 'ਤੇ ਅਕਸਰ ਕੰਮ ਕਰਦਾ ਰਹਿੰਦਾ ਹੈ। ਹੁਣ WhatsApp ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਵਧਾਉਣ ਲਈ ਡਬਲ ਵੈਰੀਫਿਕੇਸ਼ਨ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਕਾਰਨ, ਜਦੋਂ ਵੀ ਤੁਸੀਂ ਕਿਸੇ ਹੋਰ ਸਮਾਰਟਫੋਨ ਤੋਂ ਆਪਣੇ WhatsApp ਖਾਤੇ ਵਿੱਚ ਲੌਗਇਨ ਕਰਦੇ ਹੋ, ਤਾਂ ਤੁਹਾਨੂੰ ਇੱਕ ਡਬਲ ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ।