ਪੜਚੋਲ ਕਰੋ
ਐਪਲ ਨੂੰ ਆਪਣੇ ਇਵੈਂਟ ਲਈ ਦੇਸੀ ਡਵੈਲਪਰਸ ਦੀ ਕਿਉਂ ਲੋੜ ਪਈ?
ਦੇਸੀ ਡਵੈਲਪਰਸ ਐਪਲ ਦੇ ਐਨੂਅਲ ਡਵੈਲਪਰ ਕਾਨਫਰੰਸ ਦਾ ਹਿੱਸਾ ਹੋਣਗੇ ਜਿਸ ਦੀ ਸ਼ੁਰੂਆਤ 3 ਜੂਨ ਤੋਂ ਸੈਨ ਹੋਜੇ, ਕੈਲੀਫੋਰਨੀਆ ‘ਚ ਹੋਣੀ ਹੈ। ਜਯ ਫਿਰਕੇ ਮੈਰਕੋ ਵਿਜਨ ਅਕੈਡਮੀ ਦੇ ਵਿਦਿਆਰਥੀ ਇੱਕ ਪੋਰਟਫੋਲੀਓ iOS ਐਪ ‘ਤੇ ਕੰਮ ਕਰ ਰਹੇ ਹਨ।

ਨਵੀਂ ਦਿੱਲੀ: ਪਲਾਸ਼ ਤਨੇਜਾ 10ਵੀਂ ਕਲਾਸ ‘ਚ ਸੀ ਜਦੋਂ ਉਸ ਨੂੰ ਡੇਂਗੂ ਹੋ ਗਿਆ ਸੀ ਤੇ ਉਹ ਤਿੰਨ ਮਹੀਨੇ ਲਈ ਬੈੱਡ ‘ਤੇ ਸੀ। 18 ਸਾਲ ਦੇ ਇਸ ਨੌਜਵਾਨ ਨੇ ਹੁਣ ਅਜਿਹਾ ਐਪ ਬਣਾਇਆ ਹੈ ਜਿਸ ਨਾਲ ਤੁਸੀਂ ਹਸਪਤਾਲ ‘ਚ ਬੈੱਡ ਦੀ ਉਪਲੱਬਧਤਾ ਦਾ ਪਤਾ ਕਰ ਸਕਦੇ ਹੋ। ਇਸੇ ਤਰ੍ਹਾਂ ਅਖਿਲ ਤੋਲਾਨੀ 13 ਸਾਲ ਦਾ ਹੈ ਜਿਸ ਨੇ ਮਿਊਜ਼ਿਕ ਪਲੇਅਰ ਯਾਨੀ “iMusic” ਨੂੰ ਐਪਲ ਸਟੋਰ ‘ਤੇ ਲੌਂਚ ਕੀਤਾ। ਮਿਊਜ਼ਿਕ ਪਲੇਅਰ ਨੂੰ ਉਸ ਦੌਰਾਨ 5 ਲੱਖ ਤੋਂ ਜ਼ਿਆਦਾ ਡਾਉਨਲੋਡਸ ਕੀਤੇ ਗਏ ਸੀ। ਇਸ ਦੇ 3 ਸਾਲ ਬਾਅਦ ਸਵੀਡਨ ਦੀ ਇੱਕ ਕੰਪਨੀ ਨੇ ਇਸ ਐਪ ਨੂੰ ਅਧਿਕਾਰਤ ਕਰ ਲਿਆ। ਹੁਣ ਤੋਲਾਨੀ, ਤਨੇਜਾ ਤੇ ਦੂਜੇ ਡਵੈਲਪਰਸ ਐਪਲ ਦੇ ਐਨੂਅਲ ਡਵੈਲਪਰ ਕਾਨਫਰੰਸ ਦਾ ਹਿੱਸਾ ਹੋਣਗੇ ਜਿਸ ਦੀ ਸ਼ੁਰੂਆਤ 3 ਜੂਨ ਤੋਂ ਸੈਨ ਹੋਜੇ, ਕੈਲੀਫੋਰਨੀਆ ‘ਚ ਹੋਣੀ ਹੈ। ਜਯ ਫਿਰਕੇ ਮੈਰਕੋ ਵਿਜਨ ਅਕੈਡਮੀ ਦੇ ਵਿਦਿਆਰਥੀ ਇੱਕ ਪੋਰਟਫੋਲੀਓ iOS ਐਪ ‘ਤੇ ਕੰਮ ਕਰ ਰਹੇ ਹਨ। ਹਰ ਸਾਲ ਐਪਲ ਆਪਣੇ ਇਵੈਂਟ ‘ਚ ਕੁਝ ਵਿਦਿਆਰਥੀਆਂ ਨੂੰ ਲੈ ਕੇ ਜਾਂਦਾ ਹੈ ਤੇ ਉਨ੍ਹਾਂ ਨੂੰ ਇੱਕ ਸਾਲ ਦੀ ਐਪਲ ਦੀ ਮੈਂਬਰਸ਼ਿਪ ਵੀ ਮਿਲਦੀ ਹੈ। ਸੁਦਰਸ਼ਨ ਸ਼੍ਰੀਰਾਮ 17 ਸਾਲ ਦਾ ਹੈ ਤੇ ਸਾਲ 2019 ‘ਚ ਉਹ ਐਪਲ ਦੇ ਇਵੈਂਟ ‘ਚ ਹਿੱਸਾ ਲੈ ਚੁੱਕਿਆ ਹੈ। ਉਸ ਨੇ ਆਪਣੇ ਤਜਰਬੇ ਬਾਰੇ ਕਿਹਾ ਕਿ ਮੈਂ ਸਾਲ 2018 ਦਾ ਸਕਾਲਰਸ਼ਿਪ ਜੇਤੂ ਸੀ। ਮੈਂ ਇੰਨਾ ਤਾਂ ਕਹਿ ਸਕਦਾ ਹਾਂ ਕਿ ਕਾਨਫਰੰਸ ਅਟੈਂਡ ਕਰ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















