ਪੜਚੋਲ ਕਰੋ
Advertisement
Xiaomi ਦੇ ਨਵੇਂ ਫੋਨ ’ਚ ਵੱਡੀ ਖਰਾਬੀ
ਨਵੀਂ ਦਿੱਲੀ: ਸ਼ਿਓਮੀ ਦਾ ਪੋਕੋ ਫੋਨ ਜਦੋਂ ਲਾਂਚ ਕੀਤਾ ਗਿਆ ਸੀ ਤਾਂ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਹ ਫੋਨ ਵਨਪਲੱਸ 6 ਨੂੰ ਸਖ਼ਤ ਟੱਕਰ ਦਏਗਾ ਤੇ 20 ਹਜ਼ਾਰ ਰੁਪਏ ਦੀ ਰੇਂਜ ਵਿੱਚ ਇਹ ਹੁਣ ਤਕ ਦਾ ਸਭ ਤੋਂ ਵਧੀਆ ਫੋਨ ਹੈ। ਹੁਣ ਕੰਪਨੀ ਦੇ ਸਾਰੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। Widevine L1 ਸਪੋਰਟ ਨਾ ਹੋਣ ਕਾਰਨ ਪਹਿਲੇ ਫੋਨ ਤੋਂ ਹੀ ਸ਼ਿਓਮੀ ਦੇ ਸਬ ਬਰਾਂਡ ਪੋਕੋ ਦੀ ਕੁਆਲਟੀ ’ਤੇ ਸਵਾਲੀਆ ਚਿੰਨ੍ਹ ਖੜ੍ਹਾ ਹੋ ਗਿਆ ਹੈ। ਲੋਕ ਇਸ ਖਰਾਬੀ ਤੋਂ ਪਹਿਲਾਂ ਹੀ ਪ੍ਰੇਸ਼ਾਨ ਸੀ ਕਿ ਹੁਣ ਫੋਨ ਦਾ ਡਿਸਪਲੇਅ ਐੱਜ ਧੁੰਦਲਾ ਪੈਣ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ।
ਕੀ ਹੈ ਖਰਾਬੀਪੋਕੋਪੋਨ ਵਰਤ ਰਹੇ ਕੁਝ ਯੂਜ਼ਰਾਂ ਨੇ ਸ਼ਿਕਾਇਤ ਕੀਤੀ ਕਿ Poco F1 ਹੈਂਡਸੈਟ ਦੇ ਐੱਜ ਧੁੰਦਲੇ ਪੈ ਜਾਂਦੇ ਹਨ। ਯੂਜ਼ਰਾਂ ਮੁਤਾਬਕ ਸ਼ਿਓਮੀ ਦੇ ਇਸ ਫੋਨ ਦੀ ਡਿਸਪਲੇਅ ਦਾ ਹੇਠਲਾ ਐੱਜ ਹਨ੍ਹੇਰੇ ਵਿੱਚ ਬ੍ਰਾਈਟਨੈੱਸ ਵਧਾਉਣ ਨਾਲ ਧੁੰਦਲਾ ਦਿੱਸਣ ਲੱਗ ਪੈਂਦਾ ਹੈ। ਫੋਰਮ ਪੋਸਟ ’ਤੇ ਇੱਕ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਫੋਨ ਨੂੰ ਵਾਪਸ ਕਰਨ ਦੀ ਬੇਨਤੀ ਕਰਨ ਵਾਲੇ ਗਾਹਕਾਂ ਨੂੰ ਫਲਿੱਪਕਾਰਟ ਪ੍ਰਬੰਧਕ ਕਹਿ ਰਹੇ ਹਨ ਕਿ ਰਿਪਲੇਸਮੈਂਟ ਹੈਂਡਸੈੱਟ ਵਿੱਚ ਵੀ ਇਸੇ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ।
ਸ਼ਿਓਮੀ Poco F1 ਦੀਆਂ ਸਪੈਸੀਫਿਕੇਸ਼ਨਪੋਕੋ ਐਫ1 ਵਿੱਚ 6.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜੋ ਗੋਰੀਲਾ ਗਲਾਸ ਪ੍ਰੋਟੈਕਸ਼ਨ ਨਾਲ ਲੈਸ ਹੈ। ਫੋਨ ਵਿੱਚ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਲਿਕੁਅਡਕੂਲ ਤਕਨੀਕ ਨਾਲ ਆਉਂਦਾ ਹੈ। ਇਸ ਦੇ 6 ਤੇ 8 GB ਰੈਮ ਵਾਲੇ ਦੋ ਵਰਸ਼ਨ ਹਨ। Xiaomi Poco F1 ਦੇ ਪਿਛਲੇ ਹਿੱਸੇ ’ਤੇ ਦੋ ਕੈਮਰੇ ਹਨ। ਪ੍ਰਾਈਮਰੀ ਸੈਂਸਰ 12 MP ਦਾ ਹੈ। ਇਹ ਸੋਨੀ IMX363 ਸੈਂਸਰ ਹੈ। ਦੂਜਾ 5MP ਦਾ ਸੈਮਸੰਗ ਦਾ ਡੈਪਥ ਸੈਂਸਰ ਹੈ। ਫਰੰਟ ਕੈਮਰਾ 20 MP ਦਾ ਹੈ ਜੋ HDR ਤੇ ਏਆਈ ਬਿਊਟੀ ਫੀਚਰ ਨਾਲ ਲੈਸ ਹੈ। ਇਸ ਵਿੱਚ ਫੇਸ ਅਨਲਾਕ ਦੀ ਵੀ ਸਹੂਲਤ ਦਿੱਤੀ ਗਈ ਹੈ। ਇਸਤੋਂ ਇਲਾਵਾ ਕੰਪਨੀ ਨੇ ਫੋਨ ਵਿੱਚ HD ਸਾਊਂਡ ਸਪੋਰਟ ਦੀ ਗੱਲ ਕਹੀ ਸੀ। ਫੋਨ 64, 128 ਤੇ 256 GB ਦੀ ਇਨਬਿਲਟ ਸਟੋਰੇਜ ਦੇ ਤਿੰਨ ਵਿਕਲਪਾਂ ’ਚ ਉਪਲੱਬਧ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement