iPhone ਵਰਤਣ ਵਾਲੇ ਸਾਵਧਾਨ! ਤੁਹਾਡੇ ਸੌਣ ਤੋਂ ਬਾਅਦ ਚੋਰੀ ਹੋ ਰਿਹਾ ਡੇਟਾ
ਐਪਲ ਹਮੇਸ਼ਾ ਪ੍ਰਾਈਵੇਸੀ ਲੀਕ ਦੇ ਮਾਮਲੇ ‘ਚ ਦੂਜੀਆਂ ਕੰਪਨੀਆਂ ਲਈ ਆਪਣੀ ਟੈਗਲਾਈਨ ‘what happens on your iPhone stays on your iPhone’ ਲਿੱਖ ਕੇ ਮਜ਼ਾਕ ਕਰਦੀ ਹੈ। ਹੁਣ ਇੱਕ ਨਵੀਂ ਸਟੱਡੀ ‘ਚ ਖੁਲਾਸਾ ਹੋਇਆ ਹੈ ਕਿ ਐਪਲ ਦੇ ਦਾਅਵੇ ਗ਼ਲਤ ਹਨ।
ਨਵੀਂ ਦਿੱਲੀ: ਇੱਕ ਪਾਸੇ ਫੇਸਬੁੱਕ, ਗੂਗਲ ਅਤੇ ਟਵਿੱਟਰ ਜਿਹੀਆਂ ਵੱਡੀਆਂ ਐਪ ਕੰਪਨੀਆਂ ਯੂਜ਼ਰਸ ਦਾ ਡੇਟਾ ਸੁਰੱਖਿਅਤ ਅਤੇ ਪ੍ਰਾਈਵੇਟ ਰੱਖਣ ‘ਚ ਲੱਗੇ ਹੋਏ ਹਨ ਉੱਧਰ ਦੂਜੇ ਪਾਸੇ ਐੱਪਲ ਯੂਜ਼ਰਸ ਦਾ ਡਾਟਾ ਨਿੱਜੀ ਅਤੇ ਸੁਰੱਖਿਅਤ ਰੱਖਣ ਦੇ ਮਾਮਲੇ ‘ਚ ਕਾਫੀ ਕਾਮਯਾਬ ਕੰਪਨੀਆਂ 'ਚੋਂ ਇੱਕ ਮੰਨੀ ਜਾਂਦੀ ਹੈ। ਐਪਲ ਹਮੇਸ਼ਾ ਪ੍ਰਾਈਵੇਸੀ ਲੀਕ ਦੇ ਮਾਮਲੇ ‘ਚ ਦੂਜੀਆਂ ਕੰਪਨੀਆਂ ਲਈ ਆਪਣੀ ਟੈਗਲਾਈਨ ‘what happens on your iPhone stays on your iPhone’ ਲਿੱਖ ਕੇ ਮਜ਼ਾਕ ਕਰਦੀ ਹੈ। ਹੁਣ ਇੱਕ ਨਵੀਂ ਸਟੱਡੀ ‘ਚ ਖੁਲਾਸਾ ਹੋਇਆ ਹੈ ਕਿ ਐਪਲ ਦੇ ਦਾਅਵੇ ਗ਼ਲਤ ਹਨ।
‘ਦ ਵਾਸ਼ਿੰਗਟਨ ਪੋਸਟ’ ਨੇ ਪ੍ਰਾਈਵੇਸੀ ਬਾਰੇ ਇੱਕ ਐਕਸਪੈਰੀਮੈਂਟ ਕੀਤਾ ਹੈ ਜਿਸ ‘ਚ ਪਤਾ ਲੱਗਿਆ ਹੈ ਕਿ iOS ਐਪਸ iPhone ਦੇ ਬੈਕਗ੍ਰਾਉਂਡ ਐਪ ਰਿਪ੍ਰੈਸ਼ ਫੀਚਰ ਦਾ ਇਸਤੇਮਾਲ ਕਰ ਤੁਹਾਡੀ ਨਿੱਜੀ ਜਾਣਕਾਰੀਆਂ ਤੇ ਡੇਟਾ, ਟ੍ਰੈਕਿੰਗ ਕੰਪਨੀਆਂ ਨੂੰ ਭੇਜ ਰਹੀ ਹੈ। ਪਬਲੀਕੇਸ਼ਨ ਟੀਮ ਦੇ ਮੈਂਬਰ ਜੌਫਰੀ ਫੌਲਰ ਨੇ ਇੱਕ ਪ੍ਰਾਈਵੇਟ ਫਰਮ ‘ਡਿਸਕਨੈਕਟ’ ਨਾਲ ਮਿਲ ਕੇ ਵੀਪੀਐਨ ਦਾ ਇਸਤੇਮਾਲ ਕਰ ਇਹ ਚੈੱਕ ਕੀਤਾ ਹੈ ਕਿ ਉਸ ਦਾ ਆਈਫੋਨ ਉਸ ਦੇ ਸੌਣ ਤੋਂ ਬਾਅਦ ਕੀ ਕਰ ਰਿਹਾ ਹੈ।
ਇਸ ‘ਚ ਉਸ ਨੇ ਦੇਖਿਆ ਕਿ ਉਸ ਦੇ ਆਈਫ਼ੋਨ ‘ਚ ‘ਬੈਕਗ੍ਰਾਉਂਡ ਐਪ ਰਿਫ੍ਰੈਸ਼’ ਦਾ ਇਸਤੇਮਾਲ ਕਰ ਉਸ ਦਾ ਡੇਟਾ ਹੋਰ ਕੰਪਨੀਆਂ ਨੂੰ ਭੇਜਿਆ ਜਾ ਰਿਹਾ ਸੀ। ਇੱਕ ਹਫਤੇ ‘ਚ ਉਨ੍ਹਾਂ ਨੇ ਪਾਇਆ ਕਿ ਫੌਲਰ ਦੇ ਫੋਨ 'ਚੋਂ ਕਰੀਬ 5400 ਡਾਟਾ ਟ੍ਰੈਕਰ ਦਾ ਇਸਤੇਮਾਲ ਕੀਤਾ। ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਅਨਵਾਂਟੇਡ ਡੇਟਾ ਟ੍ਰੈਕਰਸ ਨਾਲ ਕਰੀਬ 1.5 ਜੀਬੀ ਡੇਟਾ ਟ੍ਰਾਂਸਫਟ ਕੀਤਾ ਗਿਆ ਸੀ ਜੋ ਕਾਫੀ ਜ਼ਿਆਦਾ ਹੈ।