(Source: ECI/ABP News/ABP Majha)
iPhone Price: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਕੀਮਤਾਂ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ
ਆਈਫੋਨ ਪੰਜਾਬੀਆਂ ਲਈ ਸਟੇਟਸ ਸਿੰਬਲ ਬਣ ਗਿਆ ਹੈ। ਬੇਸ਼ੱਕ ਐਂਡਰੋਇਡ ਫੋਨ ਕਮਾਲ ਦੇ ਫੀਚਰਾਂ ਨਾਲ ਲੈਸ ਹਨ ਪਰ ਸਭ ਦੀ ਤਰਜੀਹ ਆਈਫੋਨ ਹੀ ਹੁੰਦਾ ਹੈ ਪਰ ਆਈਫੋਨ ਦੀ ਕੀਮਤ ਜ਼ਿਆਦਾ ਹੋਣ ਕਰਕੇ ਕਈ ਲੋਕਾਂ ਦੀ ਰੀਝ ਪੂਰੀ ਨਹੀਂ ਹੋ ਪਾਉਂਦੀ।
iPhone Price: ਆਈਫੋਨ ਪੰਜਾਬੀਆਂ ਲਈ ਸਟੇਟਸ ਸਿੰਬਲ ਬਣ ਗਿਆ ਹੈ। ਬੇਸ਼ੱਕ ਐਂਡਰੋਇਡ ਫੋਨ ਕਮਾਲ ਦੇ ਫੀਚਰਾਂ ਨਾਲ ਲੈਸ ਹਨ ਪਰ ਸਭ ਦੀ ਤਰਜੀਹ ਆਈਫੋਨ ਹੀ ਹੁੰਦਾ ਹੈ ਪਰ ਆਈਫੋਨ ਦੀ ਕੀਮਤ ਜ਼ਿਆਦਾ ਹੋਣ ਕਰਕੇ ਕਈ ਲੋਕਾਂ ਦੀ ਰੀਝ ਪੂਰੀ ਨਹੀਂ ਹੋ ਪਾਉਂਦੀ। ਅਜਿਹੇ ਲੋਕਾਂ ਲਈ ਖੁਸ਼ਖਬਰੀ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਆਈਫੋਨ ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ।
ਦਰਅਸਲ ਆਈਫੋਨ 13 ਦੀ ਕੀਮਤ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਕੀਤੀ ਗਈ ਹੈ। ਐਮਾਜ਼ੋਨ ਤੋਂ ਬਾਅਦ ਹੁਣ ਇਹ ਆਈਫੋਨ ਫਲਿੱਪਕਾਰਟ 'ਤੇ ਵੀ ਸਸਤੇ ਰੇਟ 'ਤੇ ਉਪਲੱਬਧ ਹੈ। ਫੋਨ ਦੀ ਕੀਮਤ ਵਿੱਚ 17 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਈ-ਕਾਮਰਸ ਪਲੇਟਫਾਰਮ 'ਤੇ ਬੈਂਕ ਆਫਰ ਵੀ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਯੂਜ਼ਰਸ iPhone 13 ਦਾ 128GB ਮਾਡਲ 40 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦ ਸਕਦੇ ਹਨ।
ਫਲਿੱਪਕਾਰਟ 'ਤੇ ਕੀਮਤ ਘਟੀ
ਐਮਾਜ਼ੋਨ ਸੇਲ ਵਿੱਚ, ਆਈਫੋਨ 13 ਨੂੰ 37,999 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਵੇਚਿਆ ਜਾ ਰਿਹਾ ਸੀ। ਇਹ ਫੋਨ ਹੁਣ ਫਲਿੱਪਕਾਰਟ 'ਤੇ 40,999 ਰੁਪਏ ਦੀ ਕੀਮਤ 'ਤੇ ਲਿਸਟ ਹੋਇਆ ਹੈ। ਇਸ ਫੋਨ ਦੀ ਕੀਮਤ 49,900 ਰੁਪਏ ਹੈ, ਜੋ ਲਾਂਚ ਕੀਮਤ ਤੋਂ 20,000 ਰੁਪਏ ਘੱਟ ਹੈ। 2021 'ਚ ਲਾਂਚ ਹੋਏ ਇਸ ਫੋਨ ਦੀ ਖਰੀਦ 'ਤੇ HDFC ਬੈਂਕ ਦੇ ਕਾਰਡਾਂ 'ਤੇ 1,250 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਉਪਭੋਗਤਾ ਹੁਣ ਇਸ ਆਈਫੋਨ ਦੇ 128GB ਮਾਡਲ ਨੂੰ 39,749 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਖਰੀਦ ਸਕਦੇ ਹਨ।
ਆਈਫੋਨ 13 ਦੇ ਫੀਚਰਸ
2021 ਵਿੱਚ ਲਾਂਚ ਹੋਏ ਇਸ iPhone 13 ਵਿੱਚ 6.1 ਇੰਚ ਦੀ ਡਿਸਪਲੇ ਹੈ। ਫੋਨ ਦੀ ਡਿਸਪਲੇ 2532 x 1170 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਇਸ ਵਿੱਚ ਇੱਕ ਸੁਪਰ ਰੈਟੀਨਾ XDR OLED ਡਿਸਪਲੇਅ ਹੈ, ਜੋ 1200 nits ਤੱਕ ਦੀ ਪੀਕ ਬ੍ਰਾਈਟਨੈੱਸ ਫੀਚਰ ਨੂੰ ਸਪੋਰਟ ਕਰਦਾ ਹੈ।
ਇਸ ਆਈਫੋਨ 'ਚ ਹੈਕਸਾ ਕੋਰ ਏ15 ਬਾਇਓਨਿਕ ਚਿੱਪ ਹੈ, ਜੋ 5ਜੀ ਨੈੱਟਵਰਕ ਨੂੰ ਸਪੋਰਟ ਕਰਦੀ ਹੈ। ਇਹ ਫੋਨ iOS 15 'ਤੇ ਕੰਮ ਕਰਦਾ ਹੈ ਤੇ ਨਵੀਨਤਮ iOS 18 ਨੂੰ ਸਪੋਰਟ ਕਰੇਗਾ। ਫੋਨ 256GB ਤੱਕ ਦੀ ਇੰਟਰਨਲ ਸਟੋਰੇਜ ਨੂੰ ਸਪੋਰਟ ਕਰਦਾ ਹੈ।
ਆਈਫੋਨ 13 ਦੇ ਪਿੱਛੇ ਡਿਊਲ ਕੈਮਰਾ ਸੈੱਟਅਪ ਉਪਲਬਧ ਹੈ। ਫੋਨ ਵਿੱਚ 12MP ਮੁੱਖ ਅਤੇ 12MP ਸੈਕੰਡਰੀ ਕੈਮਰਾ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ ਵਿੱਚ 12MP ਕੈਮਰਾ ਹੈ। ਇਸ ਵਿੱਚ 3,240mAh ਦੀ ਬੈਟਰੀ ਹੈ ਤੇ ਚਾਰਜਿੰਗ ਲਈ ਇੱਕ ਲਾਈਟਨਿੰਗ ਕੇਬਲ ਦਿੱਤੀ ਗਈ ਹੈ।