BGMI iOS App: Apple ਫੋਨ ਯੂਜਰਸ ਲਈ ਖੁਸ਼ਖਬਰੀ, Battlegrounds Mobile India ਦਾ iOS ਵਰਜਨ ਲਾਂਚ, ਗੂਗਲ 'ਤੇ ਕਰ ਰਿਹੈ ਟ੍ਰੈਂਡ
ਹੁਣ ਉਸ ਤੋਂ ਡੇਢ ਮਹੀਨੇ ਤੋਂ ਵੱਧ ਸਮੇਂ ਬਾਅਦ, ਇਸ ਨੂੰ ਐਪਲ ਫੋਨ ਉਪਭੋਗਤਾਵਾਂ ਲਈ ਵੀ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ Krafton ਨੇ BGMI ਦੇ iOS ਐਪ ਦੇ ਰੱਖ ਰਖਾਵ ਦੇ ਸ਼ਡਿਊਲ ਦਾ ਵੀ ਐਲਾਨ ਕੀਤਾ ਹੈ।
BGMI iOS App: PUBG ਮੋਬਾਈਲ ਦੇ ਇੰਡੀਅਨ ਵਰਜਨ, ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (BGMI) ਗੇਮ ਨੂੰ ਲੈ ਕੇ ਹੁਣ Apple ਫੋਨ ਉਪਭੋਗਤਾਵਾਂ ਦੀ ਉਡੀਕ ਖਤਮ ਹੋ ਗਈ ਹੈ। ਗੇਮ ਡਿਵੈਲਪਰ Krafton ਨੇ ਇਸ ਗੇਮ ਦੀ iOS ਐਪ ਵੀ ਜਾਰੀ ਕੀਤਾ ਹੈ। Krafton ਨੇ Android ਇਸ ਗੇਮ ਨੂੰ ਐਂਡਰਾਇਡ ਸਮਾਰਟਫੋਨ ਉਪਭੋਗਤਾਵਾਂ ਲਈ 2 ਜੁਲਾਈ ਨੂੰ ਜਾਰੀ ਕੀਤਾ ਸੀ।
ਹੁਣ ਉਸ ਤੋਂ ਡੇਢ ਮਹੀਨੇ ਤੋਂ ਵੱਧ ਸਮੇਂ ਬਾਅਦ, ਇਸ ਨੂੰ ਐਪਲ ਫੋਨ ਉਪਭੋਗਤਾਵਾਂ ਲਈ ਵੀ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ Krafton ਨੇ BGMI ਦੇ iOS ਐਪ ਦੇ ਰੱਖ ਰਖਾਵ ਦੇ ਸ਼ਡਿਊਲ ਦਾ ਵੀ ਐਲਾਨ ਕੀਤਾ ਹੈ। ਇਸਦੇ ਨਾਲ ਹੀ ਅੱਜ BGMI ਦਾ iOS ਸੰਸਕਰਣ ਵੀ ਗੂਗਲ 'ਤੇ ਟ੍ਰੈਂਡ ਕਰ ਰਿਹਾ ਹੈ।
View this post on Instagram
ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (BGMI) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਗੇਮ ਦੇ iOS ਐਪ ਦੇ ਜਾਰੀ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਆਪਣੀ ਪੋਸਟ ਵਿੱਚ BGMI ਨੇ ਲਿਖਿਆ, "ਵਿਸ਼ਵਾਸ ਕਰੋ ਜਾਂ ਨਾ ਕਰੋ, BGMI ਹੁਣ iOS ਵਿੱਚ ਵੀ ਹੈ। ਹੁਣੇ ਡਾਉਨਲੋਡ ਕਰੋ। ਗੇਮਿੰਗ ਕਮਿਊਨਿਟੀ ਲਗਾਤਾਰ ਪੁੱਛ ਰਹੀ ਸੀ ਕਿ BGMI ਦਾ iOS ਸੰਸਕਰਣ ਕਦੋਂ ਆਵੇਗਾ? ਹੁਣ ਆਪਣੇ ਸਿਤਾਰਿਆਂ ਤੋਂ ਜਾਣੋ। ਇੰਡੀਆ ਦਾ ਗੇਮ ਹੁਣ iOS 'ਤੇ ਉਪਲਬਧ ਹੈ। Bio ਵਿਚ ਦਿੱਤੇ ਗਏ ਲਿੰਕ ਤੇ ਜਾਓ ਤੇ ਹੁਣੇ ਡਾਉਨਲੋਡ ਕਰੋ।"
Apple ID ਜਾਂ Face ID ਰਾਹੀਂ ਗੇਮ ਨੂੰ ਡਾਉਨਲੋਡ ਕਰੋ
Apple ਫੋਨ ਉਪਭੋਗਤਾ ਕੰਪਨੀ ਦੇ ਐਪ ਸਟੋਰ 'ਤੇ ਜਾ ਕੇ BGMI ਗੇਮ ਨੂੰ ਡਾਉਨਲੋਡ ਕਰ ਸਕਦੇ ਹਨ। iOS ਐਪ ਸਟੋਰ ਦੀ ਸੂਚੀ ਵਿੱਚ ਜਾ ਕੇ ਅਤੇ 'Get' ਵਿਕਲਪ 'ਤੇ ਕਲਿਕ ਕਰਨ ਤੋਂ ਬਾਅਦ ਤੁਸੀਂ ਇਸ ਐਪ ਨੂੰ ਆਪਣੀ Apple ID ਜਾਂ Face ID ਰਾਹੀਂ ਡਾਉਨਲੋਡ ਕਰ ਸਕਦੇ ਹੋ। iOS ਐਪ ਸਟੋਰ 'ਤੇ ਇਸ ਗੇਮ ਦਾ ਸਾਈਜ਼ 1.9 GB ਹੈ। ਬੈਟਲਗ੍ਰਾਉਂਡਸ ਮੋਬਾਈਲ ਇੰਡੀਆ ਨੂੰ ਡਾਉਨਲੋਡ ਕਰਨ ਲਈ Apple ਫੋਨ ਉਪਭੋਗਤਾਵਾਂ ਕੋਲ iOS 11.0ਜਾਂ ਇਸ ਤੋਂ ਬਾਅਦ ਦਾ ਵਜਰਨ ਚਾਹੀਦਾ ਹੈ।
ਗੂਗਲ ਪਲੇ ਸਟੋਰ 'ਤੇ 5 ਕਰੋੜ ਤੋਂ ਵੱਧ ਵਾਰ ਡਾਉਨਲੋਡ ਕੀਤਾ ਗਿਆ
ਤੁਹਾਨੂੰ ਦੱਸ ਦੇਈਏ ਕਿ ਗੂਗਲ ਪਲੇ ਸਟੋਰ 'ਤੇ ਰਿਲੀਜ਼ ਦੇ ਪਹਿਲੇ ਹਫਤੇ ਬੈਟਲਗ੍ਰਾਉਂਡਸ ਮੋਬਾਈਲ ਇੰਡੀਆ ਗੇਮ ਨੂੰ 3 ਕਰੋੜ ਤੋਂ ਵੱਧ ਵਾਰ ਡਾਉਨਲੋਡ ਕੀਤਾ ਗਿਆ ਸੀ। ਹੁਣ ਤੱਕ ਇਹ ਗੇਮ 5 ਕਰੋੜ ਤੋਂ ਵੱਧ ਵਾਰ ਡਾਉਨਲੋਡ ਕੀਤੀ ਜਾ ਚੁੱਕੀ ਹੈ। ਕ੍ਰਾਫਟਨ ਨੇ ਇਸ ਗੇਮ ਨੂੰ ਖਾਸ ਤੌਰ 'ਤੇ ਭਾਰਤੀ ਗੇਮਰਸ ਲਈ ਲਾਂਚ ਕੀਤਾ ਸੀ ਤੇ ਕਿਉਂਕਿ ਭਾਰਤ ਵਿੱਚ ਵਧੇਰੇ ਐਂਡਰਾਇਡ ਉਪਭੋਗਤਾ ਹਨ, ਕੰਪਨੀ ਨੇ ਪਹਿਲਾ ਐਂਡਰਾਇਡ ਸੰਸਕਰਣ ਲਾਂਚ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904