Good News! ਐਪਲ iPhone 13, iPhone 12 ਅਤੇ iPhone 11 ਦੀ ਕੀਮਤ 'ਚ ਵੱਡੀ ਕਟੌਤੀ, ਇਹ ਹਨ ਨਵੀਆਂ ਕੀਮਤਾਂ
Tech News: ਆਈਫੋਨ ਦੀ ਨਵੀਂ ਸੀਰੀਜ਼ 7 ਸਤੰਬਰ ਨੂੰ ਲਾਂਚ ਹੋਣ ਦੀ ਖ਼ਬਰ ਹੈ। ਨਵੇਂ ਆਈਫੋਨ ਦੇ ਆਉਣ ਤੋਂ ਪਹਿਲਾਂ ਕਈ ਪੁਰਾਣੇ ਮਾਡਲਾਂ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਦਰਅਸਲ ਫਲਿੱਪਕਾਰਟ ਨੇ ਪੁਰਾਣੇ ਆਈਫੋਨ ਨੂੰ ਘੱਟ ਕੀਮਤ 'ਤੇ ਉਪਲੱਬਧ...
Iphone Price: ਐਪਲ ਆਈਫੋਨ 14 ਦੇ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਆਈਫੋਨ ਦੀ ਨਵੀਂ ਸੀਰੀਜ਼ 7 ਸਤੰਬਰ ਨੂੰ ਲਾਂਚ ਹੋਣ ਦੀ ਖ਼ਬਰ ਹੈ। ਨਵੇਂ ਆਈਫੋਨ ਦੇ ਆਉਣ ਤੋਂ ਪਹਿਲਾਂ ਕਈ ਪੁਰਾਣੇ ਮਾਡਲਾਂ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਦਰਅਸਲ ਫਲਿੱਪਕਾਰਟ ਨੇ ਪੁਰਾਣੇ ਆਈਫੋਨ ਨੂੰ ਘੱਟ ਕੀਮਤ 'ਤੇ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਫੋਨ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ, ਉਨ੍ਹਾਂ 'ਚ iPhone 13, iPhone 12 ਅਤੇ iPhone 11 ਸ਼ਾਮਿਲ ਹਨ।
ਆਈਫੋਨ 13 ਨੂੰ ਫਲਿੱਪਕਾਰਟ 'ਤੇ 65,999 ਰੁਪਏ ਵਿੱਚ ਉਪਲਬਧ ਕਰਵਾਇਆ ਗਿਆ ਹੈ, ਅਤੇ ਇਸਦੀ ਅਸਲ ਕੀਮਤ 79,999 ਰੁਪਏ ਹੈ। ਯਾਨੀ ਇਹ 14,000 ਰੁਪਏ ਸਸਤਾ ਹੋ ਰਿਹਾ ਹੈ। ਇਹ ਆਫਰ ਫੋਨ ਦੇ 128GB ਸਟੋਰੇਜ ਮਾਡਲ ਦੇ ਸਾਰੇ ਰੰਗ ਵਿਕਲਪਾਂ ਲਈ ਹੈ। ਖਾਸ ਗੱਲ ਇਹ ਹੈ ਕਿ ਗਾਹਕ ਇਸ 'ਤੇ ਵੱਖ-ਵੱਖ ਐਕਸਚੇਂਜ ਅਤੇ ਬੈਂਕ ਆਫਰ ਲੈ ਸਕਦੇ ਹਨ। ਫਲਿੱਪਕਾਰਟ ਇਸ ਫੋਨ 'ਤੇ 19,000 ਰੁਪਏ ਦਾ ਐਕਸਚੇਂਜ ਆਫਰ ਦੇ ਰਿਹਾ ਹੈ।
ਇਸ ਤੋਂ ਇਲਾਵਾ SBI ਮਾਸਟਰਕਾਰਡ ਡੈਬਿਟ ਕਾਰਡ 'ਤੇ 10% ਦੀ ਛੋਟ ਅਤੇ HDFC ਕ੍ਰੈਡਿਟ ਕਾਰਡ 'ਤੇ 1,000 ਰੁਪਏ ਦੀ ਛੋਟ ਮਿਲ ਸਕਦੀ ਹੈ।
ਦੂਜੇ ਪਾਸੇ ਜੇਕਰ ਆਈਫੋਨ 12 ਦੀ ਕੀਮਤ 'ਚ ਕਟੌਤੀ ਦੀ ਗੱਲ ਕਰੀਏ ਤਾਂ ਇਸ ਦੇ 64 ਜੀਬੀ ਮਾਡਲ ਨੂੰ 59,999 ਰੁਪਏ 'ਚ ਅਤੇ 128 ਜੀਬੀ ਸਟੋਰੇਜ ਮਾਡਲ ਨੂੰ 64,999 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫੋਨ 'ਤੇ ਐਕਸਚੇਂਜ ਆਫਰ ਦੇ ਤਹਿਤ 17,000 ਰੁਪਏ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ SBI ਕਾਰਡਾਂ 'ਤੇ 10% ਦੀ ਛੋਟ ਵੀ ਮਿਲ ਸਕਦੀ ਹੈ।
ਆਖਿਰ 'ਚ ਜੇਕਰ ਆਈਫੋਨ 11 ਦੀ ਗੱਲ ਕਰੀਏ ਤਾਂ ਗਾਹਕ ਇਸ ਦੇ 128 ਜੀਬੀ ਮਾਡਲ ਨੂੰ 46,999 ਰੁਪਏ 'ਚ ਖਰੀਦ ਸਕਦੇ ਹਨ, ਜਦਕਿ ਇਸ ਦਾ 64 ਜੀਬੀ ਮਾਡਲ 39,999 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ ਇਸ 'ਤੇ 16,000 ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।