ਪੜਚੋਲ ਕਰੋ
ਯੂਏਈ ਦੀ ਮੈਸੇਜਿੰਗ ਐਪ ‘ਤੇ ਲੱਗੇ ਜਾਸੂਸੀ ਦੇ ਇਲਜ਼ਾਮ, ਗੂਗਲ-ਐਪਲ ਨੇ ਕੀਤੀ ਡਿਲੀਟ
ਗੂਗਲ ਤੇ ਐਪਲ ਨੇ ਆਪਣੇ ਐਪ ਸਟੋਰ ਤੋਂ ਸੰਯੁਕਤ ਅਰਬ ਅਮੀਰਾਤ ਦੇ ਮੈਸੇਜਿੰਗ ਐਪ ਟੋ-ਟੋਕ ਨੂੰ ਹਟਾ ਦਿੱਤਾ ਹੈ। ਜਾਣਕਾਰੀ ਮੁਤਾਬਕ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਇਸ ਐਪ ਦਾ ਇਸਤੇਮਾਲ ਯੂਏਈ ਲਈ ਜਾਸੂਸੀ ਕਰਨ ‘ਚ ਕੀਤਾ ਜਾ ਰਿਹਾ ਸੀ।
![ਯੂਏਈ ਦੀ ਮੈਸੇਜਿੰਗ ਐਪ ‘ਤੇ ਲੱਗੇ ਜਾਸੂਸੀ ਦੇ ਇਲਜ਼ਾਮ, ਗੂਗਲ-ਐਪਲ ਨੇ ਕੀਤੀ ਡਿਲੀਟ Google and Apple remove alleged UAE spy app ToTok ਯੂਏਈ ਦੀ ਮੈਸੇਜਿੰਗ ਐਪ ‘ਤੇ ਲੱਗੇ ਜਾਸੂਸੀ ਦੇ ਇਲਜ਼ਾਮ, ਗੂਗਲ-ਐਪਲ ਨੇ ਕੀਤੀ ਡਿਲੀਟ](https://static.abplive.com/wp-content/uploads/sites/5/2019/12/24134702/UAE-spy-app-ToTok.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਗੂਗਲ ਤੇ ਐਪਲ ਨੇ ਆਪਣੇ ਐਪ ਸਟੋਰ ਤੋਂ ਸੰਯੁਕਤ ਅਰਬ ਅਮੀਰਾਤ ਦੇ ਮੈਸੇਜਿੰਗ ਐਪ ਟੋ-ਟੋਕ ਨੂੰ ਹਟਾ ਦਿੱਤਾ ਹੈ। ਜਾਣਕਾਰੀ ਮੁਤਾਬਕ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਇਸ ਐਪ ਦਾ ਇਸਤੇਮਾਲ ਯੂਏਈ ਲਈ ਜਾਸੂਸੀ ਕਰਨ ‘ਚ ਕੀਤਾ ਜਾ ਰਿਹਾ ਸੀ। ਇਹ ਮਾਮਲਾ ਨਿਊਯਾਰਕ ਟਾਈਮਸ ਵੱਲੋਂ ਛਾਪੀ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ। ਯੂਏਈ ‘ਚ ਲੱਖਾਂ ਲੋਕ ਇਸ ਐਪ ਦੀ ਵਰਤੋਂ ਕਰ ਰਿਹਾ ਹੈ।
ਨਿਊਯਾਰਕ ਟਾਈਮਸ ਮੁਤਾਬਕ ਇਹ ਐਪ ਯੂਜ਼ਰਸ ਦੀਆਂ ਗਤੀਵਿਧੀਆਂ ਨੂੰ ਟ੍ਰੈਕ ਕਰਦਾ ਹੈ ਤੇ ਇਸ ਨੂੰ ਯੂਏਈ ਸਰਕਾਰ ਨਾਲ ਸ਼ੇਅਰ ਕਰਦਾ ਹੈ। ਅਨਾਡੋਲੂ ਨਿਊਜ਼ ਏਜੰਸੀ ਮੁਤਾਬਕ ਗੂਗਲ ਦਾ ਇਲਜ਼ਾਮ ਹੈ ਕਿ ਐਪ ਉਸ ਦੀ ਨੀਤੀਆਂ ਦਾ ਉਲੰਘਣ ਕਰ ਰਿਹਾ ਸੀ। ਉਧਰ ਐਪਲ ਜਾਸੂਸੀ ਦੇ ਦਾਅਵਿਆਂ ਦੀ ਜਾਂਚ ਕਰ ਰਹੀ ਹੈ।
ਨਿਊਯਾਰਕ ਟਾਈਮਸ ਦਾ ਦਾਅਵਾ ਹੈ ਕਿ ਮੈਸੇਜਿੰਗ ਐਪ ਦੇ ਮਾਲਕ ਅਤੇ ਅਬੂ ਧਾਬੀ ਦੀ ਹੈਕਿੰਗ ਕੰਪਨੀ ਡਾਰਕ ਮੈਟਰ ‘ਚ ਚੰਗੇ ਸਬੰਧ ਹਨ। ਐਫਬੀਆਈ ਹੈਕਿੰਗ ਕੰਪਨੀ ਦੀ ਜਾਂਚ ਕਰ ਰਹੀ ਹੈ। ਰਿਪੋਰਟ ਮੁਤਾਬਕ ਯੂਏਈ ‘ਚ ਫੇਮਸ ਐਪ ਟੋਟੋਕ ਅਕਸ ‘ਚ ਸਰਕਾਰੀ ਜਾਸੂਸੀ ਉਪਕਰਣ ਹੈ ਜਿਸ ਨੂੰ ਯੂਏਈ ਦੇ ਖੂਫੀਆ ਅਧਿਕਾਰੀਆਂ ਦੀ ਮਦਦ ਲਈ ਬਣਾਇਆ ਗਿਆ ਹੈ।
ਟੋਟੋਕ ਇਸ ਸਾਲ ਦੀ ਸ਼ੁਰੂਆਤ ‘ਚ ਲਾਂਚ ਹੋਇਆ ਸੀ। ਯੂਏਈ ਅਜਿਹਾ ਦੇਸ਼ ਹੈ ਜਿੱਥੇ ਵ੍ਹੱਟਸਐਪ ਅਤੇ ਸਕਾਈਪ ਜਿਹੇ ਮੈਸੇਜਿੰਗ ਐਪ ‘ਚ ਪਾਬੰਦੀਆਂ ਹਨ। ਟੋਟੋਕ ਮਧ ਪੂਰਬੀ ਤੇ ਹੋਰਨਾਂ ਦੇਸ਼ਾਂ ‘ਚ ਫੇਮਸ ਐਪ ਹੈ। ਪਿਛਲੇ ਹਫਤੇ ਹੀ ਅਮਰੀਕਾ ‘ਚ ਇਸ ਐਪ ਨੂੰ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪਟਿਆਲਾ
ਕ੍ਰਿਕਟ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)