ਟੈਂਸ਼ਨ ਲੈਣ ਦੀ ਲੋੜ ਨਹੀਂ ! Google Maps 'ਤੇ ਬਿਨਾਂ Internet ਵੀ ਸ਼ੇਅਰ ਕਰ ਸਕੋਗੇ Location, ਜਾਣੋ ਕਿਵੇਂ ?
ਇਸ ਅੱਪਡੇਟ ਦੀ ਸਭ ਤੋਂ ਖ਼ਾਸ ਗੱਲ ਇਹ ਹੋਵੇਗੀ ਕਿ ਯੂਜ਼ਰ ਬਿਨਾਂ ਇੰਟਰਨੈੱਟ ਦੇ ਵੀ ਗੂਗਲ ਮੈਪਸ ਤੋਂ ਆਪਣੀ ਲੋਕੇਸ਼ਨ ਸਾਂਝੀ ਕਰ ਸਕਦੇ ਹਨ ਹਾਲਾਂਕਿ ਇਸ ਦੀ ਇੱਕ ਲਿਮਟ ਹੋਵੇਗੀ। ਇਸ ਨੂੰ ਯੂਜ਼ਰ ਦਿਨ ਵਿੱਚ 5 ਵਾਰ ਹੀ ਵਰਤ ਸਕਦਾ ਹੈ।
Google Maps New Feature: ਗੂਗਲ ਮੈਪਸ ਉੱਤੇ ਇੱਕ ਸ਼ਾਨਦਾਰ ਫੀਚਰ ਦੀ ਐਂਠਰੀ ਹੋਣ ਜਾ ਰਹੀ ਹੈ ਜੋ ਕਿ ਸੈਟੇਲਾਇਟ ਕਨੈਕਟਿਵੀਟੀ ਨੂੰ ਹੋਰ ਵੀ ਵਧੀਆ ਕਰੇਗਾ। ਇਸ ਵਿੱਚ ਯੂਜ਼ਰ ਬਿਨਾਂ ਵਾਈ-ਫਾਈ ਦਾਂ ਇੰਟਰਨੈੱਟ ਦੇ ਵੀ ਲੋਕੇਸ਼ਨ ਸ਼ੇਅਰ ਕਰ ਸਕੇਗਾ। ਇਹ ਫ਼ੀਚਰ ਉਨ੍ਹਾਂ ਲੋਕਾਂ ਲਈ ਬਹੁਤ ਖ਼ਾਸ ਸਾਬਤ ਹੋਣ ਵਾਲਾ ਹੈ ਜਿਨ੍ਹਾਂ ਦੇ ਇਲਾਕੇ ਵਿੱਚ ਇੰਟਰਨੈੱਟ ਦੀ ਦਿੱਕਤ ਰਹਿੰਦੀ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਨੂੰ ਜਲਦੀ ਹੀ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਟੇਕ ਦੁਨੀਆ ਦੇ ਮਸ਼ਹੂਰ ਟਿਪਸਟਰ AssembleDebug ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਗੂਗਲ ਮੈਪਸ ਸੈਟੇਲਾਇਟ ਕਨੈਕਟੀਵਿਟੀ ਫੀਚਰ ਫਿਲਹਾਲ ਬੀਟਾ ਵਰਜ਼ਨ 11.125 ਦੇ ਲਈ ਲਾਂਚ ਕੀਤਾ ਗਿਆ ਹੈ। ਇਸ ਅੱਪਡੇਟ ਦੀ ਸਭ ਤੋਂ ਖ਼ਾਸ ਗੱਲ ਇਹ ਹੋਵੇਗੀ ਕਿ ਯੂਜ਼ਰ ਬਿਨਾਂ ਇੰਟਰਨੈੱਟ ਦੇ ਵੀ ਗੂਗਲ ਮੈਪਸ ਤੋਂ ਆਪਣੀ ਲੋਕੇਸ਼ਨ ਸਾਂਝੀ ਕਰ ਸਕਦੇ ਹਨ ਹਾਲਾਂਕਿ ਇਸ ਦੀ ਇੱਕ ਲਿਮਟ ਹੋਵੇਗੀ। ਇਸ ਨੂੰ ਯੂਜ਼ਰ ਦਿਨ ਵਿੱਚ 5 ਵਾਰ ਹੀ ਵਰਤ ਸਕਦਾ ਹੈ। ਇਸ ਤੋਂ ਇਲਾਵਾ ਹਰ 15 ਮਿੰਟ ਬਾਅਦ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਐਮਰਜੈਂਸੀ ਵਿੱਚ ਕਾਰਗਰ ਸਾਬਤ ਹੋਵੇਗੀ ਇਹ ਫ਼ੀਚਰ
ਗੂਗਲ ਮੈਪਸ ਵਿੱਚ ਸੈਟੇਲਾਇਟ ਕਨੈਕਟਿਵੀਟੀ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਕਾਰਗਰ ਸਾਬਤ ਹੋ ਸਕਦੀ ਹੈ। ਕੰਪਨੀ ਵੱਲੋਂ ਇਸ ਫੀਚਰ ਨੂੰ ਲਾਗੂ ਕਰਨ ਨੂੰ ਲੈ ਕੇ ਅਜੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਆਈ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਹੈ ਕਿ ਇਸ ਫੀਚਰ ਨੂੰ ਕਦੋਂ ਤੱਕ Android ਨਾਲ ਜੋੜਿਆ ਜਾਵੇਗਾ।
ਪਹਿਲਾਂ ਵੀ ਲਿਆਂਦਾ ਸ਼ਾਨਦਾਰ ਫੀਚਰ
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਗੂਗਲ ਮੈਪਸ ਨੇ 3ਡੀ Buildings ਦੇ ਨਾਂਅ ਦੇ ਫੀਚਰ ਨੂੰ ਆਪਣੇ ਨਾਲ ਜੋੜਿਆ ਸੀ ਜਿਸ ਵਿੱਚ ਨੈਵੀਗੇਸ਼ਨ ਦੇਖਣ ਦੌਰਾਨ ਉਸ ਰਾਹ ਉੱਤੇ ਜਿੱਥੇ ਵੀ ਇਮਾਰਤਾਂ ਹੀ ਉਨ੍ਹਾਂ ਨੂੰ 3ਡੀ ਵਿੱਚ ਦੇਖਣ ਦੀ ਸੁਵਿਧਾ ਮਿਲੇਗੀ। ਇਸ ਨਾਲ ਯਾਤਰੀਆਂ ਲਈ ਇਹ ਕਾਫ਼ੀ ਫ਼ਾਇਦੇਮੰਦ ਸਾਬਤ ਹੋਇਆ ਸੀ। ਇਸ ਵਿਸ਼ੇਸ਼ਤਾ ਦੀ ਪਿਛਲੇ ਕੁਝ ਸਮੇਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਫੀਚਰ ਨੂੰ ਗੂਗਲ ਮੈਪਸ ਦੇ ਬੀਟਾ ਵਰਜ਼ਨ 125 'ਚ ਉਪਲੱਬਧ ਕਰਵਾਇਆ ਗਿਆ ਹੈ। ਆਉਣ ਵਾਲੇ ਸਮੇਂ 'ਚ ਗੂਗਲ ਆਪਣੀ ਨੇਵੀਗੇਸ਼ਨ ਸਰਵਿਸ 'ਚ ਇਸ ਖਾਸ ਫੀਚਰ ਨੂੰ ਆਮ ਯੂਜ਼ਰਸ ਲਈ ਵੀ ਜਾਰੀ ਕਰਨ ਜਾ ਰਿਹਾ ਹੈ।