Google Search: ਗੂਗਲ 'ਤੇ ਭੁੱਲ ਕੇ ਵੀ ਨਾ ਸਰਚ ਕਰੋ ਇਹ 4 ਚੀਜ਼ਾਂ, ਜਾਣਾ ਪੈ ਸਕਦਾ ਜੇਲ੍ਹ
Google Search: ਗੂਗਲ 'ਤੇ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਭੁੱਲ ਕੇ ਵੀ ਗੂਗਲ 'ਤੇ ਸਰਚ ਕਰਨਾ ਨਹੀਂ ਚਾਹੀਦਾ। ਅਜਿਹਾ ਕਰਨ ਨਾਲ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ ਅਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
Google Search: ਗੂਗਲ 'ਤੇ ਤੁਸੀਂ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਲੱਭ ਸਕਦੇ ਹੋ, ਪਰ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਭੁੱਲ ਕੇ ਵੀ ਗੂਗਲ 'ਤੇ ਸਰਚ ਕਰਨਾ ਨਹੀਂ ਚਾਹੀਦਾ। ਅਜਿਹਾ ਕਰਨ ਨਾਲ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ ਅਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਨੂੰ ਕਦੇ ਵੀ ਗੂਗਲ 'ਤੇ ਸਰਚ ਨਹੀਂ ਕਰਨਾ ਚਾਹੀਦਾ।
ਗੂਗਲ 'ਤੇ ਚਾਈਲਡ ਪੋਰਨ ਦੀ ਖੋਜ ਨਾ ਕਰੋ
ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਚਾਈਲਡ ਪੋਰਨ (child porn) 'ਤੇ ਪਾਬੰਦੀ ਹੈ। ਇਸ ਨੂੰ ਕੰਟਰੋਲ ਕਰਨ ਲਈ ਸਾਰੇ ਦੇਸ਼ਾਂ ਵਿੱਚ ਸਖ਼ਤ ਕਾਨੂੰਨ ਬਣਾਏ ਗਏ ਹਨ। ਭਾਰਤ ਸਮੇਤ ਦੁਨੀਆ ਭਰ ਦੀਆਂ ਸੁਰੱਖਿਆ ਏਜੰਸੀਆਂ ਕਿਸੇ ਵਿਅਕਤੀ ਨੂੰ ਗੂਗਲ 'ਤੇ ਚਾਈਲਡ ਪੋਰਨ ਸਰਚ (Google Search) ਕਰਨ ਤੋਂ ਰੋਕਣ ਲਈ ਦਿਨ-ਰਾਤ ਕੰਮ ਕਰਦੀਆਂ ਹਨ। ਜੇਕਰ ਤੁਸੀਂ ਗਲਤੀ ਨਾਲ ਚਾਈਲਡ ਪੋਰਨ ਦੀ ਖੋਜ ਕਰਦੇ ਹੋ ਅਤੇ ਫੜੇ ਜਾਂਦੇ ਹੋ। ਅਜਿਹੇ 'ਚ ਤੁਹਾਨੂੰ ਜੇਲ ਜਾਣ ਦੇ ਨਾਲ ਸ਼ਰਮਿੰਦਗੀ ਝੱਲਣੀ ਪੈ ਸਕਦੀ ਹੈ।
ਬੰਬ ਬਣਾਉਣ ਦਾ ਤਰੀਕਾ ਜਾਣਨ ਤੋਂ ਬਚੋ
ਘਰ 'ਚ ਬੰਬ ਜਾਂ ਹੋਰ ਹਥਿਆਰ ਬਣਾਉਣ ਦਾ ਤਰੀਕਾ ਕਦੇ ਵੀ ਗੂਗਲ 'ਤੇ ਸਰਚ (Google Search) ਨਹੀਂ ਕਰਨਾ ਚਾਹੀਦਾ। ਦਰਅਸਲ, ਸਾਰੇ ਦੇਸ਼ਾਂ ਵਿੱਚ ਅਜਿਹੇ ਸ਼ਬਦਾਂ 'ਤੇ ਪਾਬੰਦੀ ਹੈ ਅਤੇ ਇਹਨਾਂ ਉਤੇ ਸੁਰੱਖਿਆ ਏਜੰਸੀਆਂ ਦੀ ਨਜ਼ਰ ਹੁੰਦੀ ਹੈ। ਜੇਕਰ ਤੁਸੀਂ ਕਦੇ ਵੀ ਇਨ੍ਹਾਂ ਸ਼ਬਦਾਂ ਨੂੰ ਗੂਗਲ ਸਰਚ 'ਚ ਪਾਉਂਦੇ ਹੋ ਤਾਂ ਸੁਰੱਖਿਆ ਏਜੰਸੀਆਂ ਤੁਹਾਡੇ IP ਐਡਰੈੱਸ ਰਾਹੀਂ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਕਰ ਸਕਦੀਆਂ ਹਨ। ਅਜਿਹੇ 'ਚ ਤੁਹਾਨੂੰ ਕੋਰਟ-ਕਚਹਿਰੀ ਤੋਂ ਲੈ ਕੇ ਜੇਲ੍ਹ ਤੱਕ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ।
ਐਪ ਨੂੰ ਡਾਊਨਲੋਡ ਕਰਨ ਸਮੇਂ ਸਾਵਧਾਨ ਰਹੋ
ਆਮ ਲੋਕਾਂ ਦੇ ਨਾਲ-ਨਾਲ ਗੂਗਲ 'ਤੇ ਠੱਗ ਵੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਗੂਗਲ (Google Search) 'ਤੇ ਕਈ ਅਜਿਹੀਆਂ ਫਰਜ਼ੀ ਐਪਸ ਅਪਲੋਡ ਕੀਤੀਆਂ ਹਨ, ਜਿਸ ਨੂੰ ਡਾਊਨਲੋਡ ਕਰਦਿਆਂ ਹੀ ਤੁਹਾਡਾ ਮੋਬਾਈਲ ਜਾਂ ਲੈਪਟਾਪ ਹੈਕ ਹੋ ਸਕਦਾ ਹੈ। ਇਸ ਦੇ ਨਾਲ ਹੀ ਤੁਹਾਡੀ ਨਿੱਜੀ ਜਾਣਕਾਰੀ ਠੱਗਾਂ ਦੇ ਹੱਥ ਲੱਗ ਸਕਦੀ ਹੈ, ਜਿਸ ਦਾ ਫਾਇਦਾ ਉਠਾ ਕੇ ਉਹ ਤੁਹਾਨੂੰ ਬਲੈਕਮੇਲ ਕਰ ਸਕਦੇ ਹਨ ਜਾਂ ਤੁਹਾਨੂੰ ਆਰਥਿਕ ਨੁਕਸਾਨ ਪਹੁੰਚਾ ਸਕਦੇ ਹਨ।
ਫਰਜ਼ੀ ਹੈਲਪਲਾਈਨ ਨਾਲ ਠੱਗੀ ਕਰ ਰਹੇ ਨੇ ਅਪਰਾਧੀ
ਸਾਈਬਰ ਠੱਗਾਂ ਨੇ ਗੂਗਲ (Google Search) 'ਤੇ ਵੱਖ-ਵੱਖ ਕੰਪਨੀਆਂ ਦੇ ਫਰਜ਼ੀ ਹੈਲਪਲਾਈਨ ਨੰਬਰ ਵੀ ਅਪਲੋਡ ਕੀਤੇ ਹਨ। ਜਦੋਂ ਲੋਕ ਸਾਮਾਨ ਵਿੱਚ ਕੋਈ ਨੁਕਸ ਪੈਣ ਦੀ ਸੂਰਤ ਵਿੱਚ ਇਨ੍ਹਾਂ ਨੰਬਰਾਂ 'ਤੇ ਕਾਲ ਕਰਦੇ ਹਨ, ਤਾਂ ਦੂਜੇ ਪਾਸੇ ਤੋਂ OTP ਭੇਜਿਆ ਜਾਂਦਾ ਹੈ। ਇਸ OTP 'ਤੇ ਕਲਿੱਕ ਨਾ ਕਰੋ ਅਤੇ ਨਾ ਹੀ ਠੱਗਾਂ ਨੂੰ ਦੱਸੋ। ਦਰਅਸਲ ਅਜਿਹਾ ਕਰਨ ਨਾਲ ਤੁਹਾਡਾ ਫੋਨ ਹੈਕ ਹੋ ਸਕਦਾ ਹੈ। ਕਿਉਂਕਿ ਅੱਜਕੱਲ੍ਹ ਹਰ ਕਿਸੇ ਦਾ ਫ਼ੋਨ Paytm ਜਾਂ ਬੈਂਕਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਜਿਵੇਂ ਹੀ ਤੁਹਾਡਾ ਫ਼ੋਨ ਹੈਕ ਹੁੰਦਾ ਹੈ ਤਾਂ ਖਾਤੇ ਵਿੱਚੋਂ ਜਮ੍ਹਾਂ ਰਕਮ ਗਾਇਬ ਹੋ ਸਕਦੀ ਹੈ।