Gmail New Look: ਛੇਤੀ ਹੀ ਬਦਲਿਆ-ਬਦਲਿਆ ਨਜ਼ਰ ਆਵੇਗਾ Gmail ਦਾ ਡਿਜ਼ਾਈਨ, ਇੱਕ ਟੈਬ 'ਤੇ ਮਿਲੇਗਾ Chat, Meet ਤੇ Spaces ਦਾ ਆਪਸ਼ਨ
Google Workspace: Google ਜਲਦੀ ਹੀ ਜੀਮੇਲ ਦਾ ਨਵਾਂ ਡਿਜ਼ਾਈਨ ਲਿਆਉਣ ਜਾ ਰਿਹਾ ਹੈ। ਨਵਾਂ ਡਿਜ਼ਾਈਨ ਕੰਪਨੀ ਦੇ ਨਵੇਂ ਪਲਾਨ ਗੂਗਲ ਵਰਕਸਪੇਸ ਦੇ ਤਹਿਤ ਹੈ। ਇਸ 'ਚ ਤੁਹਾਨੂੰ ਸਿੰਗਲ ਵਿੰਡੋ 'ਚ ਜੀਮੇਲ, ਗੂਗਲ ਚੈਟ, ਮੀਟ ਅਤੇ ਸਪੇਸ ਮਿਲੇਗਾ।
Gmail Working on New Design: ਜੀਮੇਲ (Gmail) ਯੂਜਰਾਂ ਲਈ ਖੁਸ਼ਖਬਰੀ ਹੈ। ਜਲਦੀ ਹੀ ਤੁਹਾਨੂੰ ਜੀਮੇਲ ਦੀ ਦਿੱਖ ਬਦਲੀ-ਬਦਲੀ ਨਜ਼ਰ ਆਵੇਗੀ। ਦਰਅਸਲ, ਗੂਗਲ (Google) ਨੇ ਐਲਾਨ ਕੀਤਾ ਹੈ ਕਿ ਉਹ ਜੀਮੇਲ ਦਾ ਨਵਾਂ ਡਿਜ਼ਾਈਨ (Gmail New Design) ਲਿਆਉਣ ਜਾ ਰਿਹਾ ਹੈ। ਨਵਾਂ ਡਿਜ਼ਾਈਨ ਕੰਪਨੀ ਦੇ ਨਵੇਂ ਪਲਾਨ ਗੂਗਲ ਵਰਕਸਪੇਸ (Google Workspace) ਦੇ ਤਹਿਤ ਹੈ, ਜਿਸ 'ਚ ਜੀਮੇਲ ਨੂੰ ਗੂਗਲ ਚੈਟ (Google Chat), ਮੀਟ ਤੇ ਸਪੇਸ ਨੂੰ ਇਕੱਠੇ ਸਿੰਗਲ ਵਿੰਡੋ 'ਚ ਲਿਆਂਦਾ ਜਾਵੇਗਾ।
ਇਸ ਮਹੀਨੇ ਤੋਂ ਸ਼ੁਰੂ ਹੋ ਸਕਦੀ ਟੈਸਟਿੰਗ
ਕੰਪਨੀ ਮੁਤਾਬਕ ਜੀਮੇਲ ਦਾ ਨਵਾਂ ਲੁੱਕ ਮਤਲਬ ਜੀਮੇਲ ਇੰਟੀਗ੍ਰੇਟਿਡ ਵਿਊ Q2 2022 ਤੱਕ ਜਾਰੀ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਯੂਜ਼ਰਸ ਲਈ ਇਹ ਨਵਾਂ ਇੰਟਰਫੇਸ ਇਸ ਸਾਲ ਜੂਨ ਤੋਂ ਪਹਿਲਾਂ ਜਾਰੀ ਕੀਤਾ ਜਾਵੇਗਾ। ਇਹ ਵੀ ਚਰਚਾ ਹੈ ਕਿ ਗੂਗਲ ਇਸ ਕਾਂਸੈਪਟ ਨੂੰ 8 ਫ਼ਰਵਰੀ ਤੋਂ ਟੈਸਟ ਕਰਨਾ ਸ਼ੁਰੂ ਕਰ ਦੇਵੇਗਾ।
ਨਵੇਂ ਇੰਟਰਫੇਸ 'ਚ ਕੀ ਖ਼ਾਸ ਹੋਵੇਗਾ?
ਰਿਪੋਰਟ ਮੁਤਾਬਕ ਨਵੇਂ ਲੁੱਕ 'ਚ ਯੂਜ਼ਰਸ ਨੂੰ ਇੱਕੋ ਪੇਜ਼ 'ਤੇ ਮੇਲ, ਚੈਟ (Google Chat), ਸਪੇਸ (Spces) ਤੇ ਮੀਟ (Google Meet) ਦੇ ਟੈਬ ਵੇਖਣ ਨੂੰ ਮਿਲਣਗੇ। ਤੁਸੀਂ ਇੱਕੋ ਵਿੰਡੋ 'ਚ ਰਹਿੰਦੇ ਹੋਏ ਇਨ੍ਹਾਂ ਵਿੱਚੋਂ ਕਿਸੇ ਇੱਕ 'ਤੇ ਜਾ ਸਕਦੇ ਹੋ। ਹਾਲਾਂਕਿ ਤੁਸੀਂ ਇੱਕ ਸਮੇਂ 'ਚ ਸਿਰਫ਼ ਇੱਕ ਟੈਬ ਦੀ ਹੀ ਵਰਤੋਂ ਕਰ ਸਕੋਗੇ, ਪਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ 'ਤੇ ਪ੍ਰਾਪਤ ਹੋਈਆਂ ਨੋਟੀਫ਼ਿਕੇਸ਼ਨਾਂ ਨੂੰ ਬਲਿੰਕ ਹੁੰਦੇ ਵੇਖ ਸਕਦੇ ਹੋ। ਹੁਣ ਤੱਕ ਨਵੇਂ ਲੇਅ-ਆਊਟ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਤੁਹਾਨੂੰ ਇਹ ਸਾਰੇ ਟੈਬ ਖੱਬੇ ਪਾਸੇ ਨਜ਼ਰ ਆਉਣਗੇ। ਕੰਪਨੀ ਨੇ ਇਸ ਨਵੇਂ ਲੁੱਕ ਦਾ ਐਲਾਨ ਪਹਿਲੀ ਵਾਰ ਸਤੰਬਰ 2021 'ਚ ਕੀਤਾ ਸੀ।
ਕਿਸ ਨੂੰ ਫ਼ਾਇਦਾ ਹੋਵੇਗਾ?
ਗੂਗਲ ਵੱਲੋਂ ਹੁਣ ਤੱਕ ਦਿੱਤੀ ਗਈ ਜਾਣਕਾਰੀ ਮੁਤਾਬਕ ਨਵਾਂ ਅਪਡੇਟ ਗੂਗਲ ਵਰਕਸਪੇਸ ਬਿਜ਼ਨੈਸ ਸਟਾਰਟਰ, ਬਿਜ਼ਨਸ ਸਟੈਂਡਰਡ, ਬਿਜ਼ਨਸ ਪਲੱਸ, ਐਂਟਰਪ੍ਰਾਈਜ਼ ਅਸੈਂਸ਼ੀਅਲ, ਐਂਟਰਪ੍ਰਾਈਜ਼ ਸਟੈਂਡਰਡ, ਐਂਟਰਪ੍ਰਾਈਜ਼ ਪਲੱਸ, ਐਜੂਕੇਸ਼ਨ ਫੰਡਾਮੈਂਟਲਸ, ਐਜੂਕੇਸ਼ਨ ਪਲੱਸ, ਫਰੰਟਲਾਈਨ ਅਤੇ ਗ਼ੈਰ-ਲਾਭਕਾਰੀ ਲਈ ਵੀ ਉਪਲੱਬਧ ਹੋਵੇਗਾ। ਸੂਟ ਬੇਸਿਕ ਅਤੇ ਬਿਜ਼ਨਸ ਗਾਹਕਾਂ ਲਈ ਉਪਲੱਬਧ ਹੋਵੇਗਾ। ਇਹ Google Workspace Essentials ਗਾਹਕਾਂ ਲਈ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਛੇਤੀ ਹੋਣਗੇ ਏਲੀਅਨ ਤੇ ਇਨਸਾਨ ਆਹਮੋ-ਸਾਹਮਣੇ! ਗੂਗਲ ਮੈਪਸ ਰਾਹੀਂ ਹੋਇਆ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin