Google ਨੇ ਪੇਸ਼ ਕੀਤਾ ਸ਼ਾਨਦਾਰ ਐਪ, ਬਗੈਰ ਬਲੂਟੁੱਥ ਤੇ ਇੰਟਰਨੈਟ ਆਪਸ 'ਚ ਕਨੈਕਟ ਹੋਣਗੇ ਡਿਵਾਈਸ
ਟੈਕ ਕੰਪਨੀ ਗੂਗਲ ਨੇ ਇਕ ਨਵਾਂ ਐਪ WifiNanScan ਲਾਂਚ ਕੀਤਾ ਹੈ। ਇਸ ਐਪ ਦੀ ਖ਼ਾਸੀਅਤ ਇਹ ਹੈ ਕਿ ਇਹ ਬਗੈਰ ਕਿਸੇ ਇੰਟਰਨੈਟ ਕਨੈਕਸ਼ਨ ਤੇ ਬਲੂਟੁੱਥ ਕਨੈਕਸ਼ਨ ਦੇ ਡਿਵਾਈਸਾਂ ਨੂੰ ਆਪਸ 'ਚ ਕਨੈਕਟ ਕਰਦਾ ਹੈ। ਗੂਗਲ ਦੇ ਇਸ ਵਿਸ਼ੇਸ਼ ਐਪ 'ਚ ਸਮਾਰਟਫ਼ੋਨ ਵਿਚਲੀ ਦੂਰੀ ਨੂੰ ਵੀ Wi-Fi Aware ਪ੍ਰੋਟੋਕੋਲ ਦੀ ਮਦਦ ਨਾਲ ਮਾਪਿਆ ਜਾ ਸਕਦਾ ਹੈ।
ਨਵੀਂ ਦਿੱਲੀ: ਟੈਕ ਕੰਪਨੀ ਗੂਗਲ ਨੇ ਇਕ ਨਵਾਂ ਐਪ WifiNanScan ਲਾਂਚ ਕੀਤਾ ਹੈ। ਇਸ ਐਪ ਦੀ ਖ਼ਾਸੀਅਤ ਇਹ ਹੈ ਕਿ ਇਹ ਬਗੈਰ ਕਿਸੇ ਇੰਟਰਨੈਟ ਕਨੈਕਸ਼ਨ ਤੇ ਬਲੂਟੁੱਥ ਕਨੈਕਸ਼ਨ ਦੇ ਡਿਵਾਈਸਾਂ ਨੂੰ ਆਪਸ 'ਚ ਕਨੈਕਟ ਕਰਦਾ ਹੈ। ਗੂਗਲ ਦੇ ਇਸ ਵਿਸ਼ੇਸ਼ ਐਪ 'ਚ ਸਮਾਰਟਫ਼ੋਨ ਵਿਚਲੀ ਦੂਰੀ ਨੂੰ ਵੀ Wi-Fi Aware ਪ੍ਰੋਟੋਕੋਲ ਦੀ ਮਦਦ ਨਾਲ ਮਾਪਿਆ ਜਾ ਸਕਦਾ ਹੈ। ਹਾਲਾਂਕਿ WifiNanScan ਐਪ ਵਿਸ਼ੇਸ਼ ਤੌਰ 'ਤੇ ਡਿਵੈਲਪਰਾਂ, ਵੈਂਡਰਾਂ ਤੇ ਯੂਨੀਵਰਸਿਟੀਆਂ ਲਈ ਇੱਕ ਰਿਸਰਚ, ਡੈਮੋਂਸਟ੍ਰੇਸ਼ਨ ਅਤੇ ਟੈਸਟਿੰਗ ਟੂਲ ਵਜੋਂ ਤਿਆਰ ਕੀਤਾ ਗਿਆ ਹੈ ਤਾਂ ਜੋ ਉਹ ਐਕਸਪੈਰੀਮੈਂਟ ਕਰ ਸਕਣ।
15 ਮੀਟਰ ਤੱਕ ਦੀ ਰੇਂਜ ਹੈ
ਗੂਗਲ ਅਨੁਸਾਰ WifiNanScan ਐਪ ਰਾਹੀਂ 1 ਤੋਂ 15 ਮੀਟਰ ਤੱਕ ਦੇ ਡਿਵਾਈਸਾਂ ਵਿਚਕਾਰ ਦੀ ਦੂਰੀ ਨੂੰ ਮਾਪਿਆ ਜਾ ਸਕਦਾ ਹੈ। ਡਿਵੈਲਪਰ, ਓਈਐਮਜ਼ ਤੇ ਰਿਸਰਚਰਸ ਪੇਅਰ ਟੂ ਪੇਅਰ ਰੇਜਿੰਗ ਅਤੇ ਡਾਟਾ ਟਰਾਂਸਫਰ ਨਾਲ ਵਾਈਫਾਈ ਅਵੇਅਰ/ਐਨਏਐਨ ਏਪੀਆਈ 'ਤੇ ਆਧਾਰਿਤ ਫਾਈਂਡ ਮਾਈ ਫ਼ੋਨ ਅਤੇ ਕਾਂਟੈਕਸਟ ਅਵੇਅਰ ਐਪਲੀਕੇਸ਼ਨ ਦੇ ਡਿਵੈਲਪਮੈਂਟ ਲਈ ਇਸ ਟੂਲ ਦੀ ਵਰਤੋਂ ਦੂਰੀ ਜਾਂ ਫਿਰ ਰੇਂਜ ਮਾਪਣ ਲਈ ਕੀਤੀ ਜਾ ਸਕਦੀ ਹੈ। ਇਸ ਦੇ ਜ਼ਰੀਏ ਬਗੈਰ ਕਿਸੇ ਨੈਟਵਰਕ ਪ੍ਰਿੰਟਰ 'ਤੇ ਡਾਕੂਮੈਂਟਸ ਭੇਜੇ ਜਾ ਸਕਦੇ ਹਨ।
ਬਲੂਟੁੱਥ ਨਾਲੋਂ ਵੱਧ ਰੇਂਜ ਮਿਲੇਗੀ
ਬਲੂਟੁੱਥ ਕਨੈਕਸ਼ਨ ਦੇ ਮੁਕਾਬਲੇ Wi-Fi Aware ਨੈਟਵਰਕ ਕਨੈਕਸ਼ਨ ਜ਼ਿਆਦਾ ਲੰਮੀ ਦੂਰੀ ਤਕ ਕਨੈਕਸ਼ਨ ਦਿੰਦਾ ਹੈ। ਇਹ ਕਨੈਕਸ਼ਨ ਉਨ੍ਹਾਂ ਐਪਸ ਲਈ ਫ਼ਾਇਦੇਮੰਦ ਹਨ, ਜੋ ਯੂਜਰਾਂ ਵਿਚਕਾਰ ਤਸਵੀਰਾਂ ਵਗੈਰਾ ਸਾਂਝੀਆਂ ਕਰਦੇ ਹਨ। ਡਿਵੈਲਪਰਾਂ ਵੱਲੋਂ ਇਸ ਤਕਨਾਲੋਜੀ ਦੀ ਵਰਤੋਂ ਨੇੜਲੇ ਉਪਕਰਣਾਂ ਅਤੇ ਯੂਜਰਾਂ ਨੂੰ ਲੱਭਣ ਲਈ ਕੀਤਾ ਜੀ ਸਕਦਾ ਹੈ। ਨਵਾਂ WiFiNanScan ਐਪ ਪਲੇਅ ਸਟੋਰ 'ਤੋਂ ਮੁਫ਼ਤ ਡਾਊਨਲੋਡ ਕੀਤਾ ਜ ਸਕਦਾ ਹੈ।
ਕੀ ਹੁੰਦਾ Wi-Fi Aware?
Wi-Fi Aware ਨੂੰ ਯੂਜਰ Neighbor Awareness Networking (NAN) ਵੀ ਕਿਹਾ ਜਾਂਦਾ ਹੈ। ਇਹ ਪ੍ਰੋਟੋਕੋਲ ਐਂਡਰਾਇਡ 8.0 ਅਤੇ ਇਸ ਦੇ ਉੱਪਰ ਦੇ ਆਪ੍ਰੇਟਿੰਗ ਸਿਸਟਮ ਵਰਜ਼ਨ ਦੇ ਸਾਰੇ ਡਿਵਾਈਸਾਂ 'ਚ ਉਪਯੋਗੀ ਹੈ ਅਤੇ ਉਨ੍ਹਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਬਗੈਰ ਕਨੈਕਟਿਵਿਟੀ ਇਕ-ਦੂਜੇ ਨੂੰ ਸਰਚ ਅਤੇ ਕਨੈਕਟ ਦੀ ਸਹੂਲਤ ਦਿੰਦਾ ਹੈ।