ਪੜਚੋਲ ਕਰੋ
Advertisement
Jio True 5G ਦਾ ਵਧਿਆ ਦਾਇਰਾ , 21 ਹੋਰ ਸ਼ਹਿਰਾਂ ਵਿੱਚ ਹੋਇਆ ਲਾਂਚ , 257 ਸ਼ਹਿਰਾਂ ਵਿੱਚ ਪਹੁੰਚੀ ਸਰਵਿਸ
ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਸ਼ਿਮਲਾ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜਿਓ True 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਸ਼ਿਮਲਾ ਤੋਂ ਇਲਾਵਾ Jio True 5G ਸੇਵਾਵਾਂ ਨੂੰ ਹਿਮਾਚਲ ਪ੍ਰਦੇਸ਼ ਰਾਜ ਦੇ
ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਸ਼ਿਮਲਾ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜਿਓ True 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਸ਼ਿਮਲਾ ਤੋਂ ਇਲਾਵਾ Jio True 5G ਸੇਵਾਵਾਂ ਨੂੰ ਹਿਮਾਚਲ ਪ੍ਰਦੇਸ਼ ਰਾਜ ਦੇ ਹਮੀਰਪੁਰ, ਨਦੌਨ ਅਤੇ ਬਿਲਾਸਪੁਰ ਵਿੱਚ ਇੱਕੋ ਸਮੇਂ ਲਾਂਚ ਕੀਤਾ ਗਿਆ ਸੀ।
Jio True 5G ਕਵਰੇਜ ਖੇਤਰ ਵਿੱਚ ਸ਼ਾਮਲ ਹੋਣ ਵਾਲੇ ਹੋਰ ਸ਼ਹਿਰ ਹਨ। ਗੁਜਰਾਤ ਦੇ ਅੰਕਲੇਸ਼ਵਰ ਅਤੇ ਸਾਵਰਕੁੰਡਲਾ, ਮੱਧ ਪ੍ਰਦੇਸ਼ ਦੇ ਛਿੰਦਵਾੜਾ, ਰਤਲਾਮ, ਰੀਵਾ ਅਤੇ ਸਾਗਰ, ਮਹਾਰਾਸ਼ਟਰ ਦੇ ਅਕੋਲਾ ਅਤੇ ਪਰਭਨੀ, ਪੰਜਾਬ ਦੇ ਬਠਿੰਡਾ, ਖੰਨਾ ਅਤੇ ਮੰਡੀ ਗੋਬਿੰਦਗੜ੍ਹ, ਰਾਜਸਥਾਨ ਦੇ ਭੀਲਵਾੜਾ ਅਤੇ ਸ੍ਰੀ ਗੰਗਾਨਗਰ ,ਸੀਕਰ ਅਤੇ ਹਲਦਵਾਨੀ-ਕਾਠਗੋਦਾਮ, ਰਿਸ਼ੀਕੇਸ਼ ਅਤੇ ਰੁਦਰਪੁਰ ਸ਼ਾਮਲ ਹਨ।
ਲਾਂਚ ਈਵੈਂਟ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, “ਮੈਂ Jio ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਰਾਜ ਵਿੱਚ Jio ਦੀਆਂ True5G ਸੇਵਾਵਾਂ ਦੀ ਸ਼ੁਰੂਆਤ 'ਤੇ ਵਧਾਈ ਦਿੰਦਾ ਹਾਂ। ਇਹ ਲਾਂਚ ਸੂਬੇ ਦੇ ਲੋਕਾਂ ਲਈ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ। 5ਜੀ ਸੇਵਾਵਾਂ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਪੇਸ਼ੇਵਰਾਂ ਸਮੇਤ ਹਰੇਕ ਲਈ ਬਹੁਤ ਸਾਰੇ ਮੌਕੇ ਪੈਦਾ ਕਰਨਗੀਆਂ। ਇਸ ਨਾਲ ਸੈਰ-ਸਪਾਟਾ, ਈ-ਗਵਰਨੈਂਸ, ਹੈਲਥਕੇਅਰ, ਬਾਗਬਾਨੀ, ਖੇਤੀਬਾੜੀ, ਆਟੋਮੇਸ਼ਨ, ਸਿੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜ਼ਾਸਟਰ ਮੈਨੇਜਮੈਂਟ, ਆਈ.ਟੀ ਅਤੇ ਨਿਰਮਾਣ ਆਦਿ ਖੇਤਰਾਂ ਵਿੱਚ ਵੀ ਬੁਨਿਆਦੀ ਤਬਦੀਲੀਆਂ ਆਉਣਗੀਆਂ। ਅਸੀਂ ਸਭ ਨੇ ਮਹਾਂਮਾਰੀ ਦੌਰਾਨ ਡਿਜੀਟਲ ਕਨੈਕਟੀਵਿਟੀ ਦੇ ਫਾਇਦੇ ਵੇਖੇ ਹਨ। 5ਜੀ ਸੇਵਾਵਾਂ ਦਾ ਵਿਸਤਾਰ ਰਾਜ ਦੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ।"
ਲਾਂਚ 'ਤੇ ਜੀਓ ਦੇ ਬੁਲਾਰੇ ਨੇ ਕਿਹਾ, “Jio True 5G ਨਾ ਸਿਰਫ ਵੱਖ-ਵੱਖ ਖੇਤਰਾਂ ਵਿੱਚ ਬਹੁਤ ਮੌਕੇ ਪੈਦਾ ਕਰੇਗਾ, ਇਹ ਰਾਜ ਦੇ ਲੋਕਾਂ ਨੂੰ ਡਿਜੀਟਲ ਰੂਪ ਵਿੱਚ ਵੀ ਸਸ਼ਕਤ ਕਰੇਗਾ। ਅਸੀਂ ਰਾਜ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਦੇ ਸਾਡੇ ਡਿਜੀਟਾਈਜ਼ੇਸ਼ਨ ਯਤਨਾਂ ਵਿੱਚ ਲਗਾਤਾਰ ਸਹਿਯੋਗ ਲਈ ਧੰਨਵਾਦੀ ਹਾਂ। 14 ਫਰਵਰੀ 2023 ਤੋਂ ਜੀਓ ਉਪਭੋਗਤਾਵਾਂ ਨੂੰ 21 ਸ਼ਹਿਰਾਂ ਵਿੱਚ ਜੀਓ ਵੈਲਕਮ ਆਫਰ ਦੇ ਤਹਿਤ ਸੱਦਾ ਦਿੱਤਾ ਜਾਵੇਗਾ ਅਤੇ ਸੱਦੇ ਗਏ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਅਤੇ ਸਿਮ ਬਦਲਣ ਦੀ ਜ਼ਰੂਰਤ ਤੋਂ ਬਿਨਾਂ 1 Gbps+ ਸਪੀਡ 'ਤੇ ਅਸੀਮਤ ਡੇਟਾ ਮਿਲੇਗਾ।

Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement