Google Chrome: ਕਿਵੇਂ ਲਾਕ ਕਰ ਸਕਦੇ ਹਾਂ ਗੂਗਲ ਕਰੋਮ ਦੀ ਹਿਸਟਰੀ ? ਸਿੱਖੋ ਆਸਾਨ ਤਰੀਕਾ
ਕਿਸੇ ਵੀ ਛੋਟੀ ਤੋਂ ਛੋਟੀ ਜਾਣਕਾਰੀ ਬਾਰੇ ਜਾਣਨ ਲਈ, ਅਸੀਂ ਜਾਂ ਤਾਂ ਗੂਗਲ 'ਤੇ ਜਾਂਦੇ ਹਾਂ ਜਾਂ ਕ੍ਰੋਮ ਦੀ ਵਰਤੋਂ ਕਰਦੇ ਹਾਂ। ਆਓ ਜਾਣਦੇ ਹਾਂ ਕਿ ਕ੍ਰੋਮ 'ਤੇ ਹਿਸਟਰੀ ਨੂੰ ਕਿਵੇਂ ਲਾਕ ਕਰਨਾ ਹੈ।
How to lock Chrome History: ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਤਕਨਾਲੋਜੀ ਨਾਲ ਜੁੜਿਆ ਹੋਇਆ ਹੈ। ਬੱਚਿਆਂ ਦੀ ਨੌਕਰੀ ਜਾਂ ਪੜ੍ਹਾਈ ਨਾਲ ਜੁੜੀ ਕੋਈ ਵੀ ਜਾਣਕਾਰੀ ਹੋਵੇ… ਅੱਜ ਕੱਲ੍ਹ ਜ਼ਿਆਦਾਤਰ ਕੰਮ ਮੋਬਾਈਲ ਫੋਨ ਰਾਹੀਂ ਹੀ ਹੁੰਦੇ ਹਨ। ਅਸੀਂ ਕਿਸੇ ਵੀ ਜਾਣਕਾਰੀ ਲਈ ਗੂਗਲ ਜਾਂ ਕ੍ਰੋਮ ਦੀ ਵਰਤੋਂ ਕਰਦੇ ਹਾਂ। ਜੇਕਰ ਤੁਸੀਂ ਆਪਣੀ ਕ੍ਰੋਮ ਹਿਸਟਰੀ ਨੂੰ ਲਾਕ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਸ ਬਾਰੇ ਦੱਸ ਰਹੇ ਹਾਂ।
ਕ੍ਰੋਮ ਮੋਬਾਈਲ ਫੋਨਾਂ ਲਈ ਫੇਮਸ ਸਰਚਿੰਗ ਵੈੱਬ ਬ੍ਰਾਊਜ਼ਰ ਹੈ। ਇਸ ਵਿੱਚ ਜੋ ਵੀ ਅਸੀਂ ਸਰਚ ਕਰਦੇ ਹਾਂ ਉਹ ਹਿਸਟਰੀ ਦੇ ਰੂਪ ਵਿੱਚ ਸੁਰੱਖਿਅਤ ਹੋ ਜਾਂਦਾ ਹੈ। ਗੂਗਲ ਕਰੋਮ ਹਿਸਟਰੀ ਨੂੰ ਲਾਕ ਕਰਨ ਲਈ ਫਿੰਗਰਪ੍ਰਿੰਟ ਲਾਕ ਫੀਚਰ ਇਨਕੋਗਨਿਟੋ ਮੋਡ ਜਾਰੀ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਹਿਸਟਰੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਤੁਸੀਂ ਬ੍ਰਾਊਜ਼ਰ ਨੂੰ ਖੋਲ੍ਹਣ ਲਈ ਫਿੰਗਰਪ੍ਰਿੰਟ ਸੈਂਸਰ ਦੀ ਵਰਤੋਂ ਕਰ ਸਕਦੇ ਹੋ। ਸਰਲ ਭਾਸ਼ਾ 'ਚ ਇਹ ਫੀਚਰ ਵਟਸਐਪ ਫੀਚਰ ਲਾਕ ਵਰਗਾ ਹੋਵੇਗਾ। ਹੇਠਾਂ ਅਸੀਂ ਤੁਹਾਨੂੰ ਕੁਝ ਸਟੈਪਸ ਬਾਰੇ ਦੱਸਣ ਜਾ ਰਹੇ ਹਾਂ।
ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਕ੍ਰੋਮ ਦੀ ਸੈਟਿੰਗ 'ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਪ੍ਰਾਈਵੇਸੀ ਐਂਡ ਸਕਿਓਰਿਟੀ ਦੇ ਆਪਸ਼ਨ 'ਤੇ ਜਾਣਾ ਹੋਵੇਗਾ। ਇਸ 'ਚ ਤੁਹਾਨੂੰ Enable Lock Incognito Tabs ਦਾ ਆਪਸ਼ਨ ਦਿਖਾਈ ਦੇਵੇਗਾ।
ਤੁਹਾਨੂੰ ਲਾਕ ਇਨਕਗਨਿਟੋ ਟੈਬਸ ਆਪਸ਼ਨ 'ਤੇ ਜਾ ਕੇ ਇਸਨੂੰ ਅਨਲੌਕ ਕਰਨਾ ਹੋਵੇਗਾ। ਅਨਲੌਕ ਕਰਨ ਲਈ, ਇਹ ਤੁਹਾਨੂੰ ਫਿੰਗਰਪ੍ਰਿੰਟ, ਫੇਸ ਆਈਡੀ ਜਾਂ ਪੈਟਰਨ-ਪ੍ਰਿੰਟ ਲਈ ਪੁੱਛੇਗਾ।
ਹੁਣ ਕੋਈ ਵੀ ਇੱਕ ਪੈਟਰਨ ਸਲੈੱਕਟ ਕਰੋ
ਉਸ ਨੂੰ ਲਾਗੂ ਕਰੋ ਅਤੇ ok ਦਾ ਬਟਨ ਦਬਾਓ
ਇਸ ਤਰ੍ਹਾਂ ਕੋਈ ਵੀ ਆਪਸਨ ਅਪਲਾਈ ਕਰਕੇ ਤੁਸੀਂ ਆਪਣੀ ਗੂਗਲ ਜਾਂ ਕ੍ਰੋਮ ਦੀ ਹਿਸਟਰੀ ਨੂੰ ਲਾੱਕ ਕਰ ਸਕਦੇ ਹੋ ਅਤੇ ਸੇਫ ਰਹਿ ਸਕਦੇ ਹੋ ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।