(Source: ECI/ABP News/ABP Majha)
ਸਾਵਧਾਨ! ਹੈਕਰ ਇੰਝ ਉਡਾ ਰਹੇ ਤੁਹਾਡਾ ਡੇਟਾ, ਬਚਣ ਲਈ ਤੁਰੰਤ ਵਰਤੋਂ ਇਹ ਟਿੱਪਸ
ਹੈਕਰ ਯੂਜਰਾਂ ਦੀ ਸਹਿਮਤੀ ਤੋਂ ਬਗੈਰ ਕਿਸੇ ਵੀ ਸਮਾਰਟਫ਼ੋਨ ਰਾਹੀਂ ਜਾਸੂਸੀ ਕਰ ਸਕਦੇ ਹਨ। ਹੈਕਰ ਯੂਜਰਾਂ ਦੀਆਂ ਤਸਵੀਰਾਂ, ਵੀਡਿਓਜ਼, ਕਾਲ ਰਿਕਾਰਡਿੰਗਜ਼, ਰੀਅਲ ਟਾਈਮ ਮਾਈਕ੍ਰੋਫੋਨ ਡਾਟਾ, ਜੀਪੀਐਸ ਤੇ ਲੋਕੇਸ਼ਨ ਡਾਟਾ ਤਕ ਪਹੁੰਚ ਪ੍ਰਾਪਤ ਕਰਦੇ ਹਨ।
ਨਵੀਂ ਦਿੱਲ਼ੀ: ਦੁਨੀਆਂ ਭਰ ਦੇ ਲੱਖਾਂ ਯੂਜਰ ਹਰ ਰੋਜ਼ ਹੈਕਿੰਗ ਦਾ ਸ਼ਿਕਾਰ ਹੁੰਦੇ ਹਨ। ਹੈਕਰ ਯੂਜਰਾਂ ਨੂੰ ਕਈ ਤਰੀਕਿਆਂ ਨਾਲ ਨਿਸ਼ਾਨਾ ਬਣਾ ਰਹੇ ਹਨ। ਅਜਿਹੇ 'ਚ ਆਪਣੇ ਫ਼ੋਨ ਨੂੰ ਹੈਕਰਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਪਰ ਸਵਾਲ ਇਹ ਹੈ ਕਿ ਆਪਣੇ ਸਮਾਰਟਫ਼ੋਨ ਨੂੰ ਹੈਕਰਾਂ ਤੋਂ ਕਿਵੇਂ ਸੁਰੱਖਿਅਤ ਰੱਖੀਏ? ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੇ ਰਹੇ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਮੋਬਾਈਲ ਨੂੰ ਸੁਰੱਖਿਅਤ ਰੱਖ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ -
ਹੈਕਰ ਜਾਸੂਸੀ ਕਰ ਸਕਦੇ ਹਨ
ਹੈਕਰ ਯੂਜਰਾਂ ਦੀ ਸਹਿਮਤੀ ਤੋਂ ਬਗੈਰ ਕਿਸੇ ਵੀ ਸਮਾਰਟਫ਼ੋਨ ਰਾਹੀਂ ਜਾਸੂਸੀ ਕਰ ਸਕਦੇ ਹਨ। ਹੈਕਰ ਯੂਜਰਾਂ ਦੀਆਂ ਤਸਵੀਰਾਂ, ਵੀਡਿਓਜ਼, ਕਾਲ ਰਿਕਾਰਡਿੰਗਜ਼, ਰੀਅਲ ਟਾਈਮ ਮਾਈਕ੍ਰੋਫੋਨ ਡਾਟਾ, ਜੀਪੀਐਸ ਤੇ ਲੋਕੇਸ਼ਨ ਡਾਟਾ ਤਕ ਪਹੁੰਚ ਪ੍ਰਾਪਤ ਕਰਦੇ ਹਨ।
ਹੈਕਰ ਇੰਝ ਨੁਕਸਾਨ ਪਹੁੰਚਾ ਸਕਦੇ ਹਨ
ਹੈਕਰ ਮੈਲਿਸ਼ ਐਪ ਕਾਲ ਰਿਕਾਰਡ ਕਰ ਸਕਦੇ ਹਨ ਜਾਂ ਮਾਈਕ੍ਰੋਫੋਨ ਦੀ ਮਦਦ ਨਾਲ ਜਾਸੂਸੀ ਕਰ ਸਕਦੇ ਹਨ। ਇੰਨਾ ਹੀ ਨਹੀਂ, ਹੈਕਰ ਸਰਵਿਸ ਅਟੈਕ ਦੇ ਜ਼ਰੀਏ ਫ਼ੋਨ ਨੂੰ ਫ੍ਰੀਜ਼ ਵੀ ਕਰ ਸਕਦੇ ਹਨ। ਇਸ ਤਰ੍ਹਾਂ ਫੋਨ ਦਾ ਡਾਟਾ ਹਮੇਸ਼ਾ ਲਈ ਰਹਿ ਜਾਵੇਗਾ। ਇਸ ਤੋਂ ਇਲਾਵਾ ਹੈਕਰ ਫ਼ੋਨ ਵਿੱਚ ਮਾਲਵੇਅਰ ਤੇ ਮੈਲੀਸ਼ਿਅਸ ਕੋਡ ਪਾ ਸਕਦੇ ਹਨ, ਜਿਸ ਕਾਰਨ ਨਾ ਸਿਰਫ਼ ਹੈਕਰਾਂ ਦੀ ਗਤੀਵਿਧੀ ਲੁਕੀ ਰਹੇਗੀ, ਸਗੋਂ ਇਸ ਨੂੰ ਮਿਟਾਇਆ ਵੀ ਨਹੀਂ ਜਾ ਸਕੇਗਾ।
ਥਰਡ ਪਾਰਟੀ ਐਪਸ ਨੂੰ ਡਾਊਨਲੋਡ ਨਾ ਕਰੋ
ਜੇ ਤੁਸੀਂ ਮੋਬਾਈਲ ਨੂੰ ਹੈਕਰਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਥਰਡ ਪਾਰਟੀ ਐਪਸ ਨੂੰ ਡਾਊਨਲੋਡ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਫ਼ੋਨ ਅਤੇ ਨਿੱਜੀ ਡਾਟਾ ਸੁਰੱਖਿਅਤ ਰਹੇਗਾ। ਇਨ੍ਹਾਂ ਥਰਡ ਪਾਰਟੀ ਐਪਸ 'ਚ ਅਜਿਹੇ ਲਿੰਕ ਅਤੇ ਮਾਲਵੇਅਰ ਹੁੰਦੇ ਹਨ, ਜੋ ਯੂਜਰਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਨਾਲ-ਨਾਲ ਫੋਨ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਮੁਫ਼ਤ ਜਨਤਕ Wi-Fi ਦੀ ਵਰਤੋਂ ਕਰਨ ਤੋਂ ਬਚੋ
ਜੇ ਤੁਸੀਂ ਕਿਸੇ ਜਨਤਕ ਸਥਾਨ 'ਤੇ ਗਏ ਹੋ ਤਾਂ ਮੁਫਤ Wi-Fi ਜਾਂ ਜਨਤਕ Wi-Fi ਦੀ ਵਰਤੋਂ ਨਾ ਕਰੋ। ਜ਼ਿਆਦਾਤਰ ਸੁਰੱਖਿਆ ਉਲੰਘਣਾ ਦੀਆਂ ਘਟਨਾਵਾਂ ਜਨਤਕ Wi-Fi ਦੁਆਰਾ ਕੀਤੀਆਂ ਜਾਂਦੀਆਂ ਹਨ। ਹੈਕਰ ਜਨਤਕ Wi-Fi ਦੁਆਰਾ ਤੁਹਾਡੇ ਸਮਾਰਟਫ਼ੋਨ ਨੂੰ ਅਸਾਨੀ ਨਾਲ ਐਕਸੈਸ ਕਰ ਸਕਦੇ ਹਨ। ਕਦੇ ਵੀ Wi-Fi ਨਾਲਵ ਆਨਲਾਈਨ ਟਰਾਂਜੈਕਸ਼ਨ ਜਿਹੀ ਸੇਵਾਵਾਂ ਦੀ ਵਰਤੋਂ ਨਾ ਕਰੋ।
ਮੋਬਾਈਲ ਐਪ ਦੇ ਪਰਮਿਸ਼ਨ ਪੇਜ਼ ਨੂੰ ਜ਼ਰੂਰ ਪੜ੍ਹੋ
ਯੂਜਰਾਂ ਨੂੰ ਕਿਸੇ ਵੀ ਮੋਬਾਈਲ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸ ਦਾ ਪਰਮਿਸ਼ਨ ਪੇਜ਼ ਪੜ੍ਹ ਲੈਣਾ ਚਾਹੀਦਾ ਹੈ। ਜੇ ਕੋਈ ਐਪ ਕੰਟੈਕਟਸ ਅਤੇ ਲੋਕੇਸ਼ਨ ਵਰਗੀਆਂ ਹੋਰ ਇਜਾਜ਼ਤਾਂ ਦੀ ਮੰਗ ਕਰਦਾ ਹੈ ਤਾਂ ਇਸ ਨੂੰ ਇੰਸਟਾਲ ਨਾ ਕਰੋ। ਇਸ ਨਾਲ ਤੁਹਾਡਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ।
ਇਹ ਵੀ ਪੜ੍ਹੋ: Canada Flight: ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ, ਸਿੱਧੀ ਉਡਾਣ ਮੁੜ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904