ਪੜਚੋਲ ਕਰੋ
ਨਵੀਂ ਸੈਂਟਰੋ ਕਾਰ ਨਾਲ ਬਾਜ਼ਾਰ ‘ਚ ਮੱਚੀ ਹਲਚਲ

ਮੁੰਬਈ: ਹੁੰਡਾਈ ਦੀ ਨਵੀਂ ਕਾਰ ਸੈਂਟਰੋ ਇੱਕ ਵਾਰ ਫੇਰ ਲਾਂਚ ਹੋ ਗਈ ਹੈ। ਇਸ ਵਾਰ ਕਾਰ ‘ਚ ਕਈ ਬਦਲਾਅ ਕੀਤੇ ਗਏ ਹਨ। ਹੁਣ ਕਾਰ ‘ਤੇ 3 ਸਾਲ ਤੇ ਇੱਕ ਲੱਖ ਕਿਲੋਮੀਟਰ ਦੀ ਵਾਰੰਟੀ ਤੇ 3 ਸਾਲ ਦਾ ਰੋਡ ਸਾਈਡ ਅਸਿਸਟੈਂਸ ਮਿਲੇਗਾ। ਹੁੰਡਾਈ ਦੀ ਨਵੀਂ ਸੈਂਟਰੋ 7 ਰੰਗਾਂ ‘ਚ ਲਾਂਚ ਕੀਤੀ ਗਈ ਹੈ ਜਿਸ ‘ਚ ਸੀਟਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ, ਕਾਰ ‘ਚ ਜ਼ਿਆਦਾ ਥਾਂ ਦਿੱਤੀ ਗਈ ਹੈ।
ਪੈਟਰੋਲ ਤੇ ਸੀਐਨਜੀ ਮਾਡਲ: ਨਵੀਂ ਸੈਂਟਰੋ ਦਾ ਪੈਟਰੋਲ ਮਾਡਲ 20.3 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ਼ ਦੇਵੇਗਾ ਜਦੋਂਕਿ ਸੀਐਨਜੀ ਮਾਡਲ 30.5 ਕਿਲੋਮੀਟਰ ਦਾ ਮਾਈਲੇਜ਼ ਦੇਵੇਗਾ। ਇਸ ‘ਚ 17.64 ਸੈਂਟੀਮੀਟਰ ਦਾ ਇੰਫੋਟੇਨਮੈਂਟ ਸਿਸਟਮ ਹੈ। ਆਡੀਓ ਕੰਟਰੋਲ ਲਈ ਰੀਮੋਟ ਵੀ ਹੈ। ਇਸ ਤੋਂ ਇਲਾਵਾ ਕਾਰ ‘ਚ ਰਿਵਰਸ ਕੈਮਰਾ, ਸਟੈਰਿੰਗ ‘ਚ ਆਡੀਓ ਕੰਟਰੋਲ, ਰਿਅਰ ਏਸੀ ਵੈਂਟਸ ਤੇ ਪਾਰਕਿੰਗ ਸੈਂਸਰ ਵੀ ਦਿੱਤੇ ਗਏ ਹਨ। ਸੈਂਟਰੋ ਦੇ ਇਸ ਨਵੇਂ ਮਾਡਲ ‘ਚ ਐਂਟੀ ਲਾਕ ਬ੍ਰੇਕਸ ਤੇ ਸਟੈਂਡਰਸ ਸਾਈਡ ਏਅਰਬੈਗਸ ਵੀ ਦਿੱਤੇ ਗਏ ਹਨ, ਜਦੋਂਕਿ ਟੌਪ ਮਾਡਲ ‘ਚ ਡਿਊਲ ਏਅਰਬੈਗਸ ਹਨ।
ਕਾਰ ਦਾ ਇੰਜ਼ਨ 4 ਸਿਲੰਡਰ ਦਾ ਹੈ, ਜੋ 69ਪੀਐਸ ਦਾ ਪਾਵਰ 99 ਐਨਐਸ ਦੇ ਟਾਰਕ ਵਾਲਾ ਹੈ। ਇਸ ਤੋਂ ਇਲਾਵਾ ਇਸ ‘ਚ ਫੈਕਟਰੀ ਫਿਟਿਡ ਸੀਐਨਜੀ ਦਾ ਓਪਸ਼ਨ ਵੂ ਹੈ। ਕਾਰ ਖਰੀਦਣ ਵਾਲੇ ਪਹਿਲੇ 50 ਗਾਹਕਾਂ ਨੂੰ ਕਾਰ ਸਪੈਸ਼ਲ ਕੀਮਤ ‘ਤੇ ਮਿਲੇਗੀ। ਫੀਚਰਜ਼ ਨੂੰ ਦੇਖ ਕੇ ਲੱਗਦਾ ਹੈ ਕਿ ਕਾਰ ਟਾਟਾ ਟਿਆਗੋ ਤੇ ਮਾਰੂਤੀ ਸੈਲੇਰੀਓ ਨੂੰ ਟੱਕਰ ਦਵੇਗੀ। ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 3.89 ਲੱਖ ਤੋਂ ਰੱਖੀ ਗਈ ਹੈ ਜਦੋਂਕਿ ਸੀਐਨਜੀ ਵਰਜਨ ਦੀ ਕੀਮਤ 5.23 ਲੱਖ ਅਤੇ ਪੈਟਰੋਲ ਦੇ ਟੌਪ ਮਾਡਲ ਦੀ ਕੀਮਤ 5.45 ਲੱਖ ਰੁਪਏ ਰੱਖੀ ਗਈ ਹੈ। ਨਵੀਂ ਸੈਂਟਰੋ ਦੀ ਕੀਮਤ ਪੂਰੇ ਭਾਰਤ ‘ਚ ਇੱਕੋ ਜਿਹੀ ਰੱਖੀ ਗਈ ਹੈ। ਐਚਡੀਐਫਸੀ ਬੈਂਕ ਗਾਹਕਾਂ ਨੂੰ ਕੰਪਨੀ 1000 ਰੁਪਏ ਦਾ ਕੈਸ਼ਬੈਕ ਵੀ ਦੇ ਰਹੀ ਹੈ। ਕਾਰ ਦੀ ਐਡਵਾਂਸ ਬੁਕਿੰਗ 9 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ।
ਪੈਟਰੋਲ ਤੇ ਸੀਐਨਜੀ ਮਾਡਲ: ਨਵੀਂ ਸੈਂਟਰੋ ਦਾ ਪੈਟਰੋਲ ਮਾਡਲ 20.3 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ਼ ਦੇਵੇਗਾ ਜਦੋਂਕਿ ਸੀਐਨਜੀ ਮਾਡਲ 30.5 ਕਿਲੋਮੀਟਰ ਦਾ ਮਾਈਲੇਜ਼ ਦੇਵੇਗਾ। ਇਸ ‘ਚ 17.64 ਸੈਂਟੀਮੀਟਰ ਦਾ ਇੰਫੋਟੇਨਮੈਂਟ ਸਿਸਟਮ ਹੈ। ਆਡੀਓ ਕੰਟਰੋਲ ਲਈ ਰੀਮੋਟ ਵੀ ਹੈ। ਇਸ ਤੋਂ ਇਲਾਵਾ ਕਾਰ ‘ਚ ਰਿਵਰਸ ਕੈਮਰਾ, ਸਟੈਰਿੰਗ ‘ਚ ਆਡੀਓ ਕੰਟਰੋਲ, ਰਿਅਰ ਏਸੀ ਵੈਂਟਸ ਤੇ ਪਾਰਕਿੰਗ ਸੈਂਸਰ ਵੀ ਦਿੱਤੇ ਗਏ ਹਨ। ਸੈਂਟਰੋ ਦੇ ਇਸ ਨਵੇਂ ਮਾਡਲ ‘ਚ ਐਂਟੀ ਲਾਕ ਬ੍ਰੇਕਸ ਤੇ ਸਟੈਂਡਰਸ ਸਾਈਡ ਏਅਰਬੈਗਸ ਵੀ ਦਿੱਤੇ ਗਏ ਹਨ, ਜਦੋਂਕਿ ਟੌਪ ਮਾਡਲ ‘ਚ ਡਿਊਲ ਏਅਰਬੈਗਸ ਹਨ।
ਕਾਰ ਦਾ ਇੰਜ਼ਨ 4 ਸਿਲੰਡਰ ਦਾ ਹੈ, ਜੋ 69ਪੀਐਸ ਦਾ ਪਾਵਰ 99 ਐਨਐਸ ਦੇ ਟਾਰਕ ਵਾਲਾ ਹੈ। ਇਸ ਤੋਂ ਇਲਾਵਾ ਇਸ ‘ਚ ਫੈਕਟਰੀ ਫਿਟਿਡ ਸੀਐਨਜੀ ਦਾ ਓਪਸ਼ਨ ਵੂ ਹੈ। ਕਾਰ ਖਰੀਦਣ ਵਾਲੇ ਪਹਿਲੇ 50 ਗਾਹਕਾਂ ਨੂੰ ਕਾਰ ਸਪੈਸ਼ਲ ਕੀਮਤ ‘ਤੇ ਮਿਲੇਗੀ। ਫੀਚਰਜ਼ ਨੂੰ ਦੇਖ ਕੇ ਲੱਗਦਾ ਹੈ ਕਿ ਕਾਰ ਟਾਟਾ ਟਿਆਗੋ ਤੇ ਮਾਰੂਤੀ ਸੈਲੇਰੀਓ ਨੂੰ ਟੱਕਰ ਦਵੇਗੀ। ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 3.89 ਲੱਖ ਤੋਂ ਰੱਖੀ ਗਈ ਹੈ ਜਦੋਂਕਿ ਸੀਐਨਜੀ ਵਰਜਨ ਦੀ ਕੀਮਤ 5.23 ਲੱਖ ਅਤੇ ਪੈਟਰੋਲ ਦੇ ਟੌਪ ਮਾਡਲ ਦੀ ਕੀਮਤ 5.45 ਲੱਖ ਰੁਪਏ ਰੱਖੀ ਗਈ ਹੈ। ਨਵੀਂ ਸੈਂਟਰੋ ਦੀ ਕੀਮਤ ਪੂਰੇ ਭਾਰਤ ‘ਚ ਇੱਕੋ ਜਿਹੀ ਰੱਖੀ ਗਈ ਹੈ। ਐਚਡੀਐਫਸੀ ਬੈਂਕ ਗਾਹਕਾਂ ਨੂੰ ਕੰਪਨੀ 1000 ਰੁਪਏ ਦਾ ਕੈਸ਼ਬੈਕ ਵੀ ਦੇ ਰਹੀ ਹੈ। ਕਾਰ ਦੀ ਐਡਵਾਂਸ ਬੁਕਿੰਗ 9 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ