ਜੇਕਰ ਤੁਹਾਡੇ ਕੋਲ ਇਹ ਪੁਰਾਣਾ ਆਈਫ਼ੋਨ ਤਾਂ ਸਿਰਫ਼ ਇੰਨੇ ਪੈਸੇ ਦੇ ਕੇ ਲੈ ਜਾਓ ਆਈਫੋਨ 13
Apple ਦੇ ਪ੍ਰੀਮੀਅਮ ਰੀਸੇਲਰ Maple ਕੋਲ ਐਕਸਚੇਂਜ 11 ਦੇ ਮਾਲਕਾਂ ਲਈ ਆਕਰਸ਼ਕ ਆਫ਼ਰ ਹਨ। ਕੰਪਨੀ ਸਿਰਫ਼ 35,500 ਰੁਪਏ 'ਚ iPhone 13, 128GB ਮਾਡਲ ਪੇਸ਼ ਕਰ ਰਹੀ ਹੈ।
iPhone 13: Apple ਦੇ ਪ੍ਰੀਮੀਅਮ ਰੀਸੇਲਰ Maple ਕੋਲ ਐਕਸਚੇਂਜ 11 ਦੇ ਮਾਲਕਾਂ ਲਈ ਆਕਰਸ਼ਕ ਆਫ਼ਰ ਹਨ। ਕੰਪਨੀ ਸਿਰਫ਼ 35,500 ਰੁਪਏ 'ਚ iPhone 13, 128GB ਮਾਡਲ ਪੇਸ਼ ਕਰ ਰਹੀ ਹੈ। ਇਸ ਕੀਮਤ 'ਚ ਐਕਸਚੇਂਜ ਮੁੱਲ, ਬੈਂਕ ਆਫ਼ਰ ਤੇ Maple ਵਿਸ਼ੇਸ਼ ਫਲੈਟ ਛੋਟ ਸ਼ਾਮਲ ਹੈ। ਇਹ ਆਫ਼ਰ ਸਿਰਫ਼ ਮੈਪਲ ਸਟੋਰਾਂ 'ਤੇ ਉਪਲੱਬਧ ਹੈ। ਇੱਛੁਕ ਖਰੀਦਦਾਰ ਰੀਸਲੇਰ ਦੀ ਵੈੱਬਸਾਈਟ 'ਤੇ ਆਪਣਾ ਨਾਮ, ਮੋਬਾਈਲ ਨੰਬਰ ਤੇ ਈਮੇਲ ਆਈਡੀ ਸਾਂਝਾ ਕਰਕੇ ਬਾਏਬੈਕ ਆਫ਼ਰ ਲਈ ਰਜਿਸਟਰ ਕਰਵਾ ਸਕਦੇ ਹਨ।
ਸਿਰਫ਼ ਮਿਲੇਗਾ iPhone 13 ਸਿਰਫ਼ 35,500 ਰੁਪਏ 'ਚ
ਇਹ ਆਫ਼ਰ iPhone 13 ਦੇ ਬੇਸ ਮਾਡਲ 'ਤੇ ਵੈਧ ਹੈ, ਜੋ 128GB ਹੈ ਤੇ 79,900 ਰੁਪਏ ਦੀ MRP 'ਤੇ ਆਉਂਦਾ ਹੈ। Maplestore ਵੈੱਬਸਾਈਟ 'ਤੇ ਦਿੱਤੇ ਬੈਨਰ ਦੇ ਮੁਤਾਬਕ Apple iPhone 13 ਦੀ ਕੀਮਤ 79,990 ਰੁਪਏ ਹੈ ਤੇ ਇਸ ਨੂੰ 35,513 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਇਸ 'ਚ 10,387 ਰੁਪਏ ਦਾ ਮੈਪਲ ਐਕਸਕਲੂਸਿਵ ਡਿਸਕਾਊਂਟ
HDFC ਬੈਂਕ ਕਾਰਡਾਂ 'ਤੇ 5000 ਰੁਪਏ ਦਾ ਕੈਸ਼ਬੈਕ
5000 ਐਕਸਚੇਂਜ ਬੋਨਸ
24000 ਰੁਪਏ ਦੀ ਬਾਏਬੈਕ ਆਫ਼ਰ
ਇਸ ਗੱਲ ਦਾ ਧਿਆਨ ਰੱਖੋ ਕਿ ਐਕਸਚੇਂਜ ਬੋਨਸ ਸਿਰਫ਼ iPhone 11 ਮਾਡਲ ਲਈ ਹੈ।
ਪੇਜ਼ 'ਤੇ terms and conditions ਪੜ੍ਹੀ ਗਈ: "ਆਫ਼ਰ ਗੁੱਡ ਕੰਡੀਸ਼ਨ ਲਈ iPhone 13 ਮਾਡਲਾਂ 'ਤੇ ਵੈਧ ਹੈ। ਖਰੀਦੇ ਜਾਣ ਵਾਲੇ iPhone ਮਾਡਲ ਦੇ ਆਧਾਰ 'ਤੇ ਛੋਟ ਤੇ ਕੈਸ਼ਬੈਕ ਵੱਖ-ਵੱਖ ਹੋਣਗੇ। ਐਕਸਚੇਂਜ ਆਫ਼ਰ ਸਿਰਫ਼ ਸਟੋਰਾਂ 'ਚ ਉਪਲੱਬਧ ਹੈ।"
iPhone 13, 128GB ਮਾਡਲ ਬਗੈਰ ਐਕਸਚੇਂਜ ਬੋਨਸ ਦੇ 63,714 ਰੁਪਏ 'ਚ ਉਪਲੱਬਧ ਹੈ। ਇਹ ਕੀਮਤ ਬਲੈਕ ਕਲਰ 'ਤੇ ਹੀ ਵੈਧ ਹੈ। 63,714 ਰੁਪਏ ਦੀ ਕੀਮਤ 'ਚ HDFC ਬੈਂਕ ਦੇ ਕਾਰਡਾਂ 'ਤੇ 5000 ਰੁਪਏ ਦਾ ਕੈਸ਼ਬੈਕ ਸ਼ਾਮਲ ਹੈ।
Apple iPhone 13 ਦਾ 128GB ਮਾਡਲ ਫਿਲਹਾਲ Amazon 'ਤੇ 66,900 ਰੁਪਏ 'ਚ ਸੀਮਤ ਸਮੇਂ ਲਈ ਉਪਲੱਬਧ ਹੈ। ਇਹ ਅੱਜ ਤੋਂ ਸ਼ੁਰੂ ਹੋਈ ਐਮਾਜ਼ੋਨ ਸਮਰ ਸੇਲ ਦੀ ਵੀ ਹੈੱਡਲਾਈਨ ਡੀਲ ਹੈ।