Microsoft Outage ਜਾਂ ਸਾਈਬਰ ਅਟੈਕ? CrowdStrike ਦੇ CEO ਨੇ ਆਖੀ ਇਹ ਗੱਲ
Microsoft Outage: ਮਾਈਕ੍ਰੋਸਾਫਟ ਦੀਆਂ ਸੇਵਾਵਾਂ 'ਚ ਵਿਘਨ ਪੈਣ ਕਾਰਨ ਜਿੱਥੇ ਦੁਨੀਆ ਭਰ 'ਚ ਹੰਗਾਮਾ ਮਚਿਆ ਹੋਇਆ ਹੈ, ਉਥੇ ਹੀ ਪਹਿਲੀ ਵਾਰ ਸਾਈਬਰ ਸੁਰੱਖਿਆ ਕੰਪਨੀ 'ਕਰਾਊਡ ਸਟ੍ਰਾਈਕ' ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਸਾਈਬਰ ਹਮਲਾ ਨਹੀਂ ਹੈ।
Microsoft Outage: ਮਾਈਕ੍ਰੋਸਾਫਟ ਦੀਆਂ ਸੇਵਾਵਾਂ 'ਚ ਵਿਘਨ ਪੈਣ ਕਾਰਨ ਜਿੱਥੇ ਦੁਨੀਆ ਭਰ 'ਚ ਹੰਗਾਮਾ ਮਚਿਆ ਹੋਇਆ ਹੈ, ਉਥੇ ਹੀ ਪਹਿਲੀ ਵਾਰ ਸਾਈਬਰ ਸੁਰੱਖਿਆ ਕੰਪਨੀ 'ਕਰਾਊਡ ਸਟ੍ਰਾਈਕ' ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਸਾਈਬਰ ਹਮਲਾ ਨਹੀਂ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਰੀਲੀਜ਼ 'ਚ ਕਿਹਾ ਕਿ ਇੰਟਰਨੈੱਟ ਸੇਵਾਵਾਂ 'ਚ ਵਿਘਨ ਜੋ ਦੁਨੀਆ ਭਰ ਦੀਆਂ ਕੰਪਨੀਆਂ ਲਈ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣਿਆ ਹੈ, ਉਹ ਸਾਈਬਰ ਹਮਲਾ ਨਹੀਂ ਹੈ।
CrowdStrike ਦੇ ਸੀਈਓ ਜਾਰਜ ਕਰਟਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰਕੇ ਲਿਖਿਆ ਕਿ ਕੰਪਨੀ "ਵਿੰਡੋਜ਼ ਲਈ ਇੱਕ ਸਿੰਗਲ ਸਮੱਗਰੀ ਅਪਡੇਟ 'ਚ ਪਾਈ ਗਈ ਖਾਮੀਆਂ ਤੋਂ ਪ੍ਰਭਾਵਿਤ ਗਾਹਕਾਂ ਲਈ ਮੁੱਦਿਆਂ ਨੂੰ ਹੱਲ ਕਰਨਾ ਦਾ ਕੰਮ ਕੀਤਾ ਜਾ ਰਿਹਾ ਹੈ।"
CrowdStrike is actively working with customers impacted by a defect found in a single content update for Windows hosts. Mac and Linux hosts are not impacted. This is not a security incident or cyberattack. The issue has been identified, isolated and a fix has been deployed. We…
— George Kurtz (@George_Kurtz) July 19, 2024
ਉਨ੍ਹਾਂ ਨੇ ਕਿਹਾ, “ਇਹ ਕੋਈ ਸੁਰੱਖਿਆ ਨਾਲ ਜੁੜੀ ਘਟਨਾ ਨਹੀਂ ਜਾਂ ਸਾਈਬਰ ਹਮਲਾ ਨਹੀਂ ਹੈ। ਹਾਲਾਂਕਿ, ਸਮੱਸਿਆ ਦੀ ਪਛਾਣ ਕਰ ਲਈ ਗਈ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਇਸ ਬੱਗ ਨੇ ਦੁਨੀਆ ਭਰ ਦੇ ਕਈ ਸਟਾਕ ਐਕਸਚੇਂਜ, ਸੁਪਰਮਾਰਕੀਟ ਅਤੇ ਫਲਾਈਟ ਆਪਰੇਸ਼ਨ ਨੂੰ ਪ੍ਰਭਾਵਿਤ ਕੀਤਾ ਹੈ। ਯੂਜ਼ਰਸ ਬਲੂ ਸਕ੍ਰੀਨ ਆਫ ਡੈਥ (BSOD) ਦਾ ਅਨੁਭਵ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਸਿਸਟਮ ਆਪਣੇ ਆਪ ਬੰਦ ਜਾਂ ਰੀਸਟਾਰਟ ਹੋ ਰਹੇ ਹਨ। ਇਹ ਸਮੱਸਿਆ ਅੱਜ ਸਵੇਰੇ 11 ਵਜੇ ਤੋਂ ਦੁਨੀਆ ਭਰ ਦੇ ਦੇਸ਼ਾਂ ਵਿੱਚ ਮਹਿਸੂਸ ਕੀਤੀ ਅਤੇ ਵੇਖੀ ਗਈ।
'ਕਰਾਊਡਸਟ੍ਰਾਈਕ' ਦੇ ਨਵੇਂ ਅਪਡੇਟ ਨੂੰ ਇਸ ਵਿਘਨ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ, ਜਿਸ ਨਾਲ ਵਿੰਡੋਜ਼ ਆਧਾਰਿਤ ਕੰਪਿਊਟਰ ਅਤੇ ਲੈਪਟਾਪ ਪ੍ਰਭਾਵਿਤ ਹੋਏ ਹਨ। ਇਸ ਅਪਡੇਟ 'ਚ ਕੌਂਫਿਗਰੇਸ਼ਨ ਐਰਰ ਸੀ, ਜਿਸ ਨਾਲ ਦੁਨੀਆ ਭਰ ਦੇ ਮਾਈਕ੍ਰੋਸਾਫਟ 365 ਐਪਸ ਪ੍ਰਭਾਵਿਤ ਹੋਏ।
X 'ਤੇ ਇੱਕ ਬਿਆਨ ਵਿੱਚ, CrowdStrike ਦੇ CEO ਜਾਰਜ ਕੁਰਟਜ਼ ਨੇ ਕਿਹਾ ਕਿ ਕੰਪਨੀ ਉਹਨਾਂ ਗਾਹਕਾਂ ਨਾਲ ਕੰਮ ਕਰ ਰਹੀ ਹੈ ਜੋ ਵਿੰਡੋਜ਼ ਹੋਸਟਾਂ ਲਈ ਸਮਾਨ ਸਮੱਗਰੀ ਅਪਡੇਟ ਵਿੱਚ ਪਾਈ ਗਈ ਖਾਮੀਆਂ ਤੋਂ ਪ੍ਰਭਾਵਿਤ ਹੋਏ ਹਨ, ਇਹ ਜੋੜਦੇ ਹੋਏ ਕਿ ਮੈਕ ਅਤੇ ਲੀਨਕਸ-ਅਧਾਰਿਤ ਸਿਸਟਮ ਪ੍ਰਭਾਵਿਤ ਨਹੀਂ ਹੋਏ ਹਨ।
ਦੂਜੇ ਪਾਸੇ ਮਾਈਕ੍ਰੋਸਾਫਟ ਨੇ ਵੀ ਇਸ ਰੁਕਾਵਟ 'ਤੇ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ, ਮਾਈਕ੍ਰੋਸਾਫਟ ਨੇ ਕਿਹਾ, "ਅਸੀਂ ਇਸ ਘਟਨਾ ਦਾ ਸਭ ਤੋਂ ਵੱਧ ਤਰਜੀਹ ਅਤੇ ਤਤਕਾਲਤਾ ਨਾਲ ਸਹੀ ਕਰਨ ਲਈ ਵਚਨਬੱਧ ਹਾਂ ਕਿਉਂਕਿ ਅਸੀਂ ਮਾਈਕ੍ਰੋਸੌਫਟ 365 ਐਪਸ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਦੇ ਹਾਂ ਜੋ ਮਾੜੀ ਸਥਿਤੀ ਵਿੱਚ ਹਨ।" ਸਾਡੀਆਂ ਸੇਵਾਵਾਂ ਵਿੱਚ ਹੁਣ ਲਗਾਤਾਰ ਸੁਧਾਰ ਹੋ ਰਿਹਾ ਹੈ ਵਿਘਨ ਨੂੰ ਠੀਕ ਕਰਨ ਲਈ ਅਜੇ ਵੀ ਕੰਮ ਕਰ ਰਹੇ ਹਨ।"