TESLA : ਭਾਰਤ ਆਉਣ ਦੀ ਤਿਆਰੀ 'ਚ ਟੇਸਲਾ, ਐਲੋਨ ਸਮਕ ਨੇ ਭਾਰਤੀ ਮੂਲ ਦੇ ਵੈਭਵ ਤਨੇਜਾ ਹੋਣਗੇ ਨਵੇਂ CFO
ਭਾਰਤੀ ਮੂਲ ਦੇ ਵੈਭਵ ਤਨੇਜਾ ਨੂੰ ਟੇਸਲਾ (TESLA) ਦਾ ਨਵਾਂ ਮੁੱਖ ਵਿੱਤੀ ਅਧਿਕਾਰੀ (CFO) ਬਣਾਇਆ ਗਿਆ ਹੈ। ਇਹ ਐਲਾਨ ਕੰਪਨੀ ਦੇ ਪਿਛਲੇ ਵਿੱਤ ਮੁਖੀ ਜ਼ੈਕਰੀ ਕਿਰਖੋਰਨ ਦੇ ਅਸਤੀਫਾ ਦੇਣ ਤੋਂ ਬਾਅਦ ਕੀਤਾ ਗਿਆ ਹੈ।
TESLA : ਭਾਰਤੀ ਮੂਲ ਦੇ ਵੈਭਵ ਤਨੇਜਾ ਨੂੰ ਟੇਸਲਾ (TESLA) ਦਾ ਨਵਾਂ ਮੁੱਖ ਵਿੱਤੀ ਅਧਿਕਾਰੀ (CFO) ਬਣਾਇਆ ਗਿਆ ਹੈ। ਇਹ ਐਲਾਨ ਕੰਪਨੀ ਦੇ ਪਿਛਲੇ ਵਿੱਤ ਮੁਖੀ ਜ਼ੈਕਰੀ ਕਿਰਖੋਰਨ ਦੇ ਅਸਤੀਫਾ ਦੇਣ ਤੋਂ ਬਾਅਦ ਕੀਤਾ ਗਿਆ ਹੈ। ਟੇਸਲਾ ਦੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ। ਤਨੇਜਾ (45) ਨੂੰ ਸ਼ੁੱਕਰਵਾਰ ਨੂੰ ਅਮਰੀਕਾ ਸਥਿਤ ਇਲੈਕਟ੍ਰਿਕ ਕਾਰ ਕੰਪਨੀ ਦੇ ਸੀਐਫਓ ਬਣ ਗਏ ਹਨ। ਉਹ ਕੰਪਨੀ ਦੇ ਮੁੱਖ ਲੇਖਾ ਅਧਿਕਾਰੀ (ਸੀਏਓ) ਦੀ ਭੂਮਿਕਾ ਵੀ ਨਿਭਾਉਂਦੇ ਰਹਿਣਗੇ।
13 ਸਾਲ ਸਲਾ ਵਿੱਚ ਰਹੇ Kirkhorn
ਜ਼ੈਕਰੀ ਕਿਰਖੋਰਨ (Zachary Kirkhorn), ਜੋ ਕਿ ਟੇਸਲਾ ਦੇ ਵਿੱਤ ਮੁਖੀ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਕੰਪਨੀ ਨੇ 45 ਸਾਲਾ ਵੈਭਵ ਤਨੇਜਾ ਨੂੰ ਆਪਣਾ ਨਵਾਂ CFO ਬਣਾਉਣ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਜ਼ੈਕਰੀ ਕਿਰਖੋਰਨ (Zachary Kirkhorn) ਪਿਛਲੇ 4 ਸਾਲਾਂ ਤੋਂ ਟੇਸਲਾ ਦੇ ਮਾਸਟਰ ਆਫ ਕੋਇਨ ਅਤੇ ਵਿੱਤ ਮੁਖੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਟੇਸਲਾ ਵਿੱਚ ਕਿਰਖੋਰਨ ਦੇ ਕਰੀਅਰ ਨੂੰ 13 ਸਾਲ ਹੋ ਗਏ ਹਨ। ਆਪਣੇ ਪੂਰੇ ਕਾਰਜਕਾਲ ਦੌਰਾਨ ਟੇਸਲਾ ਨੇ ਅਰਸ਼ ਤੋਂ ਫਰਸ਼ ਤੱਕ ਦਾ ਸਫਰ ਕੀਤਾ ਹੈ।
ਆਪਣੇ ਵਿਦਾਇਗੀ ਸੰਦੇਸ਼ ਵਿੱਚ, ਉਹਨਾਂ ਲਿਖਿਆ, 'ਟੇਸਲਾ ਵਿੱਚ ਕੰਮ ਕਰਨਾ ਇੱਕ ਵਿਲੱਖਣ ਅਨੁਭਵ ਰਿਹਾ ਹੈ। ਮੈਨੂੰ ਕੰਪਨੀ ਵਿੱਚ ਕੀਤੇ ਸਾਰੇ ਕੰਮਾਂ 'ਤੇ ਮਾਣ ਹੈ। ਮੈਂ ਇੱਥੇ ਕਰਮਚਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿ ਅਸੀਂ ਲਗਭਗ ਅਸੰਭਵ ਦਿਖਾਈ ਦੇਣ ਵਾਲੇ ਕੰਮਾਂ ਨੂੰ ਵੀ ਪੂਰਾ ਕੀਤਾ ਹੈ।
ਤਨੇਜਾ 2016 ਤੋਂ ਟੇਸਲਾ ਦੇ ਨਾਲ
Zachary Kirkhorn ਦੀ ਥਾਂ ਲੈਣ ਵਾਲੇ ਭਾਰਤੀ ਮੂਲ ਦੇ ਵੈਭਵ ਤਨੇਜਾ ਟੇਸਲਾ ਦੇ ਨਾਲ ਮਾਰਚ 2016 ਤੋਂ ਕੰਮ ਕਰ ਰਹੇ ਹਨ। ਉਹ ਪਹਿਲਾਂ ਸੋਲਰਸਿਟੀ ਕਾਰਪੋਰੇਸ਼ਨ ਕੰਪਨੀ ਵਿੱਚ ਫਾਈਨੈਂਸ ਤੇ ਅਕਾਊਂਟ ਦਾ ਕੰਮ ਵੇਖਦੇ ਸੀ। ਮਾਰਚ 2016 ਵਿੱਚ ਟੇਸਲਾ ਨੇ ਇਸ ਕੰਪਨੀ ਨੂੰ ਐਕਵਾਇਰ ਕਰ ਲਿਆ ਗਿਆ ਅਤੇ ਵੈਭਵ ਤਨੇਜਾ ਟੇਸਲਾ ਦਾ ਕਰਮਚਾਰੀ ਬਣ ਗਿਆ। ਸਾਲ 2017 ਵਿੱਚ, ਕੰਪਨੀ ਨੇ ਉਹਨਾਂ ਨੂੰ ਸਹਾਇਕ ਕਾਰਪੋਰੇਟ ਕੰਟਰੋਲਰ ਅਤੇ ਮਈ 2018 ਵਿੱਚ, ਕਾਰਪੋਰੇਟ ਕੰਟਰੋਲਰ ਵਜੋਂ ਤਰੱਕੀ ਦਿੱਤੀ। ਵੈਭਵ ਤਨੇਜਾ ਮਾਰਚ 2019 ਤੋਂ ਟੇਸਲਾ ਦੇ ਮੁੱਖ ਲੇਖਾ ਅਧਿਕਾਰੀ ਹਨ। ਇਸ ਤੋਂ ਪਹਿਲਾਂ ਵੈਭਵ ਤਨੇਜਾ ‘ਪ੍ਰਾਈਸ ਵਾਟਰ ਹਾਊਸ ਕੂਪਰਜ਼’ ਦਾ ਮੁਲਾਜ਼ਮ ਸੀ।