5G ਸਪੀਡ 'ਤੇ ਦੌੜੇਗਾ ਭਾਰਤ, TRAI ਨੇ ਕੰਪਨੀਆਂ ਤੋਂ 15 ਫ਼ਰਵਰੀ ਤੱਕ ਮੰਗੇ ਵੇਰਵੇ, 9840 ਕਰੋੜ ਖਰਚੇ ਦਾ ਅਨੁਮਾਨ
ਟੈਲੀਕਾਮ ਤੇ ਸੈਟੇਲਾਈਟ ਖੇਤਰ ਦੀਆਂ ਕੰਪਨੀਆਂ ਵਿਚਾਲੇ 5G ਸਪੈਕਟ੍ਰਮ ਦੇ ਵੰਡ ਨਿਯਮਾਂ ਨੂੰ ਲੈ ਕੇ ਖੁੱਲ੍ਹੀ ਚਰਚਾ ਦੌਰਾਨ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ। ਇਸ ਖੁੱਲ੍ਹੀ ਚਰਚਾ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਵੱਲੋਂ ਕਰਵਾਈ ਗਈ
5G Auction News: ਟੈਲੀਕਾਮ ਤੇ ਸੈਟੇਲਾਈਟ ਖੇਤਰ ਦੀਆਂ ਕੰਪਨੀਆਂ ਵਿਚਾਲੇ 5G ਸਪੈਕਟ੍ਰਮ ਦੇ ਵੰਡ ਨਿਯਮਾਂ ਨੂੰ ਲੈ ਕੇ ਖੁੱਲ੍ਹੀ ਚਰਚਾ ਦੌਰਾਨ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ। ਇਸ ਖੁੱਲ੍ਹੀ ਚਰਚਾ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਵੱਲੋਂ ਕਰਵਾਈ ਗਈ ਸੀ। 5ਜੀ ਸਪੈਕਟਰਮ ਦੀ ਨਿਲਾਮੀ ਇਸ ਸਾਲ ਹੋਣ ਦੀ ਸੰਭਾਵਨਾ ਹੈ।
ਟੈਲੀਕਾਮ, ਸੈਟੇਲਾਈਟ ਕੰਪਨੀਆਂ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ TRAI ਦੀ ਪਹਿਲ
ਦੂਰਸੰਚਾਰ ਤੇ ਸੈਟੇਲਾਈਟ ਅਧਾਰਤ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ 'ਚ ਇਸ ਮੁੱਦੇ ਨੂੰ ਲੈ ਕੇ ਤਿੱਖੇ ਮਤਭੇਦਾਂ ਵਿਚਕਾਰ ਰੈਗੂਲੇਟਰ ਨੇ ਉਨ੍ਹਾਂ ਨੂੰ 15 ਫ਼ਰਵਰੀ ਤੱਕ 5ਜੀ ਸਪੈਕਟਰਮ ਦੀ ਨਿਲਾਮੀ ਲਈ ਆਪਣੇ ਵਿਚਾਰ ਦੇਣ ਲਈ ਕਿਹਾ ਹੈ। ਖਾਸ ਤੌਰ 'ਤੇ ਟਰਾਈ ਨੇ ਸਪੈਕਟ੍ਰਮ ਦੇ ਮੁਲਾਂਕਣ ਦੇ ਰੂਪਾਂ ਬਾਰੇ ਵੇਰਵੇ ਦੇਣ ਲਈ ਕਿਹਾ ਹੈ।
Mobile Number: ਭਾਰਤ 'ਚ ਮੋਬਾਈਲ ਨੰਬਰ 6, 7, 8, 9 ਤੋਂ ਹੀ ਕਿਉਂ ਸ਼ੁਰੂ ਹੁੰਦੇ, ਜਾਣੋ ਕੀ ਹੈ ਕਾਰਨ?
5ਜੀ ਸਪੈਕਟ੍ਰਮ ਲਈ ਵੱਡੀ ਰਕਮ ਅਦਾ ਕਰਨੀ ਪਵੇਗੀ
ਟਰਾਈ ਨੇ ਇਸ ਤੋਂ 5ਜੀ ਸਪੈਕਟਰਮ ਲਈ 3300 ਤੋਂ 3600 ਮੈਗਾਹਰਟਜ਼ ਬੈਂਡ ਨੂੰ 492 ਕਰੋੜ ਰੁਪਏ ਪ੍ਰਤੀ ਮੈਗਾਹਰਟਜ਼ ਦੀ ਬੇਸ ਕੀਮਤ ਦੀ ਸਿਫ਼ਾਰਸ਼ ਕੀਤੀ ਸੀ। ਅਜਿਹੇ 'ਚ 5ਜੀ ਸਪੈਕਟਰਮ ਖਰੀਦਣ ਦੀ ਚਾਹਵਾਨ ਟੈਲੀਕਾਮ ਕੰਪਨੀਆਂ ਨੂੰ ਆਲ ਇੰਡੀਆ ਪੱਧਰ 'ਤੇ ਇਸ ਸਪੈਕਟਰਮ ਨੂੰ ਖਰੀਦਣ ਲਈ ਘੱਟੋ-ਘੱਟ 9840 ਕਰੋੜ ਰੁਪਏ ਖਰਚ ਕਰਨੇ ਪੈਣਗੇ।
ਬੇਸ ਪ੍ਰਾਈਸ ਲਈ ਰਿਲਾਇੰਸ ਜੀਓ ਇਨਫੋਕਾਮ ਦੇ ਚੇਅਰਮੈਨ ਦਾ ਸੁਝਾਅ
ਰਿਲਾਇੰਸ ਜੀਓ ਇਨਫੋਕਾਮ ਦੇ ਚੇਅਰਮੈਨ ਰਵੀ ਗਾਂਧੀ ਤੇ ਭਾਰਤੀ ਏਅਰਟੈੱਲ ਦੇ ਮੁੱਖ ਰੈਗੂਲੇਟਰੀ ਅਫ਼ਸਰ ਰਾਹੁਲ ਵਤਸ ਤੇ ਸੀਓਏਆਈ (ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ਼ ਇੰਡੀਆ) ਦੇ ਡਿਪਟੀ ਡਾਇਰੈਕਟਰ ਜਨਰਲ ਵਿਕਰਮ ਤਿਵਾਥੀਆ ਨੇ ਸੁਝਾਅ ਦਿੱਤਾ ਕਿ ਰੈਗੂਲੇਟਰ ਮੱਧਮ ਬੈਂਡ ਤੇ ਉੱਚ ਫ੍ਰੀਕੁਐਂਸੀ ਬੈਂਡਾਂ ਵਿੱਚ 5ਜੀ ਸਪੈਕਟ੍ਰਮ ਲਈ ਅੰਤਰਰਾਸ਼ਟਰੀ ਮਾਪਦੰਡਾਂ ਦਾ ਇਸਤੇਮਾਲ ਕਰਕੇ ਅਧਾਰ ਮੁੱਲ ਤੈਅ ਕਰਨ।