(Source: ECI/ABP News/ABP Majha)
Instagram New Feature: ਇੰਸਟਾਗ੍ਰਾਮ 'ਤੇ ਪ੍ਰੋਫਾਈਲ ਗ੍ਰਿੱਡ ਐਡਿਟ ਫੀਚਰ 'ਤੇ ਕੰਮ ਕਰ ਰਹੀ ਕੰਪਨੀ, ਜਾਣ ਕੀ ਹੈ ਖਾਸ
Instagram Feature: ਇੰਸਟਾਗ੍ਰਾਮ 'ਤੇ ਆਪਣੀਆਂ ਪੁਰਾਣੀਆਂ ਪੋਸਟਾਂ ਨੂੰ ਹਟਾਉਣ ਲਈ, ਤੁਹਾਨੂੰ ਬਹੁਤ ਹੇਠਾਂ ਸਕ੍ਰੋਲ ਕਰਨਾ ਪੈਂਦਾ ਹੈ, ਪਰ ਜਲਦੀ ਹੀ ਇਹ ਸਮੱਸਿਆ ਹੱਲ ਹੋ ਜਾਵੇਗੀ।
Instagram Profile Grid: ਇੰਸਟਾਗ੍ਰਾਮ ਸਮੇਂ-ਸਮੇਂ 'ਤੇ ਆਪਣੇ ਉਪਭੋਗਤਾਵਾਂ ਲਈ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਇਸ ਪਲੇਟਫਾਰਮ ਨੂੰ ਹਰ ਕਿਸੇ ਲਈ ਵਰਤਣਾ ਆਸਾਨ ਬਣਾਇਆ ਜਾਵੇ। ਇਹੀ ਕਾਰਨ ਹੈ ਕਿ ਇੰਸਟਾਗ੍ਰਾਮ ਦੀ ਲੋਕਪ੍ਰਿਅਤਾ ਲਗਾਤਾਰ ਵਧ ਰਹੀ ਹੈ। ਖੁਦ ਨੂੰ ਅਪਗ੍ਰੇਡ ਰੱਖਣ ਦੀ ਪ੍ਰਕਿਰਿਆ 'ਚ ਕੰਪਨੀ ਹੁਣ ਇੱਕ ਹੋਰ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਫੀਚਰ ਬਹੁਤ ਖਾਸ ਹੋਣ ਵਾਲਾ ਹੈ, ਕਿਉਂਕਿ ਇਸ ਫੀਚਰ ਦੇ ਤਹਿਤ ਇਸ ਦੇ ਯੂਜ਼ਰਸ ਆਪਣੇ ਪ੍ਰੋਫਾਈਲ ਗਰਿੱਡ ਨੂੰ ਐਡਿਟ ਕਰ ਸਕਣਗੇ। ਆਓ ਤੁਹਾਨੂੰ ਦੱਸਦੇ ਹਾਂ ਕੰਪਨੀ ਦਾ ਇਹ ਫੀਚਰ ਕੀ ਹੈ ਤੇ ਤੁਹਾਨੂੰ ਇਸ ਦਾ ਕੀ ਫਾਇਦਾ ਹੋਵੇਗਾ।
ਜਾਣੋ ਕੀ ਹੈ ਇਹ ਫੀਚਰ
ਰਿਪੋਰਟ ਮੁਤਾਬਕ ਮੈਟਾ ਦੀ ਮਲਕੀਅਤ ਵਾਲਾ ਇੰਸਟਾਗ੍ਰਾਮ ਪਿਛਲੇ ਕੁਝ ਦਿਨਾਂ ਤੋਂ ਪ੍ਰੋਫਾਈਲ ਗਰਿੱਡ ਐਡਿਟ ਫੀਚਰ 'ਤੇ ਕੰਮ ਕਰ ਰਿਹਾ ਹੈ। ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ। ਟੈਸਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ, ਇਸ ਨੂੰ ਸਾਰੇ ਉਪਭੋਗਤਾਵਾਂ ਲਈ ਰੌਲਆਊਟ ਕੀਤਾ ਜਾਵੇਗਾ। ਇਸ ਫੀਚਰ ਤਹਿਤ ਤੁਸੀਂ ਆਪਣੇ ਪ੍ਰੋਫਾਈਲ ਗਰਿੱਡ ਨੂੰ ਐਡਿਟ ਕਰ ਸਕਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਇਹ ਫੈਸਲਾ ਕਰਨ ਦੇ ਯੋਗ ਹੋਵੋਗੇ ਕਿ ਤੁਹਾਡੀਆਂ ਕਿਹੜੀਆਂ ਪੋਸਟਾਂ ਦਾ ਕ੍ਰਮ ਕੀ ਹੋਵੇਗਾ।
ਕਿਵੇਂ ਕਰਨਾ ਹੈ ਸ਼ੁਰੂ
ਰਿਪੋਰਟ ਮੁਤਾਬਕ ਇਸ ਫੀਚਰ ਨੂੰ ਐਕਟੀਵੇਟ ਕਰਨ ਲਈ ਯੂਜ਼ਰਸ ਨੂੰ ਸੈਟਿੰਗਸ 'ਚ ਪ੍ਰੋਫਾਈਲ ਸੈਕਸ਼ਨ 'ਚ ਜਾਣਾ ਹੋਵੇਗਾ। ਪ੍ਰੋਫਾਈਲ ਸੈਕਸ਼ਨ ਵਿੱਚ ਉਹ ਪਰਸਨਲ ਇਨਫਰਮੇਸ਼ਨ ਸੈਟਿੰਗਜ਼ ਦੇ ਤਹਿਤ ਐਡਿਟ ਗਰਿੱਡ ਦਾ ਵਿਕਲਪ ਦੇਖਣਗੇ। ਇੱਥੇ ਜਾ ਕੇ ਯੂਜ਼ਰਸ ਆਪਣੀ ਸਹੂਲਤ ਦੇ ਹਿਸਾਬ ਨਾਲ ਗਰਿੱਡ ਦਾ ਕ੍ਰਮ ਤੈਅ ਕਰ ਸਕਣਗੇ।
ਇਹ ਵੀ ਪੜ੍ਹੋ: AAP CM face in Punjab: ਹੁਣ ਜਨਤਾ ਤੈਅ ਕਰੇਗੀ 'ਆਪ' ਦਾ ਮੁੱਖ ਮੰਤਰੀ ਚਿਹਰਾ, ਨੰਬਰ ਜਾਰੀ ਕਰਕੇ ਮੰਗੇ ਸੁਝਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin