ਫਲਾਈਟ 'ਚ ਵੀ ਕਰ ਸਕੋਗੇ ਇੰਟਰਨੈੱਟ ਦਾ ਇਸਤੇਮਾਲ, ਫੋਨ ਤੇ ਗੱਲ ਵੀ ਹੋਵੇਗੀ ਸੰਭਵ, ਪੜ੍ਹੋ ਪੂਰੀ ਖ਼ਬਰ
ਯਾਤਰੀ ਇੰਟਰਨੈੱਟ ਦਾ ਉਪਯੋਗ ਕਰ ਸਕਣਗੇ। ਸੋਸ਼ਲ ਮੀਡੀਆ ਪਲੇਟਫਾਰਮ ਦਾ ਉਪਯੋਗ ਕਰ ਸਕਣਗੇ ਤੇ ਈ-ਮੇਲ ਆਸਾਨੀ ਨਾਲ ਭੇਜ ਸਕਣਗੇ।
ਨਵੀਂ ਦਿੱਲੀ: ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੂੰ ਦੇਸ਼ 'ਚ ਇਨਮਾਰਸੈਟ ਦੇ ਗਲੋਬਲ ਐਕਸਪ੍ਰੈਸ (GX) ਮੋਬਾਇਲ ਬ੍ਰੌਡਬੈਂਡ ਸੇਵਾਵਾਂ ਦੀ ਪੇਸ਼ਕਸ਼ ਨੂੰ ਲੈਕੇ ਲਾਇਸੰਸ ਮਿਲਿਆ ਹੈ। ਇਸ ਨਾਲ ਇਨਮਾਰਸੈਟ ਟਰਮੀਨਲ ਦਾ ਉਪਯੋਗ ਕਰਕੇ ਏਅੜਲਾਈਨ ਲਈ ਉਡਾਣਾਂ ਦੌਰਾਨ ਤੇ ਸਮੁੰਦਰੀ ਜਹਾਜ਼ਾਂ ਨੂੰ ਉੱਚ ਗਤੀ ਦੀ ਸੰਪਰਕ ਸੁਵਿਧਾ ਦਿੱਤੀ ਜਾ ਸਕੇਗੀ। ਬ੍ਰਿਟੇਨ ਦੀ ਮੋਬਾਇਲ ਸੈਟੇਲਾਇਟ ਸੰਚਾਰ ਕੰਪਨੀ ਇਨਮਾਰਸੈਟ ਨੇ ਬੁੱਧਵਾਰ ਇਹ ਐਲਾਨ ਕੀਤਾ।
ਇਨਮਾਰਸੈਟ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਗੌਤਮ ਸ਼ਰਮਾ ਨੇ ਕਿਹਾ, ਸਪਾਇਸਜੈਟ ਲਿਮਿਟਡ ਤੇ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਪਹਿਲਾਂ ਹੀ ਨਵੀਆਂ ਜੀਐਕਸ ਸੇਵਾਵਾਂ ਲਈ ਸਮਝੌਤੇ ਕਰ ਚੁੱਕੀਆਂ ਹਨ। ਇਸ ਨਾਲ 50 ਐਮਬੀਪੀਐਸ ਦੀ ਸਮਰੱਥਾ ਉਪਲਬਧ ਹੋ ਸਕੇਗੀ। ਸ਼ਰਮਾ ਦੇ ਮੁਤਾਬਕ ਜੀਐਕਸ ਸੇਵਾ ਦੀ ਸ਼ੁਰੂਆਤ ਦੇ ਨਾਲ ਭਾਰਤੀ ਘਰੇਲੂ ਏਅਰਲਾਇਨਜ਼ ਤੇ ਅੰਤਰ-ਰਾਸ਼ਟਰੀ ਜਹਾਜ਼ ਕੰਪਨੀਆਂ ਦੇਸ਼ ਦੇ ਉੱਪਰੋਂ ਉਡਾਣ ਦੌਰਾਨ ਉੱਚ ਗਤੀ ਦੀ ਸੰਪਰਕ ਸੁਵਿਧਾ ਲੈ ਸਕਣਗੀਆਂ।
ਇਸ ਦੇ ਨਾਲ ਹੀ ਯਾਤਰੀ ਇੰਟਰਨੈੱਟ ਦਾ ਉਪਯੋਗ ਕਰ ਸਕਣਗੇ। ਸੋਸ਼ਲ ਮੀਡੀਆ ਪਲੇਟਫਾਰਮ ਦਾ ਉਪਯੋਗ ਕਰ ਸਕਣਗੇ ਤੇ ਈ-ਮੇਲ ਆਸਾਨੀ ਨਾਲ ਭੇਜ ਸਕਣਗੇ। ਏਨਾ ਹੀ ਨਹੀਂ ਉਹ ਉਡਾਣ ਦੌਰਾਨ ਐਪ ਜ਼ਰੀਏ ਕਾਲ ਵੀ ਕਰ ਸਕਣਗੇ।
ਇਨਮਾਰਸੈਟ ਵੱਲੋਂ ਜਾਰੀ ਬਿਆਨ 'ਚ ਸਪਲਾਇਸਜੈਟ ਨੇ ਕਿਹਾ, 'ਉਹ ਇਸ ਸਾਲ ਦੇ ਅੰਤ ਤਕ ਨਵੇਂ ਬੋਇੰਗ 737 ਮੈਕਸ ਜਹਾਜ਼ ਪੇਸ਼ ਕਰਨ ਦੇ ਨਾਲ ਆਪਣੇ ਯਾਤਰੀਆਂ ਨੂੰ ਮਹੱਤਵਪੂਰਨ ਸੰਪਰਕ ਸੁਵਿਧਾ ਉਪਲਬਧ ਕਰਾਉਣ ਲਈ ਉਤਸੁਕ ਹੈ। ਬਿਆਨ ਦੇ ਮੁਤਾਬਕ ਬੀਐਸਐਨਐਲ ਨੂੰ ਦੂਰਸੰਚਾਰ ਵਿਭਾਗ ਤੋਂ ਮਿਲੇ ਉਡਾਣ ਤੇ ਸਮੁੰਦਰੀ ਸੰਪਰਕ ਲਾਇਸੰਸ (IFMC) ਦੇ ਤਹਿਤ ਜੀਐਕਸ ਸੇਵਾਵਾਂ ਸਾਰੇ ਭਾਰਤੀ ਗਾਹਕਾਂ ਲਈ ਉਪਲਬਧ ਹੋਣਗੀਆਂ।'
ਇਹ ਵੀ ਪੜ੍ਹੋ: Health Care Tips: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/