iPhone 16 ਸੀਰੀਜ਼ ਤੋਂ ਕਿੰਨਾ ਵੱਖਰਾ ਹੋਏਗਾ iPhone 17? ਲੀਕ 'ਚ ਵੱਡਾ ਖੁਲਾਸਾ! ਕੰਪਨੀ ਬੰਦ ਕਰੇਗੀ ਇਹ ਪੁਰਾਣੇ ਤਿੰਨ ਮਾਡਲ?
IPhone 17 Pro Max: ਐਪਲ ਨੇ ਇਸ ਸਾਲ 9 ਸਤੰਬਰ ਨੂੰ ਆਈਫੋਨ 16 ਸੀਰੀਜ਼ ਲਾਂਚ ਕੀਤਾ ਸੀ। ਇਸਦੇ ਨਾਲ ਹੁਣ ਆਈਫੋਨ 17 ਪ੍ਰੋ ਮੈਕਸ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ 'ਚ ਫੋਨ ਦੀ ਰੈਮ ਸਮੇਤ ਕਈ ਫੀਚਰਸ
IPhone 17 Pro Max: ਐਪਲ ਨੇ ਇਸ ਸਾਲ 9 ਸਤੰਬਰ ਨੂੰ ਆਈਫੋਨ 16 ਸੀਰੀਜ਼ ਲਾਂਚ ਕੀਤਾ ਸੀ। ਇਸਦੇ ਨਾਲ ਹੁਣ ਆਈਫੋਨ 17 ਪ੍ਰੋ ਮੈਕਸ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ 'ਚ ਫੋਨ ਦੀ ਰੈਮ ਸਮੇਤ ਕਈ ਫੀਚਰਸ ਸਾਹਮਣੇ ਆਏ ਹਨ। ਕਿਹਾ ਜਾ ਰਿਹਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਫੋਨ ਹੋ ਸਕਦਾ ਹੈ। ਐਪਲ ਦੇ ਵਿਸ਼ਲੇਸ਼ਕ ਮਿੰਗ-ਚੀ-ਕੁਓ (Ming-Chi-Kuo) ਨੇ ਆਈਫੋਨ 17 ਪ੍ਰੋ ਮੈਕਸ ਦੀ ਰੈਮ ਸਣੇ ਹੋਰ ਕਈ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ।
Ming-Chi-Kuo ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਸ਼ੇਅਰ ਕੀਤੀ। ਇਸ ਪੋਸਟ ਵਿੱਚ ਉਨ੍ਹਾਂ ਅਗਲੇ ਸਾਲ ਲਾਂਚ ਹੋਣ ਵਾਲੇ iPhone 17 Pro Max ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਫੋਨ ਵਿੱਚ 12GB ਰੈਮ ਨੂੰ ਸਪੋਰਟ ਮਿਲੇਗਾ। ਨਾਲ ਹੀ, ਇਸ ਸੀਰੀਜ਼ ਦੇ ਹੋਰ ਮਾਡਲ, iPhone 17, iPhone 17 Ultra, iPhone 17 Pro ਅਤੇ iPhone SE 4 ਵਿੱਚ 8 GB ਰੈਮ ਮਿਲੇਗੀ। ਇਹ ਪ੍ਰੋ ਮੈਕਸ ਮਾਡਲ AI ਸਮਰੱਥਾਵਾਂ ਨੂੰ ਬਿਹਤਰ ਬਣਾਉਣ ਲਈ ਹੋਰ ਰੈਮ ਪ੍ਰਾਪਤ ਕਰ ਸਕਦਾ ਹੈ। iPhone 17 Pro Max ਨੂੰ 2025 ਵਿੱਚ ਲਾਂਚ ਕੀਤਾ ਜਾਵੇਗਾ। ਇਸ ਨਵੇਂ ਆਈਫੋਨ ਦੇ ਮਾਡਲ 'ਚ ਥਰਮਲ ਪ੍ਰਬੰਧਨ ਲਈ ਗ੍ਰੇਫਾਈਟ ਸ਼ੀਟ ਦੀ ਵਰਤੋਂ ਕੀਤੀ ਜਾਵੇਗੀ।
Read More: ਹੁਣ ਨਹੀਂ ਮਿਲਣਗੇ iPhone ਦੇ ਇਹ ਤਿੰਨ ਮਾਡਲ, ਜਾਣੋ ਕੰਪਨੀ ਨੇ ਅਚਾਨਕ ਕਿਉਂ ਕੀਤੇ ਬੰਦ ?
iOS 19 ਦੇ ਸਣੇ ਮਿਲਣਗੇ ਇਹ ਫੀਚਰ
ਦੱਸ ਦੇਈਏ ਕਿ ਇਸ ਸਾਲ 9 ਸਤੰਬਰ ਨੂੰ ਲਾਂਚ ਹੋਏ iPhone 16 Pro Max ਦਾ ਅੱਪਗਰੇਡ ਵਰਜ਼ਨ iPhone 17 Pro Max ਹੋਵੇਗਾ। ਇਹ ਪ੍ਰੀਮੀਅਮ ਫੋਨ iOS 19 ਅਤੇ ਆਨ-ਡਿਵਾਈਸ AI ਫੀਚਰ ਨਾਲ ਲੈਸ ਹੋਵੇਗਾ। ਹਾਲਾਂਕਿ ਕੰਪਨੀ ਨੇ ਇਸ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਇਹ ਸੰਭਵ ਹੈ ਕਿ ਐਪਲ ਆਪਣੇ ਪੁਰਾਣੇ ਮਾਡਲਾਂ ਨੂੰ ਜਾਰੀ ਨਾ ਰੱਖੇ।
9 ਸਤੰਬਰ ਨੂੰ ਹੋਇਆ ਸੀ ਆਈਫੋਨ 16 ਸੀਰੀਜ਼ ਦਾ ਲਾਂਚ ਈਵੈਂਟ
ਐਪਲ ਨੇ 9 ਸਤੰਬਰ ਨੂੰ ਆਈਫੋਨ ਦੇ ਚਾਰ ਮਾੱਡਲ ਆਈਫੋਨ 16 ਦੇ ਨਾਲ-ਨਾਲ ਆਈਫੋਨ 16 ਪਲੱਸ, ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦੇ ਚਾਰ ਮਾਡਲ ਪੇਸ਼ ਕੀਤੇ ਸੀ। ਇਸ ਤੋਂ ਇਲਾਵਾ ਕਈ ਹੋਰ ਡਿਵਾਈਸ ਵੀ ਪੇਸ਼ ਕੀਤੇ ਗਏ ਸਨ। ਐਪਲ ਆਪਣੇ ਅਗਲੇ ਆਈਫੋਨ ਸੀਰੀਜ਼ 'ਚ ਨਵੇਂ ਬਦਲਾਅ ਲਿਆਉਣ ਦੀ ਤਿਆਰੀ ਕਰ ਰਿਹਾ ਹੈ।