ਪੜਚੋਲ ਕਰੋ

Iphone Price: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਧੜੰਮ ਕਰਕੇ ਡਿੱਗੀਆਂ ਕੀਮਤਾਂ

ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ ਕਿਉਂਕਿ ਆਈਫੋਨ 16 ਖਰੀਦਣ ਦਾ ਸ਼ਾਨਦਾਰ ਮੌਕਾ ਹੈ। ਤੁਸੀਂ ਫਲਿੱਪਕਾਰਟ 'ਤੇ ਨਾ ਸਿਰਫ਼ ਘੱਟ ਕੀਮਤ ਉਪਰ ਆਈਫੋਨ ਖਰੀਦ ਸਕਦੇ ਹੋ ਸਗੋਂ ਬੈਂਕ ਤੇ ਐਕਸਚੇਂਜ ਆਫਰ ਨਾਲ ਮੋਟੀ ਬਚਤ ਕਰ...

iphone at just 20000 rupees: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ ਕਿਉਂਕਿ ਆਈਫੋਨ 16 ਖਰੀਦਣ ਦਾ ਸ਼ਾਨਦਾਰ ਮੌਕਾ ਹੈ। ਤੁਸੀਂ ਫਲਿੱਪਕਾਰਟ 'ਤੇ ਨਾ ਸਿਰਫ਼ ਘੱਟ ਕੀਮਤ ਉਪਰ ਆਈਫੋਨ ਖਰੀਦ ਸਕਦੇ ਹੋ ਸਗੋਂ ਬੈਂਕ ਤੇ ਐਕਸਚੇਂਜ ਆਫਰ ਨਾਲ ਮੋਟੀ ਬਚਤ ਕਰ ਸਕਦੇ ਹੋ। ਫਲਿੱਪਕਾਰਟ ਦੀ GOAT ਸੇਲ 2025 ਤਹਿਤ ਬਹੁਤ ਸਾਰੇ ਫੋਨਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਸਭ ਤੋਂ ਵਧੀਆ ਡੀਲ ਦੀ ਗੱਲ ਕਰੀਏ ਤਾਂ ਲੇਟੇਸਟ ਆਈਫੋਨ ਨੂੰ ਬੇਹੱਦ ਘੱਟ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ। 

ਦਰਅਸਲ ਇੱਥੇ ਅਸੀਂ ਆਈਫੋਨ 16 ਸੀਰੀਜ਼ 'ਤੇ ਉਪਲਬਧ ਸ਼ਾਨਦਾਰ ਆਫਰਾਂ ਬਾਰੇ ਗੱਲ ਕਰ ਰਹੇ ਹਾਂ। ਆਈਫੋਨ 16 (128GB) ਫਲਿੱਪਕਾਰਟ 'ਤੇ ਸਿਰਫ਼ 69,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜਦੋਂਕਿ ਇਸ ਦੀ ਅਸਲ ਕੀਮਤ ₹ 79,900 ਹੈ। ਇਹੀ ਨਹੀਂ ਜੇਕਰ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ ਤਾਂ ਇਹ ਹੋਰ ਵੀ ਸਸਤਾ ਹੋ ਜਾਵੇਗਾ। ਜੇਕਰ ਤੁਸੀਂ ਆਪਣਾ ਪੁਰਾਣਾ ਫ਼ੋਨ ਬਦਲਦੇ ਹੋ ਤਾਂ ਤੁਹਾਨੂੰ ਇਸ 'ਤੇ 59,700 ਰੁਪਏ ਤੱਕ ਦਾ ਲਾਭ ਮਿਲ ਸਕਦਾ ਹੈ। ਇਸ ਹਿਸਾਬ ਨਾਲ ਇਹ ਸ਼ਾਨਦਾਰ ਫੋਨ 20,000 ਦੇ ਨੇੜੇ-ਤੇੜੇ ਮਿਲ ਸਕਦਾ ਹੈ। ਹਾਲਾਂਕਿ ਤੁਹਾਨੂੰ ਕਿੰਨੀ ਕੀਮਤ ਮਿਲੇਗੀ ਇਹ ਪੁਰਾਣੇ ਫ਼ੋਨ ਦੀ ਸਥਿਤੀ ਤੇ ਮਾਡਲ 'ਤੇ ਨਿਰਭਰ ਕਰੇਗਾ।

ਦੂਜੇ ਪਾਸੇ ਬੈਂਕ ਆਫ਼ਰ ਦੀ ਗੱਲ ਕਰੀਏ ਤਾਂ ਤੁਹਾਨੂੰ ਐਕਸਿਸ ਬੈਂਕ ਕ੍ਰੈਡਿਟ ਕਾਰਡ ਨਾਲ ਗੈਰ-EMI ਭੁਗਤਾਨ 'ਤੇ ਖਰੀਦਦਾਰੀ ਕਰਨ 'ਤੇ 3,000 ਰੁਪਏ ਦੀ ਵਾਧੂ ਛੋਟ ਮਿਲੇਗੀ। ਇਸ ਤੋਂ ਇਲਾਵਾ HDFC ਬੈਂਕ ਤੇ IDFC ਫਸਟ ਬੈਂਕ ਕਾਰਡਾਂ 'ਤੇ 10% ਤੱਕ ਦੀ ਤੁਰੰਤ ਛੋਟ ਦਾ ਲਾਭ ਵੀ ਮਿਲੇਗਾ। ਅੰਤ ਵਿੱਚ ਜੇਕਰ ਤੁਸੀਂ ਹੋਰ ਵੀ ਬੱਚਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ UPI ਭੁਗਤਾਨ ਕਰਕੇ ਜਾਂ Flipkart SuperCoins ਦੀ ਵਰਤੋਂ ਕਰਕੇ ਹੋਰ ਛੋਟ ਪ੍ਰਾਪਤ ਕਰ ਸਕਦੇ ਹੋ। ਇਹ ਆਈਫੋਨ ਅਲਟਰਾਮਰੀਨ, ਗੁਲਾਬੀ, ਚਿੱਟਾ, ਕਾਲਾ ਤੇ ਟੀਲ ਰੰਗ ਵਿਕਲਪਾਂ ਵਿੱਚ ਆਉਂਦਾ ਹੈ।

ਆਈਫੋਨ 16 ਦੇ ਦਮਦਾਰ ਫੀਚਰ
ਐਪਲ ਦਾ ਫਲੈਗਸ਼ਿਪ ਸਮਾਰਟਫੋਨ ਆਈਫੋਨ 16 ਸ਼ਾਨਦਾਰ ਫੀਚਰਾਂ ਨਾਲ ਆਉਂਦਾ ਹੈ। ਇਸ ਵਿੱਚ 6.1-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਹੈ, ਜੋ ਸਿਰੇਮਿਕ ਸ਼ੀਲਡ ਸੁਰੱਖਿਆ ਨਾਲ ਆਉਂਦਾ ਹੈ। ਇਹ ਸਕ੍ਰੀਨ ਨੂੰ ਮਜ਼ਬੂਤ ਤੇ ਵਧੇਰੇ ਟਿਕਾਊ ਬਣਾਉਂਦਾ ਹੈ। ਇਹ ਫੋਨ iOS 18 'ਤੇ ਕੰਮ ਕਰਦਾ ਹੈ ਤੇ ਇਸ ਵਿੱਚ ਨਵੀਨਤਮ A18 ਚਿੱਪਸੈੱਟ ਦੇ ਨਾਲ 8GB RAM ਹੈ।

ਸਟੋਰੇਜ ਲਈ ਇਸ ਦੇ ਬੇਸ ਮਾਡਲ ਵਿੱਚ 128GB ਇੰਟਰਨਲ ਸਟੋਰੇਜ ਹੈ, ਜਦੋਂਕਿ ਟਾਪ ਵੇਰੀਐਂਟ ਵਿੱਚ ਇਹ 512GB ਤੱਕ ਜਾਂਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 48-ਮੈਗਾਪਿਕਸਲ ਦਾ ਮੁੱਖ ਕੈਮਰਾ ਤੇ ਪਿਛਲੇ ਪਾਸੇ 12-ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ ਵਿੱਚ 12-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਬੈਟਰੀ ਦੀ ਗੱਲ ਕਰੀਏ ਤਾਂ, ਐਪਲ ਆਈਫੋਨ 16 ਵਿੱਚ 3561mAh ਬੈਟਰੀ ਹੈ, ਜੋ 25W ਵਾਇਰਡ ਤੇ ਵਾਇਰਲੈੱਸ ਚਾਰਜਿੰਗ ਦੋਵਾਂ ਨੂੰ ਸਪੋਰਟ ਕਰਦੀ ਹੈ।

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget