ਜਿਓ ਕਰੇਗਾ ਨਿਵੇਕਲੀ ਪਹਿਲ, ਯੋਜਨਾ ਲਈ 57 ਹਜ਼ਾਰ ਕਰੋੜ ਰੁਪਏ ਖਰਚੇ
ਸਪੈਕਟ੍ਰਮ ਦੀ ਖਰੀਦ ਨਾਲ ਰਿਲਾਇੰਸ ਜਿਓ ਨੂੰ ਹੋਰ ਮਜਬੂਤੀ ਮਿਲਣ ਦੀ ਉਮੀਦ ਹੈ। ਰਿਲਾਇੰਸ ਜਿਓ ਨੇ ਜੋ ਸਪੈਕਟ੍ਰਮ ਖਰੀਦਿਆ ਹੈ ਇਸਦਾ ਇਸਤੇਮਾਲ 5ਜੀ ਸਰਵਿਸ ਦੇਣ ਲਈ ਵੀ ਕੀਤਾ ਜਾ ਸਕਦਾ ਹੈ।
ਨਵੀਂ ਦਿੱਲੀ: ਦੋ ਦਿਨ ਚੱਲੀ ਦੂਰਸੰਚਾਰ ਵਿਭਾਗ ਦੀ ਸਪੈਕਟ੍ਰਮ ਨੀਲਾਮੀ ਮੰਗਲਵਾਰ ਸਮਾਪਤ ਹੋ ਗਈ। ਰਿਲਾਇੰਸ ਜੀਓ ਨੇ ਸਾਰੇ 22 ਸਰਕਲਾਂ 'ਚ ਸਪੈਕਟ੍ਰਮ ਖਰੀਦਿਆ ਹੈ। ਰਿਲਾਇੰਸ ਜੀਓ ਵੱਲੋਂ ਖਰੀਦੇ ਗਏ ਸਪੈਕਟ੍ਰਮ ਦੀ ਕੁੱਲ ਕੀਮਤ 57,123 ਕਰੋੜ ਰੁਪਏ ਹੈ। ਇਸ ਖਰੀਦ ਦੇ ਬਾਅਦ ਰਿਲਾਇੰਸ ਜਿਓ ਕੋਲ ਕੁੱਲ 1717 ਮੈਗਾ ਹਰਟਜ਼ ਹੋ ਜਾਵੇਗਾ ਜੋ ਪਹਿਲਾਂ ਦੇ ਮੁਕਾਬਲੇ 55 ਫੀਸਦ ਜ਼ਿਆਦਾ ਹੈ।
ਸਪੈਕਟ੍ਰਮ ਦੀ ਖਰੀਦ ਨਾਲ ਰਿਲਾਇੰਸ ਜਿਓ ਨੂੰ ਹੋਰ ਮਜਬੂਤੀ ਮਿਲਣ ਦੀ ਉਮੀਦ ਹੈ। ਰਿਲਾਇੰਸ ਜਿਓ ਨੇ ਜੋ ਸਪੈਕਟ੍ਰਮ ਖਰੀਦਿਆ ਹੈ ਇਸਦਾ ਇਸਤੇਮਾਲ 5ਜੀ ਸਰਵਿਸ ਦੇਣ ਲਈ ਵੀ ਕੀਤਾ ਜਾ ਸਕਦਾ ਹੈ। ਰਿਲਾਇੰਸ ਜੀਓ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਸ ਨੇ ਸਵਦੇਸ਼ੀ 5ਜੀ ਤਕਨੀਕ ਵਿਕਸਤ ਕਰ ਲਈ ਹੈ ਜਿਸ ਨੂੰ ਅਮਰੀਕਾ 'ਚ ਟੈਸਟ ਕਰ ਲਿਆ ਗਿਆ ਹੈ। ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ ਵੀ ਇਸ ਸਾਲ 5ਜੀ ਲਾਂਚ ਦਾ ਐਲਾਨ ਕੀਤਾ ਹੈ।
ਇਸ ਮੌਕੇ 'ਤੇ ਬੋਲਦਿਆਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਿਓ ਨੇ ਭਾਰਤ 'ਚ ਡਿਜੀਟਲ ਕ੍ਰਾਂਤੀ ਲਿਆਂਦੀ ਹੈ। ਭਾਰਤ ਡਿਜੀਟਲ ਲਾਈਫ ਨੂੰ ਤੇਜੀ ਨਾਲ ਅਪਣਾਉਣ ਵਾਲਾ ਦੇਸ਼ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਆਪਣੇ ਮੌਜੂਦਾ ਗਾਹਕਾਂ ਦੇ ਨਾਲ-ਨਾਲ ਅਸੀਂ ਡਿਜੀਟਲ ਸੇਵਾਵਾਂ ਨਾਲ ਜੁੜਨ ਵਾਲੇ ਸੰਭਾਵਿਤ 30 ਕਰੋੜ ਉਪਭੋਗਕਰਤਾਵਾਂ ਨੂੰ ਬਿਹਤਰੀਨ ਡਿਜੀਟਲ ਅਨੁਭਵ ਦੇ ਸਕੀਏ। ਅਸੀਂ ਭਾਰਤ 'ਚ ਡਿਜੀਟਲ ਫੁੱਟਪ੍ਰਿੰਟ ਨੂੰ ਹੋਰ ਵਿਸਥਾਰ ਦੇਣ ਲਈ ਤਿਆਰ ਹਾਂ ਤੇ ਨਾਲ ਹੀ 5ਜੀ ਰੋਲਆਊਟ ਲਈ ਖੁਦ ਨੂੰ ਤਿਆਰ ਕਰ ਰਹੇ ਹਾਂ।
ਭਾਰਤ 'ਚ ਪੰਜ ਸਾਲ 'ਚ ਟੈਲੀਕੌਮ ਸਪੈਕਟ੍ਰਮ ਦੀ ਪਹਿਲੀ ਨੀਲਾਮੀ ਮੰਗਲਵਾਰ 77,814 ਕਰੋੜ ਰੁਪਏਏ ਦੇ ਸਪੈਕਟ੍ਰਮ ਖਰੀਦਣ ਦੇ ਨਾਲ ਖਤਮ ਹੋਈ। ਜਿਸ 'ਚ ਜ਼ਿਆਦਾਤਰ ਸਪੈਕਟ੍ਰਮ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ ਖਰੀਦਿਆ। ਟੈਲੀਕੌਮ ਕੰਪਨੀਆਂ ਵੱਲੋਂ ਸਪੈਕਟ੍ਰਮ ਦੀਆਂ ਕੀਮਤਾਂ ਦਾ ਭੁਗਤਾਨ ਅਗਲੇ 18 ਸਾਲਾਂ 'ਚ ਕੀਤਾ ਜਾਵੇਗਾ।