(Source: ECI/ABP News/ABP Majha)
Tips to check used phone is stolen or not: ਕਿਤੇ ਤੁਹਾਡਾ ਸੈਕਿੰਡ ਹੈਂਡ ਫੋਨ ਚੋਰੀ ਦਾ ਤਾਂ ਨਹੀਂ? ਇਦਾਂ ਕਰ ਸਕਦੇ ਪਤਾ
Tips to check used phone is stolen or not: ਜੇਕਰ ਤੁਸੀਂ ਸੈਕਿੰਡ ਹੈਂਡ ਫੋਨ ਖਰੀਦ ਰਹੇ ਹੋ ਤਾਂ ਇਦਾਂ ਪਤਾ ਸਕਦੇ ਹੋ ਕਿ ਕਿਤੇ ਇਹ ਫੋਨ ਚੋਰੀ ਦਾ ਤਾਂ ਨਹੀਂ।
Tips to check used phone is stolen or not: ਅੱਜਕਲ ਲਗਭਗ ਹਰ ਵਿਅਕਤੀ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ ਅਤੇ ਸਮਾਰਟਫ਼ੋਨ ਬਜਟ ਤੋਂ ਵੀ ਬਹੁਤ ਮਹਿੰਗੇ ਹੋ ਗਏ ਹਨ। ਕਈ ਸਮਾਰਟਫ਼ੋਨਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਹੀ ਨੌਜਵਾਨਾਂ 'ਚ ਮਹਿੰਗੇ ਸਮਾਰਟਫ਼ੋਨ ਲੈਣ ਦੀ ਇੱਛਾ ਪੈਦਾ ਹੋ ਰਹੀ ਹੈ।
ਅਜਿਹੇ 'ਚ ਕਈ ਲੋਕ ਪ੍ਰੀਮੀਅਮ ਸੈਗਮੈਂਟ ਦੇ ਸੈਕਿੰਡ ਹੈਂਡ ਸਮਾਰਟਫੋਨ ਖਰੀਦ ਰਹੇ ਹਨ। ਪਰ ਸੈਕਿੰਡ ਹੈਂਡ ਫ਼ੋਨ ਖਰੀਦਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਈ ਵਾਰ ਤੁਹਾਡੇ ਕੋਲ ਚੋਰੀ ਦਾ ਫ਼ੋਨ ਵੀ ਆ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਸੈਕਿੰਡ ਹੈਂਡ ਫ਼ੋਨ ਚੋਰੀ ਵਾਲਾ ਹੈ ਜਾਂ ਨਹੀਂ।
ਇਦਾਂ ਚੈੱਕ ਕਰ ਸਕਦੇ ਹੋ ਡਿਟੇਲਸ
Central Equipment Identity Register (CEIR) ਨਾਮ ਦਾ ਇੱਕ ਪੋਰਟਲ ਹੈ। ਇਸ ਪੋਰਟਲ ਰਾਹੀਂ ਤੁਸੀਂ ਸੈਕਿੰਡ ਹੈਂਡ ਫੋਨ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜਾਣੋ ਤੁਸੀਂ ਸੈਕਿੰਡ ਹੈਂਡ ਫ਼ੋਨ ਦੀ ਡਿਟੇਲ ਕਿਵੇਂ ਪ੍ਰਾਪਤ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਦਾ IMEI ਨੰਬਰ ਚੈੱਕ ਕਰਨਾ ਹੋਵੇਗਾ। IMEI ਦੀ ਜਾਂਚ ਕਰਨ ਲਈ ਤੁਹਾਨੂੰ ਆਪਣੇ ਫ਼ੋਨ 'ਤੇ *#06# ਡਾਇਲ ਕਰਨਾ ਹੋਵੇਗਾ। ਫਿਰ ਤੁਹਾਡੀ ਸਕ੍ਰੀਨ 'ਤੇ ਇਹ ਨੰਬਰ ਆ ਜਾਵੇਗਾ।
ਇਸ IMEI ਨੰਬਰ ਨੂੰ ਕਿਤੇ ਲਿਖ ਕੇ ਰੱਖ ਲਓ। ਹੁਣ ਤੁਹਾਨੂੰ Central Equipment Identity Register ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਇੱਥੇ ਆਪਣਾ ਫ਼ੋਨ ਨੰਬਰ ਦਰਜ ਕਰੋ ਅਤੇ ਫਿਰ ਤੁਹਾਡੇ ਨੰਬਰ 'ਤੇ ਇੱਕ OTP ਆਵੇਗਾ, ਉਸ ਨੂੰ ਦਰਜ ਕਰੋ।
ਹੁਣ IMEI ਨੰਬਰ ਦਰਜ ਕਰੋ। ਇਸ ਤੋਂ ਬਾਅਦ ਫੋਨ ਦੀ ਸਾਰੀ ਡਿਟੇਲ ਤੁਹਾਡੇ ਨੰਬਰ 'ਤੇ ਆ ਜਾਵੇਗੀ।
ਜੇਕਰ ਇਸ 'ਤੇ ਬਲੈਕਲਿਸਟਡ, ਡੁਪਲੀਕੇਟ ਜਾਂ ਪਹਿਲਾਂ ਤੋਂ ਹੀ ਵਰਤੋਂ ਵਰਗੇ ਕੁਮੈਂਟਸ ਆਉਂਦੇ ਹਨ ਤਾਂ ਸਮਝ ਜਾਓ ਕਿ ਚੋਰੀ ਦਾ ਫੋਨ ਹੈ।
ਇਹ ਵੀ ਪੜ੍ਹੋ: Amazon Great Freedom Festival ਲਈ ਹੋ ਜਾਓ ਤਿਆਰ, ਭਾਰੀ Discounts ਦੇ ਨਾਲ-ਨਾਲ Shopping ਦੀ ਵੀ ਹੋਵੇਗੀ ਫੁੱਲ ਆਜ਼ਾਦੀ