ਲਾਂਚ ਤੋਂ ਪਹਿਲਾਂ Realme 8 ਸਰਟੀਫ਼ਿਕੇਸ਼ਨ ਸਾਈਟ ’ਤੇ ਲਿਸਟ, ਜਾਣੋ ਸਾਰੇ ਵੇਰਵੇ
Realme 8 Series ਨੂੰ ਭਾਰਤ ’ਚ 24 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਕੰਪਨੀ ਭਾਰਤ ’ਚ ਇਸਸੀਰੀਜ਼ ਦੇ ਦੋ ਸਮਾਰਟਫ਼ੋਨਜ਼ Realme 8 ਤੇ Realme 8 Pro ਲਾਂਚ ਕਰੇਗੀ। ਲਾਂਚ ਤੋਂ ਪਹਿਲਾਂ ਰੀਅਲਮੀ 8 ਨੂੰ ਥਾਈਲੈਂਡ ਦੀ ਨੈਸ਼ਨਲ ਬ੍ਰਾਡਕਾਸਟਿੰਗ ਟੈਲੀਕਮਿਊਨੀਕੇਸ਼ਨਜ਼ ਕਮਿਸ਼ਨ (NBTC) ਸਰਟੀਫ਼ਿਕੇਸ਼ਨ ਉੱਤੇ ਵੇਖਿਆ ਗਿਆ ਹੈ।

NBTC ਸਰਟੀਫ਼ਿਕੇਸ਼ਨ ਤੋਂ ਪੁਸ਼ਟੀ ਹੋਈ ਹੈ ਕਿ ਮਾਡਲ ਨੰਬਰ RMX3085 ਵਾਲੇ ਰੀਅਲਮੀ ਹੈਂਡਸੈੱਟ ਨੂੰ ਥਾਈਲੈਂਡ ’ਚ ਰੀਅਲਮੀ 8(Realme 8) ਨਾਂ ਨਾਲ ਲਾਂਚ ਕੀਤਾ ਜਾਵੇਗਾ। ਫ਼ੋਨ ਨੂੰ ਦੂਜੇ ਸਰਟੀਫ਼ਿਕੇਸ਼ਨ ਪਲੇਟਫ਼ਾਰਮ ਜਿਵੇਂ ਬਿਊਰੋ ਆੱਫ਼ ਇੰਡੀਅਨ ਸਟੈਂਡਰਡ (BIS) ਤੇ ਯੂਰੇਸ਼ੀਅਨ ਇਕਨੌਇਮਕ ਕਮਿਸ਼ਨ (EEC) ਤੇ ਇੰਨੇਸ਼ੀਆ ਟੈਲੀਕਾਮ ਤੋਂ ਵੀ ਐਪਰੂਵਲ ਮਿਲ ਚੁੱਕੀ ਹੈ ਪਰ ਇਨ੍ਹਾਂ ਲਿਸਟਿੰਗ ਤੋਂ ਆਉਣ ਵਾਲੇ ਰੀਅਲਮੀ 8 ਦੇ ਕਿਸੇ ਵੱਡੇ ਸਪੈਸੀਫ਼ਿਕੇਸ਼ਨਜ਼ ਦਾ ਖ਼ੁਲਾਸਾ ਨਹੀਂ ਹੋਇਆ ਹੈ।
RMX3085 ਮਾਡਲ ਨੰਬਰ ਵਾਲਾ ਰੀਅਲਮੀ ਹੈਂਡਸੈੱਟ ਪਿਛਲੇ ਮਹੀਨੇ ਬੈਂਚਮਾਰਕਿੰਗ ਵੈੰਬਸਾਈਟ ਉੱਤੇ ਲਿਸਟ ਹੋਇਆ ਸੀ। ਲਿਸਟਿੰਗ ਤੋਂ ਪਤਾ ਲੱਗਦਾ ਸੀ ਕਿ ਇਸ ਫ਼ੋਨ ਵਿੱਚ ਮੀਡੀਆਟੈੱਕ ਹੀਲੀਓ G95 ਚਿਪਸੈੱਟ, 8GB ਰੈਮ ਤੇ ਐਂਡ੍ਰਾੱਇਡ 11 ਆਪਰੇਟਿੰਗ ਸਿਸਟਮ ਜਿਹੇ ਫ਼ੀਚਰਜ਼ ਹੋ ਸਕਦੇ ਹਨ।
ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਰੀਅਲਮੀ (Realme) ਦੇ ਸੀਈਓ ਮਾਧਵ ਸੇਠ ਨੇ ਹੀਲੀਓ G95 ਪ੍ਰੋਸੈੱਸਰ ਦੇ ਨਾਲ ਆਉਣ ਵਾਲੇ ਸਮਾਰਟਫ਼ੋਨ ਦੀ ਤਸਵੀਰ ਸ਼ੇਅਰ ਕੀਤੀ ਸੀ।
ਉਸ ਤਸਵੀਰ ਮੁਤਾਬਕ ਰੀਅਲਮੀ 8(Realme 8 ) ਵਿੱਚ 6.4 ਇੰਚ ਐਮੋਲੈੱਡ ਡਿਸਪਲੇਅ ਪੈਨਲ ਹੋਵੇਗਾ। ਫ਼ੋਨ ਵਿੱਚ ਹੀਲੀਓ G95 ਪ੍ਰੋਸੈਸਰ ਅਤੇ 5,000mAh ਬੈਟਰੀ ਦਿੱਤੀ ਜਾਵੇਗੀ। ਫ਼ੋਟੋਗ੍ਰਾਮੀ ਲਈ ਫ਼ੋਨ ਵਿੱਚ ਕੁਐਡ ਰੀਅਰ ਕੈਮਰਾ ਸੈਟਅਪ ਤੇ 64 ਮੈਗਾਪਿਕਸਲ ਪ੍ਰਾਇਮਰੀ ਕੈਮਰਾ ਦਿੱਤਾ ਜਾਵੇਗਾ। ਹੈਂਡਸੈੱਟ ਨੂੰ 4GB ਰੈਮ ਤੇ 128GB ਇਨਬਿਲਟ ਸਟੋਰੇਜ ਵਿੱਚ ਲਾਂਚ ਕੀਤਾ ਜਾ ਸਕਦਾ ਹੈ।
https://play.google.com/store/
https://apps.apple.com/in/app/