ਕੀ ਗਵਾਚ ਗਿਆ ਤੁਹਾਡਾ ਐਂਡਰਾਇਡ ਸਮਾਰਟਫੋਨ, ਜਾਣੋ ਕਿਵੇਂ ਲੱਭੀਏ, ਜੇ ਨਹੀਂ ਮਿਲਿਆ ਤਾਂ ਇੰਝ ਕਰੋ ਡਾਟਾ ਡਿਲੀਟ
ਤੁਹਾਡੇ ਸਮਾਰਟਫੋਨ ‘ਚ ਤੁਹਾਡੇ ਬਾਰੇ ਇੰਨੀ ਜ਼ਿਆਦਾ ਪਰਸਨਲ ਡਿਟੇਲ, ਲੌਗ ਇਨ ਕ੍ਰੇਡੈਂਸ਼ੀਅਲ ਤੇ ਹੋਰ ਜ਼ਰੂਰ ਡਿਟੇਲਜ਼ ਹੁੰਦੀ ਹੈ ਕਿ ਤੁਸੀਂ ਇਸ ਨੂੰ ਗਵਾਉਣ ਦਾ ਜ਼ੋਖਮ ਨਹੀਂ ਚੁੱਕ ਸਕਦੇ।
Android Smartphone Tips: ਅੱਜ ਅਸੀਂ ਗੱਲ ਕਰਾਂਗੇ ਉਸ ਦੀ ਜੋ ਤੁਸੀਂ ਨਿਸ਼ਚਿਤ ਰੂਪ ‘ਚ ਨਹੀਂ ਕਰਨਾ ਚਾਹੁੰਦੇ ਹੋ। ਜਿਵੇਂ ਕਿ ਆਪਣਾ Android ਫੋਨ ਰੱਖ ਕੇ ਭੁੱਲ ਜਾਣਾ ਜਾਂ ਗਵਾ ਦੇਣਾ। ਤੁਹਾਡੇ ਸਮਾਰਟਫੋਨ ‘ਚ ਤੁਹਾਡੇ ਬਾਰੇ ਇੰਨੀ ਜ਼ਿਆਦਾ ਪਰਸਨਲ ਡਿਟੇਲ, ਲੌਗ ਇਨ ਕ੍ਰੇਡੈਂਸ਼ੀਅਲ ਤੇ ਹੋਰ ਜ਼ਰੂਰ ਡਿਟੇਲਜ਼ ਹੁੰਦੀ ਹੈ ਕਿ ਤੁਸੀਂ ਇਸ ਨੂੰ ਗਵਾਉਣ ਦਾ ਜ਼ੋਖਮ ਨਹੀਂ ਚੁੱਕ ਸਕਦੇ। ਇੱਥੇ ਕੁਝ ਸਟੈੱਪਸ ਨੇ ਜਿਨ੍ਹਾਂ ਨੂੰ ਫੌਲੋ ਕਰਕੇ ਪਹਿਲਾਂ ਤੁਸੀਂ ਉਸ ਫੋਨ ਨੂੰ ਲੱਭੋ ਤੇ ਫਿਰ ਉਸ ਨੂੰ ਦੂਰ ਤੋਂ ਹੀ ਲੋਕ ਕਰ ਦਿਓ ਜਾਂ ਫਿਰ ਉਸ ਦਾ ਪੂਰਾ ਡਾਟਾ ਡਿਲੀਟ ਕਰ ਦਿਓ।
• ਇੰਝ ਕਰੋ ਡਿਵਾਈਸ ਨੂੰ ਸਰਚ, ਲੌਕ ਤੇ ਡਾਟਾ ਡਿਲੀਟ
ਤੁਹਾਡੇ ਕੋਲ ਮੌਜੂਦ Android ਡਿਵਾਈਸ ਦੇ ਮਾਧਿਅਮ ਨਾਲ ਗੂਗਲ ਅਕਾਊਂਟ ਤੋਂ ਸਾਈਨ-ਇਨ ਕਰੋ। ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਅਕਾਊਂਟ ਤੋਂ ਸਾਈਨ-ਇਨ ਕਰਦੇ ਹੋ ਤਾਂ ਪੱਕਾ ਕੀਤਾ ਜਾਵੇ ਕਿ ਤੁਸੀਂ ਮੇਨ ਪ੍ਰੋਫਾਈਲ ‘ਚ ਸਾਈਨ ਇਨ ਕੀਤਾ ਹੈ।
• ਸਭ ਤੋਂ ਪਹਿਲਾਂ ਤੁਸੀਂ https://www.google.com/
• ਜਿਵੇਂ ਹੀ ਫਾਈਂਡ ਮਾਈ ਡਿਵਾਈਸ ਵੈੱਬ ਪੇਜ ਖੁੱਲ੍ਹਦਾ ਹੈ, ਗਵਾਚੇ ਫੋਨ ‘ਤੇ ਇੱਕ ਨੋਟੀਫਿਕੇਸ਼ਨ ਭੇਜਿਆ ਜਾਂਦਾ ਹੈ।
• ਜੇਕਰ ਤੁਹਾਨੂੰ ਲੱਗਦਾ ਹੈ ਕਿ ਫੋਨ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਮਿਲਿਆ ਹੈ ਤਾਂ ਪੇਜ ‘ਤੇ ਦਿਖਾਈ ਦੇ ਰਹੇ ਗਵਾਏ ਫੋਨ ਦੀ ਫੋਟੋ ਦੇ ਰਾਈਟ ਸਾਈਡ ‘ਚ ਆ ਰਹੇ ਰਿਫ੍ਰੈੱਸ਼ ਪੇਜ ਦੇ ਬਟਨ ‘ਤੇ ਕਲਿੱਕ ਕਰੋ।
• ਹੁਣ ਗਵਾਚੇ ਹੋਏ ਫੋਨ ‘ਤੇ ਫਿਰ ਤੋਂ ਇੱਕ ਨੋਟੀਫਿਕੇਸ਼ਨ ਭੇਜਿਆ ਜਾਵੇਗਾ। ਜਿਵੇਂ ਹੀ ਫੋਨ ਨੂੰ ਨੋਟੀਫਿਕੇਸ਼ਨ ਮਿਲੇਗਾ ਤੁਹਾਨੂੰ ਮੈਪ ‘ਤੇ ਇਸਦੀ ਲੋਕੇਸ਼ਨ ਮਿਲ ਜਾਵੇਗੀ, ਨਹੀਂ ਤਾਂ ਤੁਸੀਂ ਅਜੇ ਵੀ ਇਸ ਦੀ ਲਾਸਟ ਲੋਕੇਸ਼ਨ ਹੀ ਦੇਖ ਸਕੋਗੇ।
• ਤੁਹਾਨੂੰ ਸਕ੍ਰੀਨ ਦੇ ਖੱਬੇ ਪਾਸੇ ‘ਚ ਤਿੰਨ ਆਪਸ਼ਨ ਵੀ ਦਿਖਾਈ ਦੇਣਗੇ: ਪਲੇਅ ਸਾਊਂਡ, ਸਿਕਿਓਰ ਡਿਵਾਈਸ ਅਤੇ ਇਰੇਜ਼ ਡਿਵਾਈਸ। ਜੇਕਰ ਤੁਸੀਂ ਪਹਿਲਾਂ ਵਾਲੇ ਨੂੰ ਚੁਣਦੇ ਹੋ ਤਾਂ ਤੁਹਾਡਾ ਫੋਨ ਫੁੱਲ ਆਵਾਜ਼ ‘ਤੇ ਪੂਰੇ 5 ਮਿੰਨ ਤੱਕ ਵੱਜਦਾ ਰਹੇਗਾ, ਭਲੇ ਹੀ ਉਹ ਸਾਈਲੈਂਟ ਜਾਂ ਵਾਈਬ੍ਰੇਸ਼ਨ ਮੋਡ ‘ਤੇ ਹੋ।
• ਸਕਿਓਰ ਡਿਵਾਈਸ ‘ਤੇ ਕਲਿੱਕ ਕਰਨ ਨਾਲ ਤੁਹਾਡਾ ਫੋਨ ਤੁਹਾਡੇ ਪਿੰਨ, ਪਾਸਵਰਡ ਜਾਂ ਸਕ੍ਰੀਨ ਲੌਕ ਨਾਲ ਦੂਰ ਤੋਂ ਲੌਕ ਹੋ ਜਾਂਦਾ ਹੈ। ਜੇਕਰ ਤੁਸੀਂ ਇਹਨਾਂ ਚੋਂ ਕਿਸੇ ਨੂੰ ਵੀ ਵਾਪਸ ਸੈੱਟ ਨਹੀਂ ਕੀਤਾ ਸੀ ਜਦ ਫੋਨ ਤੁਹਾਡੇ ਕੋਲ ਸੀ, ਤਦ ਵੀ ਤੁਸੀਂ ਇੱਕ ਨਵਾਂ ਸੈੱਟ ਕਰ ਸਕਦੇ ਹੋ। ਇਸਦੇ ਇਲਾਵਾ ਤੁਸੀਂ ਕਿਸੇ ਹੋਰ ਕਾਂਟੈਕਟ ਨੰਬਰ ਜਾਂ ਪਿਨ/ ਪਾਸਵਰਡ/ਸਕ੍ਰੀਨ ਲੌਕ ਨਾਲ ਇੱਕ ਮੈਸੇਜ ਕਰ ਸਕਦੇ ਹੋ ਤਾਂਕਿ ਕਿਸੇ ਨੂੰ ਫੋਨ ਮਿਲਣ ਦੀ ਸਥਿਤੀ ‘ਚ ਤੁਹਾਡੇ ਤੱਕ ਪਹੁੰਚਣ ‘ਚ ਮਦਦ ਮਿਲ ਸਕੇ।
• ਇਰੇਜ਼ ਡਿਵਾਈਸ ‘ਤੇ ਕਲਿੱਕ ਕਰਨ ਨਾਲ ਫੋਨ ਦੇ ਨੇਟਿਵ ਸਟੋਰੇਜ ਦਾ ਸਾਰਾ ਡਾਟਾ ਸਥਾਈ ਰੂਪ ਨਾਲ ਡਿਲੀਟ ਹੋ ਜਾਵੇਗਾ। ਪੂਰੇ ਡਾਟਾ ਨੂੰ ਡਿਲੀਟ ਕਰਨ ਨਾਲ ਡਿਵਾਈਸ ‘ਤੇ ਫਾਈਂਡ ਮਾਈ ਡਿਵਾਈਸ ਵੀ ਕੰਮ ਕਰਨਾ ਬੰਦ ਕਰ ਦੇਵੇਗੀ, ਇਸ ਲਈ ਇਸ ਸਟੈੱਪ ਤੋਂ ਸਾਵਧਾਨ ਰਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904