(Source: ECI/ABP News/ABP Majha)
Meta ਦੀ ਵੱਡੀ ਕਾਰਵਾਈ, 2 ਮਿਲੀਅਨ ਤੋਂ ਵੱਧ Facebook ਖਾਤੇ ਕੀਤੇ ਬੈਨ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗ਼ਲਤੀ....
Meta News: Pig Butchering ਗੈਂਗ ਮੈਸੇਜਿੰਗ ਐਪਸ, ਡੇਟਿੰਗ ਸਾਈਟਾਂ, ਸੋਸ਼ਲ ਮੀਡੀਆ ਅਤੇ ਕ੍ਰਿਪਟੋ ਐਪਸ ਦੀ ਵਰਤੋਂ ਕਰਕੇ ਲੋਕਾਂ ਨੂੰ ਠੱਗਦਾ ਹੈ। ਮੈਟਾ ਨੇ ਅਜਿਹੇ 2 ਲੱਖ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਇਸ ਸਾਲ ਦੱਖਣ-ਪੂਰਬੀ ਏਸ਼ੀਆ ਤੇ ਮੱਧ ਪੂਰਬ ਦੇ ਘੁਟਾਲੇ ਕੇਂਦਰਾਂ ਤੋਂ 20 ਲੱਖ ਤੋਂ ਵੱਧ ਖਾਤੇ ਬੰਦ ਕਰ ਦਿੱਤੇ ਹਨ। ਇਹ ਖਾਤਿਆਂ ਨੂੰ ਅਪਰਾਧਿਕ ਸੰਗਠਨਾਂ ਨਾਲ ਜੋੜਿਆ ਗਿਆ ਸੀ, ਜੋ ਲੋਕਾਂ ਨੂੰ ਧੋਖਾ ਦਿੰਦੇ ਹਨ ਅਤੇ ਉਹਨਾਂ ਦੇ ਖਾਤਿਆਂ ਦੀ ਦੁਰਵਰਤੋਂ ਕਰਦੇ ਹਨ ਜਿਵੇਂ ਕਿ "Pig Butchering"। ਇਹ ਗਿਰੋਹ ਮੈਸੇਜਿੰਗ ਐਪਸ, ਡੇਟਿੰਗ ਸਾਈਟਸ, ਸੋਸ਼ਲ ਮੀਡੀਆ ਤੇ ਕ੍ਰਿਪਟੋ ਐਪਸ ਦੀ ਵਰਤੋਂ ਕਰਕੇ ਲੋਕਾਂ ਨੂੰ ਠੱਗਦਾ ਹੈ।
ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਮੇਟਾ
ਇਸ ਸਭ ਨੂੰ ਰੋਕਣ ਲਈ ਮੈਟਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਹੋਰ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਸਖਤ ਕਦਮ ਚੁੱਕ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ 'ਤੇ ਕਰੋੜਾਂ ਲੋਕ ਜੁੜੇ ਹੋਏ ਹਨ, ਜਿਸ ਦੀ ਵਰਤੋਂ ਇੰਸਟੈਂਟ ਮੈਸੇਜਿੰਗ ਲਈ ਕੀਤੀ ਜਾਂਦੀ ਹੈ ਪਰ ਸਾਈਬਰ ਫਰਾਡ ਇਸ ਐਪ ਦੀ ਵਰਤੋਂ ਕਰਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨਾਲ ਧੋਖਾਧੜੀ ਕਰ ਰਹੇ ਹਨ।
ਜਾਣੋ ਕੀ ਹੈ 'ਪਿਗ ਬੁਚਰਿੰਗ' ਸਕੈਮ
ਘੁਟਾਲੇਬਾਜ਼ ਟੈਕਸਟ ਸੁਨੇਹਿਆਂ, ਡੇਟਿੰਗ ਐਪਸ, ਸੋਸ਼ਲ ਮੀਡੀਆ ਅਤੇ ਈਮੇਲ ਰਾਹੀਂ ਹਰ ਰੋਜ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹਨਾਂ ਘੁਟਾਲਿਆਂ ਵਿੱਚੋਂ ਇੱਕ 'ਪੱਗ ਬੁਚਰਿੰਗ' ਹੈ। ਇਸ ਦੇ ਤਹਿਤ ਘੁਟਾਲੇ ਕਰਨ ਵਾਲੇ ਲੋਕਾਂ ਨਾਲ ਆਨਲਾਈਨ ਦੋਸਤੀ ਕਰਦੇ ਹਨ ਤੇ ਉਨ੍ਹਾਂ ਨੂੰ ਕਿਸੇ ਯੋਜਨਾ ਵਿੱਚ ਪੈਸਾ ਲਗਾਉਣ ਲਈ ਰਾਜ਼ੀ ਕਰਦੇ ਹਨ। ਅਜਿਹੇ ਘੁਟਾਲੇ ਜ਼ਿਆਦਾਤਰ ਕ੍ਰਿਪਟੋਕਰੰਸੀ ਵਿੱਚ ਹੁੰਦੇ ਹਨ ਫਿਰ ਘੋਟਾਲੇ ਕਰਨ ਵਾਲੇ ਲੋਕਾਂ ਦਾ ਪੈਸਾ ਗਾਇਬ ਕਰ ਦਿੰਦੇ ਹਨ। ਮੈਟਾ ਇਹਨਾਂ ਸਕੈਮਰਾਂ ਨਾਲ ਲੜਨ ਲਈ ਕਈ ਤਰੀਕਿਆਂ ਦੀ ਵਰਤੋਂ ਕਰ ਰਿਹਾ ਹੈ।
DOI ਨੀਤੀ
Dangerous Organizations and Individuals (DOI) ਨੀਤੀ ਦੇ ਤਹਿਤ ਘੁਟਾਲੇ ਕਰਨ ਵਾਲਿਆਂ ਦੇ ਖਾਤਿਆਂ 'ਤੇ ਪਾਬੰਦੀ ਲਗਾ ਕੇ ਕਾਰਵਾਈ ਕੀਤੀ ਜਾਂਦੀ ਹੈ। ਇਸਦਾ ਉਦੇਸ਼ ਘੁਟਾਲੇ ਦੀਆਂ ਗਤੀਵਿਧੀਆਂ ਨੂੰ ਰੋਕਣਾ, ਖਾਤਿਆਂ ਨੂੰ ਹਟਾਉਣਾ ਅਤੇ ਖੋਜ ਦੇ ਤਰੀਕਿਆਂ ਨੂੰ ਬਿਹਤਰ ਬਣਾਉਣਾ ਹੈ। ਘੁਟਾਲੇ ਨੂੰ ਰੋਕਣ ਲਈ, ਅਸੀਂ ਘੁਟਾਲੇ ਕਰਨ ਵਾਲਿਆਂ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਦੇ ਹਾਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :