ਚੀਨੀ ਸਮਾਰਟਫੋਨ ਕੰਪਨੀ Xiaomi ਨੇ Mi 10T ਸੀਰੀਜ਼ ਲਾਂਚ ਕੀਤੀ ਹੈ। ਕੰਪਨੀ ਨੇ ਇਸ ਲੜੀ ਤਹਿਤ ਤਿੰਨ ਫੋਨ ਲਾਂਚ ਕੀਤੇ ਹਨ, ਜਿਨ੍ਹਾਂ ਵਿੱਚ ਐਮਆਈ 10 ਟੀ, ਐਮਆਈ 10 ਟੀ ਪ੍ਰੋ ਤੇ ਐਮਆਈ 10 ਟੀ ਲਾਈਟ ਸ਼ਾਮਲ ਹਨ। ਸ਼ਿਓਮੀ ਨੇ ਇਸ ਸਾਲ ਫਰਵਰੀ ਵਿੱਚ ਐਮਆਈ 10 ਤੇ ਐਮਆਈ 10 ਪ੍ਰੋ ਨੂੰ ਲਾਂਚ ਕੀਤਾ ਸੀ, ਇਨ੍ਹਾਂ ਨੂੰ ਉਸੇ ਫੋਨਾਂ ਦਾ ਅਪਡੇਟ ਵਰਜ਼ਨ ਮੰਨਿਆ ਜਾਂਦਾ ਹੈ। ਫਿਲਹਾਲ ਇਹ ਫੋਨ ਭਾਰਤ ਵਿੱਚ ਲਾਂਚ ਨਹੀਂ ਕੀਤੇ ਗਏ ਹਨ। ਆਓ ਜਾਣਦੇ ਹਾਂ ਸਮਾਰਟਫੋਨਸ ਦੀ ਕੀਮਤ ਤੇ ਫੀਚਰ- [mb]1601622803[/mb] ਸ਼ਿਓਮੀ ਦੇ ਐਮਆਈ 10 ਟੀ ਸਮਾਰਟਫੋਨ 'ਚ 6.67 ਇੰਚ ਦੀ ਫੁੱਲ ਐੱਚ+ ਡਿਸਪਲੇਅ ਹੈ, ਜਿਸ ਦਾ ਪਿਕਸਲ 1080x2440 ਹੈ ਤੇ ਰਿਫਰੈਸ਼ ਰੇਟ 144Hz ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ, 20 ਮੈਗਾਪਿਕਸਲ ਦਾ ਸੈਲਫੀ ਕੈਮਰਾ, 5000 ਐਮਏਐਚ ਦੀ ਬੈਟਰੀ ਤੇ 33 ਡਬਲਿਊ ਫਾਸਟ ਚਾਰਜਿੰਗ ਦਿੱਤੀ ਗਈ ਹੈ। ਦੋਵੇਂ ਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਹਨ। ਐਮਆਈ 10 ਟੀ ਦੇ ਪਿਛਲੇ ਹਿੱਸੇ ਵਿੱਚ 64 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, ਇੱਕ 13 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈਂਜ਼ ਤੇ 5 ਮੈਗਾਪਿਕਸਲ ਦਾ ਮੈਕਰੋ ਲੈਂਜ਼ ਹੈ। ਐਮਆਈ 10 ਟੀ ਦੋ ਰੂਪਾਂ ਵਿੱਚ ਉਪਲਬਧ ਹੈ। ਇਸ ਦੇ 6 ਜੀਬੀ + 128 ਜੀਬੀ ਵੇਰੀਐਂਟ ਦੀ ਕੀਮਤ 499 ਯੂਰੋ ਯਾਨੀ ਤਕਰੀਬਨ 43,000 ਰੁਪਏ ਤੇ 8 ਜੀਬੀ + 128 ਜੀਬੀ ਵੇਰੀਐਂਟ ਦੀ ਕੀਮਤ 549 ਯੂਰੋ ਯਾਨੀ ਤਕਰੀਬਨ 47,200 ਰੁਪਏ ਹੈ।