Microsoft Internet Explorer: Microsoft ਦਾ 27 ਸਾਲ ਪੁਰਾਣਾ ਬ੍ਰਾਊਜ਼ਰ ਅੱਜ ਹੋਵੇਗਾ ਬੰਦ, ਜਾਣੋ ਕਾਰਨ
ਮਾਈਕ੍ਰੋਸਾਫਟ ਨੇ 16 ਅਗਸਤ 1995 ਨੂੰ ਇੰਟਰਨੈੱਟ ਐਕਸਪਲੋਰਰ ਲਾਂਚ ਕੀਤਾ। ਉਸ ਸਮੇਂ ਲੋਕ ਸਾਈਬਰ ਕੈਫੇ 'ਚ ਇਸ ਵੈੱਬ ਬ੍ਰਾਊਜ਼ਰ 'ਤੇ ਕੰਮ ਕਰਦੇ ਸੀ। ਹੁਣ ਇਸ ਨੂੰ 15 ਜੂਨ ਨੂੰ ਬੰਦ ਕੀਤਾ ਜਾ ਰਿਹਾ ਹੈ।
Microsoft 27-year-old browser shutting down on July 15, Know reason
Microsoft is shutting down Internet Explorer: ਮਾਈਕ੍ਰੋਸਾਫਟ ਅੱਜ ਆਪਣਾ ਬ੍ਰਾਊਜ਼ਰ ਇੰਟਰਨੈੱਟ ਐਕਸਪਲੋਰਰ ਬੰਦ ਕਰ ਰਿਹਾ ਹੈ। ਇੰਟਰਨੈੱਟ ਐਕਸਪਲੋਰਰ ਦੇ ਬੰਦ ਹੋਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਵੈੱਬ ਬ੍ਰਾਊਜ਼ਰ ਅੱਜ ਦੇ ਬ੍ਰਾਊਜ਼ਰ ਦੇ ਸਾਹਮਣੇ ਖੜ੍ਹਾ ਨਹੀਂ ਹੋ ਸਕਿਆ। ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਸਿਰਫ਼ ਪੰਜ ਫ਼ੀਸਦੀ ਲੋਕ ਹੀ ਇਸ ਦੀ ਵਰਤੋਂ ਕਰ ਰਹੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 2003 ਤੱਕ ਮਾਈਕ੍ਰੋਸਾਫਟ ਦਾ ਇਹ ਵੈੱਬ ਬ੍ਰਾਊਜ਼ਰ ਟੌਪ 'ਤੇ ਸੀ।
ਜਦੋਂ ਇਹ ਬ੍ਰਾਊਜ਼ਰ ਲਾਂਚ ਕੀਤਾ ਗਿਆ ਉਦੋਂ ਬਹੁਤ ਘੱਟ ਲੋਕਾਂ ਕੋਲ ਇੰਟਰਨੈੱਟ ਸੇਵਾ ਉਪਲਬਧ ਸੀ। ਲੋਕਾਂ ਨੂੰ ਇੰਟਰਨੈੱਟ 'ਤੇ ਕੰਮ ਕਰਨ 'ਚ ਦਿੱਕਤ ਆਉਂਦੀ ਸੀ। ਇਸ ਬ੍ਰਾਊਜ਼ਰ ਦੇ ਆਉਣ ਤੋਂ ਬਾਅਦ ਲੋਕਾਂ ਲਈ ਇੰਟਰਨੈੱਟ 'ਤੇ ਕੰਮ ਕਰਨਾ ਆਸਾਨ ਹੋ ਗਿਆ ਅਤੇ ਫਿਰ ਲੋਕਾਂ 'ਚ ਇਸ ਦੀ ਪ੍ਰਸਿੱਧੀ ਵਧਦੀ ਗਈ। ਉਸ ਸਮੇਂ ਇਸ ਨੇ ਰਿਕਾਰਡ ਨੂੰ ਪੁਲਿਸ ਤੱਕ ਪਹੁੰਚਾਉਣ, ਵਿਦਿਆਰਥੀਆਂ ਨੂੰ ਵਿੱਦਿਅਕ ਸਮੱਗਰੀ ਮੁਹੱਈਆ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਫਿਰ ਕਈ ਸੋਸ਼ਲ ਮੀਡੀਆ ਪਲੇਟਫਾਰਮ ਮਾਰਕੀਟ ਵਿੱਚ ਆਏ।
ਹੁਣ ਲੋਕਾਂ ਨੇ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਲਈ ਇੰਟਰਨੈੱਟ ਐਕਸਪਲੋਰਰ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਸਰਕਾਰੀ ਏਜੰਸੀਆਂ ਅਤੇ ਵਿੱਤੀ ਸੰਸਥਾਵਾਂ ਅਜੇ ਵੀ Microsoft Internet Explorer ਦੀ ਵਰਤੋਂ ਕਰ ਰਹੀਆਂ ਹਨ।
16 ਅਗਸਤ 1995 ਇਹ ਉਹ ਦਿਨ ਸੀ ਜਦੋਂ ਮਾਈਕ੍ਰੋਸਾਫਟ ਨੇ ਇੰਟਰਨੈੱਟ ਐਕਸਪਲੋਰਰ ਲਾਂਚ ਕੀਤਾ। ਉਸ ਸਮੇਂ ਇਹ ਪਹਿਲਾ ਅਜਿਹਾ ਵੈੱਬ ਬ੍ਰਾਊਜ਼ਰ ਸੀ ਜਿਸ ਨੂੰ ਲੋਕਾਂ ਨੇ ਆਪਣੇ ਹੱਥਾਂ 'ਚ ਲਿਆ ਸੀ। ਜਦੋਂ ਲੋਕ ਸਾਈਬਰ ਕੈਫੇ ਜਾਂਦੇ ਸਨ ਤਾਂ ਉਹ ਇਸ ਵੈੱਬ ਬ੍ਰਾਊਜ਼ਰ 'ਤੇ ਕੰਮ ਕਰਦੇ ਸੀ।
ਇਹ ਬ੍ਰਾਊਜ਼ਰ ਇੰਟਰਨੈੱਟ ਐਕਸਪਲੋਰਰ ਨੂੰ ਬਦਲ ਦੇਵੇਗਾ
ਇੰਟਰਨੈੱਟ ਐਕਸਪਲੋਰਰ ਦੇ ਬੰਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਮਾਰਕੀਟ ਵਿੱਚ ਕੋਈ ਮਾਈਕ੍ਰੋਸਾਫਟ ਬ੍ਰਾਊਜ਼ਰ ਨਹੀਂ ਹੋਵੇਗਾ। ਇਸ ਦੀ ਥਾਂ ਕ੍ਰੋਮੀਅਮ-ਆਧਾਰਿਤ ਮਾਈਕ੍ਰੋਸਾੱਫਟ ਐਜ ਬ੍ਰਾਉਜ਼ਰ ਲੈ ਰਿਹਾ ਹੈ, ਜੋ ਸਾਰੇ ਵਿੰਡੋਜ਼ ਅਤੇ ਮੈਕੋਸ ਨੂੰ ਸਪੋਰਟ ਕਰਦਾ ਹੈ। ਤੁਸੀਂ ਇਸਨੂੰ ਡਾਊਨਲੋਡ ਕਰਕੇ ਲੈਗੇਸੀ ਵਰਜਨ ਨੂੰ ਰਿਪਲੇਸ ਕਰ ਸਕਦੇ ਹੋ। ਮਾਈਕ੍ਰੋਸਾਫਟ ਨੇ ਆਪਣੀ ਸਪੀਡ ਅਤੇ ਪਰਫਾਰਮੈਂਸ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਇਸ 'ਚ ਇਨਬਿਲਟ ਪ੍ਰਾਈਵੇਸੀ ਅਤੇ ਸੁਰੱਖਿਆ ਮਿਲੇਗੀ।
ਇਹ ਵੀ ਪੜ੍ਹੋ: LPG Gas Connection: ਗੈਸ ਸਿਲੰਡਰ ਤੋਂ ਬਾਅਦ ਕੁਨੈਕਸ਼ਨ ਲੈਣਾ ਵੀ ਹੋਇਆ ਮਹਿੰਗਾ, ਹੁਣ 1450 ਰੁਪਏ ਨਹੀਂ ਸਗੋਂ ਦੇਣੇ ਪੈਣਗੇ ਇੰਨੇ ਰੁਪਏ